best platform for news and views

ਸਰਕਾਰੀ ਸਕੂਲ ਕਾਤਰੋਂ ਦਾ ਨਤੀਜਾ ਰਿਹਾ ਸ਼ਾਨਦਾਰ   

Please Click here for Share This News

ਧੂਰੀ,5 ਅਪ੍ਰੈਲ (ਮਹੇਸ਼) ਬੀਤੇ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਦਾ ਨਤੀਜਾ ਘੋਸ਼ਿਤ ਕੀਤਾ। ਜੋ ਕਿ ਬਹੁਤ ਸ਼ਾਨਦਾਰ ਰਿਹਾ ਇਸ ਸ਼ਾਨਦਾਰ ਨਤੀਜੇ ਲਈ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵਧਾਈ ਦੇ ਪਾਤਰ  ਹਨ। ਸਕੂਲ ਦੇ ਪ੍ਰਿੰਸੀਪਲ ਨਵਨੀਤ ਬਾਂਸਲ ਜੀ ਵੱਲੋਂ ਇਸ ਖੁਸੀ ਦੇ ਮੌਕੇ ਤੇ ਵਿਦਿਆਰਥੀਆਂ ਦਾ ਹੌਸਲਾ ਵਧਾਉਣ ਲਈ ਵਿਦਿਆਰਥੀਆ ਨੂੰ ਟਰਾਫ਼ੀਆਂ ਦੇ ਨਾਲ ਸਨਮਾਨਿਤ ਕੀਤਾ ਗਿਆ। ਗਿਆਰ•ਵੀਂ ਕਲਾਸ ਅਤੇ ਛੇਵੀਂ ਤੋਂ ਅੱਠਵੀਂ ਕਲਾਸ ਦਾ ਨਤੀਜਾ 100% ਰਿਹਾ। ਨੌਵੀਂ ਵਿਚੋਂ ਪਹਿਲੀ ਪੁਜ਼ੀਸ਼ਨ ਜਸਪ੍ਰੀਤ ਕੌਰ,ਦੂਜੀ ਪੁਜ਼ੀਸ਼ਨ ਸ਼ਰਨਜੀਤ ਕੌਰ ਅਤੇ ਤੀਸਰੀ ਪੁਜ਼ੀਸ਼ਨ ਹਰਸਿਮਰਨਜੀਤ ਕੌਰ ਨੇ ਪ੍ਰਾਪਤ ਕੀਤੀ। ਗਿਆਰ•ਵੀਂ ਵਿਚੋਂ ਪਹਿਲੀ ਪੁਜ਼ੀਸ਼ਨ ਮਨਪ੍ਰੀਤ ਕੌਰ ਦੂਜੀ ਪੁਜ਼ੀਸ਼ਨ ਆਰਜ਼ੂ  ਲੀਂਡਾ ਅਤੇ ਤੀਸਰੀ ਪੁਜ਼ੀਸ਼ਨ ਨਵਦੀਪ ਕੌਰ ਨੇ ਪ੍ਰਾਪਤ ਕੀਤੀ ।

ਕੈਪਸ਼ਨ – ਪ੍ਰਿੰਸੀਪਲ ਨਵਨੀਤ ਬਾਂਸਲ ਬੱਚਿਆ ਨੂੰ ਸਨਮਾਨਿਤ ਕਰਦੇ ਹੋਏ ।

Please Click here for Share This News

Leave a Reply

Your email address will not be published. Required fields are marked *