best platform for news and views

ਸਰਕਾਰੀ ਸਕੂਲ ਭੌਰਲਾ ਬੇਟ ਦੇ ਗੁਰਸਾਹਿਬ ਦੀ ਨਵੋਦਿਆ ਵਿਦਿਆਲਾ ਲਈ ਚੋਣ ਹੋਈ

Please Click here for Share This News

ਮਾਛੀਵਾੜਾ ਸਾਹਿਬ, 30 ਮਈ (ਹਰਪ੍ਰੀਤ ਸਿੰਘ ਕੈਲੇ) – ਸਰਕਾਰੀ ਪ੍ਰਾਇਮਰੀ ਸਕੂਲ ਭੌਰਲਾ ਬੇਟ ਦੇ ਵਿਦਿਆਰਥੀ ਗੁਰਸਾਹਿਬ ਸਿੰਘ ਦੀ ਨਵੋਦਿਆ ਵਿਦਿਆਲਾ ਲਈ ਚੋਣ ਹੋਈ ਹੈ। ਸਕੂਲ ਦੇ ਮੁੱਖ ਅਧਿਆਪਕ ਸਤੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਸਾਹਿਬ ਸਿੰਘ ਨੇ 6ਵੀਂ ਕਲਾਸ ਦਾ ਪੇਪਰ ਪਾਸ ਕਰਕੇ ਪਹਿਲੀ ਸ਼ਾਰਟ ਲਿਸਟ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ।  ਪਿੰਡ ਦੇ ਸਰਪੰਚ ਬਲਵੀਰ ਸਿੰਘ ਨੇ ਉਸਦੀ ਇਸ ਪ੍ਰਾਪਤੀ ਤੇ ਸਮੂਹ ਸਟਾਫ਼ ਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਤੇ ਉਸਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਮੁੱਖ ਅਧਿਆਪਕ ਸਤੀਸ਼ ਕੁਮਾਰ, ਸਰਪੰਚ ਬਲਵੀਰ ਸਿੰਘ, ਐਸ.ਐਮ.ਸੀ. ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ, ਅਧਿਆਪਕ ਮਾਂਗੇ ਰਮ, ਮਿਊਜ਼ਿਕ ਅਧਿਆਪਕ ਸੁਰਜੀਤ ਸਿੰਘ ਨੇ ਗੁਰਸਾਹਿਬ ਦੀ ਹੌਸਲਾ ਹਫ਼ਜਾਈ ਕਰਦਿਆਂ ਉਸਨੂੰ ਸਨਮਾਨਿਤ ਕੀਤਾ।

Please Click here for Share This News

Leave a Reply

Your email address will not be published. Required fields are marked *