best platform for news and views

ਸਰਕਾਰੀ ਸਕੂਲ ਫੱਤਾ ਮਾਲੋਕ ‘ਬੇਟੀ ਬਚਾਓ, ਬੇਟੀ ਪੜਾਓ,ਅਧੀਨ ਰੈਲੀ ਕੱਢੀ

Please Click here for Share This News

ਝੁਨੀਰ 10 ਅਕਤੂਬਰ (ਮਿੱਠੂ ਘੁਰਕਣੀ)ਸ.ਸ ਸ. ਸਕੂਲ਼ ਫੱਤਾ ਮਾਲੋਕਾ ਵਿਖੇ ਸਰਕਾਰੀ ਸਕੂਲ ਫੱਤਾ ਮਾਲੋਕ ‘ਬੇਟੀ ਬਚਾਓ, ਬੇਟੀ ਪੜਾਓ,ਅਧੀਨ ਰੈਲੀ ਕੱਢੀ ਗਈ । ਇਸ ਰੈਲੀ ਵਿੱਚ ਸਕੂਲ਼ ਦੇ ਸਮੂਹ ਵਿਿਦਆਰਥੀਆ ਅਤੇ ਸਟਾਫ ਨੇ ਸਿਰਕਤ ਕੀਤੀ ।ਪੰਜਾਬ ਸਰਕਾਰ ਵਲੋ ਇਹ ਪੂਰਾ ਹਫਤਾ ਬੇਟੀ ਬਚਾਓ, ਬੇਟੀ ਪੜਾਓ,ਅਧੀਨ ਮਨਾਉਣ ਦੀ ਹਦਾਇਤ ਕੀਤੀ ਹੈ ।ਇਸ ਅਧੀਨ ਹੀ ਇਸ ਰੈਲੀ ਵੱਖ ਵੱਖ ਪਿੰਡਾ ਵਿੱਚ ਕੱਢੀ ਜਾ ਰਹੀ ਹੈ।ਇਸ ਰੈਲੀ ਦੀ ਅਗਵਾਈ ਪ੍ਰਿਸੀਪਲ ਇੰਨਚਾਰਜ ਸ੍ਰੀ ਵਿਜੈ ਮਿੱਢਾ ਜੀ ਨੇ ਕੀਤੀ। ਇਸ ਦੌਰਾਨ ਪਿੰਡ ਦੀ ਸੱਥ ਵਿੱਚ ਸ੍ਰੀ ਗੁਰਸੇਵਕ ਸਿੰਘ ਪੰਜਾਬੀ ਮਾਸਟਰ ਨੇ ਪਿੰਡ ਵਾਸੀਆ ਨੂੰ ਸਬੋਧਿਤ ਕਰਦੇ ਹੋਏ ਰੈਲੀ ਬਾਰੇ ਜਾਣਕਾਰੀ ਦਿੱਤੀ ਉਹਨਾ ਕਿਹਾ ਕਿ ਜੇਕਰ ਅਸੀ ਆਪਣੀਆਂ ਬੇਟੀਆ ਨੂੰ ਪੁੱਤਰਾ ਵਾਗ ਸਨਮਾਨ ਦੇਵਾਗੇ ਅਤੇ ਉਹਨਾ ਨੂੰ ਅੱਗੇ ਵਧਣ ਦੇ ਮੋਕੇ ਦੇਵਾਗੇ ਤਾ ਕਹਿੜਾ ਕਮੰੰ ਹੈ ਜੋ ਕੁੜੀਆ ਨਹੀ ਕਰ ਸਕਦੀਆ।ਉਹਨਾ ਅਪੀਲ਼ ਕੀਤੀ ਕਿ ਸਭ ਲੋਕ ਆਪਣੀਆ ਧੀਆ ਦੀ ਪੜਾਈ ਲਿਖਾਈ ਤੇ ਪਾਲਣ ਪੋਸਣ ਵੱਲ ਵਿਸੇਸ ਧਿਆਨ ਦੇਣ ਤਾ ਜੋ ਧੀਆ ਆਪਣੀ ਜਿੰਦਗੀ ਨੂੰ ਆਪਣੇ ਟੀਚਿਆ ਨੂੰ ਸਹੀ ਤਰੀਕੇ ਨਾਲ ਪਾ ਸਕਣ।ਇਸ ਮੋਕੇ ਸ੍ਰੀ ਵਿਜੈ ਕੁਮਾਰ ,ਸੁਰਿੰਦਰ ਕੋਰ,ਸੁਚੇਤ ਕੁਮਾਰ,ਦਿਲਪ੍ਰੀਤ ਸਿੰਘ ,ਜਸਕਰਨ ਸਿੰਘ,ਰਿੰਕੂ ,ਸੋਨਮ ਅਤੇ ਸਮੂਹ ਸਟਾਫ ਹਾਜਿਰ ਸੀ


ਕੈਪਸਨ- ਸਰਕਾਰੀ ਸਕੂਲ ਫੱਤਾ ਮਾਲੋਕ ‘ਬੇਟੀ ਬਚਾਓ, ਬੇਟੀ ਪੜਾਓ,ਅਧੀਨ ਕੱਢੀ ਰੈਲੀ ਦਾ ਦ੍ਰਿਸ

Please Click here for Share This News

Leave a Reply

Your email address will not be published. Required fields are marked *