best platform for news and views

ਸਰਕਾਰੀ ਸਕੂਲ ਤੇ ਸਿੱਖਿਆ ਬਚਾਓ ਮੰਚ ਵੱਲੋਂ ਸਿੱਖਿਆ ਮੰਤਰੀ ਪੰਜਾਬ ਦੇ ਹਲਕੇ ਦੀਨਾਨਗਰ ‘ਚ ਸ਼ੁਰੂ ਹੋਈ ਮਹਾਂਰੈਲੀ

Please Click here for Share This News

ਮਹਿਲਾ ਤੇ ਪੁਰਸ਼ ਅਧਿਆਪਕਾਂ ਦਾ ਜੋਸ਼ ਵੇਖ ਪ੍ਸ਼ਾਸ਼ਨ ਨੂੰ ਪਈ ਹੱਥਾਂ ਪੈਰਾਂ ਦੀ
ਰਾਜਨ ਮਾਨ

ਗੁਰਦਾਸਪੁਰ,1 ਅਪਰੈਲ

ਸਰਕਾਰੀ ਸਕੂਲ ਤੇ ਸਿੱਖਿਆ ਬਚਾਓ ਮੰਚ ਵੱਲੋਂ ਸਿੱਖਿਆ ਮੰਤਰੀ ਪੰਜਾਬ ਦੇ ਹਲਕੇ ਦੀਨਾਨਗਰ ਵਿਖੇ ਅੱਜ ਕੀਤੀ ਜਾ ਰਹੀ ਫੈਸਲਾ ਕੁੰਨ ਮਹਾ ਰੈਲੀ ‘ਚ ਸੂਬੇ ਭਰ ਤੋਂ ਹਜਾਰਾਂ ਮਹਿਲਾ ਤੇ ਪੁਰਸ਼ ਅਧਿਆਪਕ ਇਕਠੇ ਹੋਣੇ ਸ਼ੁਰੂ ਹੋ ਗਏ ਹਨ।

ਮਹਿਲਾ ਅਧਿਆਪਕਾਂ ਵੱਲੋਂ ਬਾਈਪਾਸ ਤੋਂ ਦੀਨਾਨਗਰ ਸ਼ਹਿਰ ਨੂੰ ਆਉਣ ਵਾਲੀ ਜੀ.ਟੀ ਰੋਡ ਤੇ ਡੀ.ਆਰ.ਪੁਰੀ ਸਕੂਲ ਦੇ ਸਾਹਮਣੇ ਸੜਕ ਤੇ ਬੈਠ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।  ਮੋਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਅਧਿਆਪਕਾਂ ਦਾ ਰੋਹ ਤੇ ਜੋਸ਼ ਵੇਖ ਕੇ ਸਥਾਨਕ ਪ੍ਰਸ਼ਾਸ਼ਨ ਦੀ ਪ੍ਰੇਸ਼ਾਨੀ ਵੱਧ ਗਈ ਹੈ। ਦੀਨਾਨਗਰ ਸ਼ਹਿਰ ਨੂੰ ਆਉਣ ਵਾਲੇ ਟ੍ਰੈਫਿਕ ਨੂੰ ਬੰਦ ਕਰਕੇ ਦੂਜੇ ਰਸਤਿਆਂ ਵੱਲ ਮੌੜ ਦਿੱਤਾ ਗਿਆ ਹੈ। ਜਦੋਂ ਕਿ ਪ੍ਰਦਰਸ਼ਨਕਾਰੀ ਅਧਿਆਪਕ ਆਪਣੇ ਸੰਘਰਸ਼ ਦੀ ਰੂਪ ਰੇਖਾ ਲੈ ਕੇ ਫਿਲਹਾਲ ਪੂਰੀ ਤਰਾਂ੍ਹ ਚੁੱਪੀ ਧਾਰੀ ਬੈਠੇ ਹਨ। ਜਿਸ ਕਾਰਨ ਪ੍ਰਸ਼ਾਸ਼ਨ ਵੱਲੋਂ ਰੈਲੀ ਨੂੰ ਅਸਫਲ ਬਣਾਉਣ ਲਈ ਦੀਨਾਨਗਰ ਸ਼ਹਿਰ ਨੂੰ ਆਉਣ ਵਾਲੇ ਮੁੱਖ ਰਸਤੇ ਅਤੇ ਸਿੱਖਿਆ ਮੰਤਰੀ ਪੰਜਾਬ ਅਰੁਣਾ ਚੌਧਰੀ ਦੇ ਘਰ ਨੂੰ ਜਾਣ ਵਾਲੇ ਰਸਤਿਆਂ ਨੂੰ ਛਾਵਨੀ ‘ਚ ਤਬਦੀਲ ਕਰ ਦਿੱਤਾ ਗਿਆ ਹੈ।

Please Click here for Share This News

Leave a Reply

Your email address will not be published. Required fields are marked *