best platform for news and views

ਸਰਕਾਰੀ ਸਕੂਲ ਅਤੇ ਸਿੱਖਿਆ ਬਚਾਓ ਮੰਚ ਵਲੋਂ 1 ਅਪ੍ਰੈਲ ਨੂੰ ਸਿੱਖਿਆ ਮੰਤਰੀ ਦਾ ਘਿਰਾਓ

Please Click here for Share This News

ਰਾਜਨ ਮਾਨ

ਅੰਮਿ੍ਤਸਰ, 19 ਮਾਰਚ – ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਪ੍ਰਤੀ ਅਪਣਾਏ ਜਾ ਰਹੇ ਨਾਦਰਸ਼ਾਹੀ ਰਵੱਈਏ ਦੇ ਵਿਰੋਧ ਵਿੱਚ ਸਮੁੱਚੀਆਂ ਜਥੇਬੰਦੀਆਂ ਇਕਜੁੱਟ ਹੋ ਕੇ 21 ਮਾਰਚ ਨੂੰ ਸਰਕਾਰੀ ਸਕੂਲ ਸਿਖਿਅਾ ਬਚਾਓ ਮੰਚ ਪੰਜਾਬ ਦੇ ਬੈਨਰ ਹੇਠ ਜਿਲ੍ਹਾ ਪੱਧਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣਗੀਅਾਂ।

ਇਸ ਸਬੰਧੀ ਸਮੁੱਚੀਆਂ ਜਥੇਬੰਦੀਆਂ ਵੱਲੋਂ ਸਰਕਾਰੀ ਸਕੂਲ ਅਤੇ ਸਿੱਖਿਆ ਬਚਾਓ ਮੰਚ ਦੇ ਬੈਨਰ ਹੇਠ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੀ ਇੱਕ ਵਿਸ਼ੇਸ਼ ਮੀਟਿੰਗ ਮੰਚ ਦੇ ਪ੍ਮੁੱਖ ਆਗੂ ਤੇ ਈ.ਟੀ.ਯੂ.ਦੇ ਸੂਬਾ ਪ੍ਧਾਨ ਹਰਜਿੰਦਰਪਾਲ ਸਿੰਘ ਪੰਨੂ,ਹਰਿੰਦਰ ਸਿੰਘ ਪੱਲਾ ਅਤੇ ਸੁਖਜਿੰਦਰ ਸਿੰਘ ਸਠਿਆਲਾ ਦੀ ਸਾਂਝੀ ਪ੍ਧਾਨਗੀ ਹੇਠ ਹੋਈ।
ਇਸ ਦੌਰਾਨ ਮੰਚ ਦੇ ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲ ਅਤੇ ਸਿੱਖਿਆ ਬਚਾਓ ਮੰਚ ਪੰਜਾਬ ਵੱਲੋਂ ਐਲਾਨੇ ਪ੍ਰੋਗਰਾਮ ਤਹਿਤ 21 ਮਾਰਚ ਨੂੰ ਜ਼ਿਲ੍ਹਾ ਪੱਧਰ ਤੇ ਅਧਿਆਪਕਾਂ ਦੇ ਵਿਸ਼ਾਲ ਇਕੱਠ ਕਰਕੇ ਪੰਜਾਬ ਸਰਕਾਰ ਦੇ ਨਾਦਰਸ਼ਾਹੀ ਫਰਮਾਨਾਂ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਤਬਾਦਲਾ ਨੀਤੀ ਵਿੱਚ ਤਰੁੱਟੀਆਂ ਦੂਰ ਕਰਨ, 60 ਬੱਚਿਆਂ ਦੀ ਗਿਣਤੀ ਤੋਂ ਘੱਟ ਗਿਣਤੀ ਵਾਲੇ ਪ੍ਰਾਇਮਰੀ ਸਕੂਲਾਂ ਵਿੱਚ ਹੈਡਟੀਚਰ ਨਾ ਲਗਾਉਣਾ, ਕੰਪਿਊਟਰ ਅਧਿਆਪਕਾਂ ਨੂੰ ਪੂਰੇ ਸਕੇਲਾਂ ਤਹਿਤ ਸਿੱਖਿਆ ਵਿਭਾਗ ਵਿੱਚ ਸ਼ਿਫ਼ਟ ਕਰਨ, ਸਿੱਖਿਆ ਪ੍ਰੋਵਾਈਡਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ,5178 ਅਧਿਅਾਪਕਾਂ ਅਤੇ ਐੱਸ ਐੱਸ ਏ ਰਮਸਾ ਅਧਿਆਪਕਾਂ ਦੀਆਂ ਸੇਵਾਵਾਂ ਪੂਰੇ ਸਕੇਲਾਂ ਤੇ ਰੈਗੂਲਰ ਕਰਨ ਦੀ ਮੰਗ ਸਮੇਤ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਨੂੰ ਖਤਮ ਕਰਨ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਅਧਿਆਪਕਾਂ ਵਿਚ ਭਾਰੀ ਰੋਸ ਹੈ ਅਤੇ ਇਸ ਸਬੰਧੀ 1 ਅਪ੍ਰੈਲ ਨੂੰ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਪੰਜਾਬ ਭਰ ਦੇ ਅਧਿਆਪਕਾਂ ਦੀ ਇੱਕ ਵਿਸ਼ਾਲ ਰੈਲੀ ਹੋਵੇਗੀ ਅਤੇ 2 ਅਪਰੈਲ ਨੂੰ ਪੜ੍ਹੋ ਪੰਜਾਬ ਸਮੇਤ ਸਿੱਖਿਆ ਵਿਭਾਗ ਦੇ ਸਮੁੱਚੇ ਗ਼ੈਰ ਵਿੱਦਿਅਕ ਕੰਮਾਂ ਦਾ ਸਰਕਾਰੀ ਸਕੂਲ ਅਤੇ ਸਿੱਖਿਆ ਬਚਾਓ ਮੰਚ ਵੱਲੋਂ ਬਾਈਕਾਟ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਅਧਿਆਪਕ ਸਿਲੇਬਸ ਅਨੁਸਾਰ ਪੜ੍ਹਾਉਣ ਤੋਂ ਬਿਨਾਂ ਕੋਈ ਵੀ ਗ਼ੈਰ ਵਿੱਦਿਅਕ ਕੰਮ ਜਿਵੇਂ ਡਾਟਾ ਐਂਟਰੀ ,ਬੀਐੱਲਓ ਡਿਊਟੀ ,ਕਿਸੇ ਵੀ ਸਰਵੇ ਦੀ ਡਿਊਟੀ ,ਕੋਈ ਵੀ ਡਾਕ ਨਹੀਂ ਦੇਣਗੇ ਅਤੇ ਸਿਰਫ਼ ਸਿਲੇਬਸ ਅਨੁਸਾਰ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਹੀ ਕਰਨਗੇ ।
ਮੰਚ ਆਗੂਆਂ ਸਮੁੱਚੇ ਅਧਿਆਪਕ ਵਰਗ ਨੂੰ ਇਸ ਸੰਘਰਸ਼ ਵਿੱਚ ਵੱਧ
ਚੜ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ ।
ਇਸ ਮੌਕੇ ਈ.ਟੀ.ਯੂ. ਦੇ ਜਿਲਾ ਪ੍ਧਾਨ ਸਤਬੀਰ ਸਿੰਘ ਬੋਪਾਰਾਏ,ਸੁਧੀਰ ਢੰਡ,ਜਤਿੰਦਰਪਾਲ ਸਿੰਘ ਰੰਧਾਵਾ,ਚਰਨਜੀਤ ਸਿੰਘ ਵਛੋਆ,ਲਖਵਿੰਦਰ ਸਿੰਘ ਸੰਗੂਆਣਾ,ਸੁਖਦੇਵ ਸਿੰਘ ਵੇਰਕਾ,ਨਵਦੀਪ ਸਿੰਘ ਅੰਮਿ੍ਤਸਰ,ਵਿਨੋਦ ਭੂਸ਼ਨ,ਸੁਲੇਖ ਸ਼ਰਮਾ,ਸੁਖਵਿੰਦਰ ਸਿੰਘ ਤੇੜੀ,ਨਰੇਸ਼ ਕੁਮਾਰ,ਆਸ਼ੂ ਧਵਨ,ਨਵਦੀਪ ਸਿੰਘ ਬੱਲ,ਸੰਦੀਪ ਸਿੰਘ ਤੇਜਾ,ਪ੍ਤਾਪ ਸਿੰਘ ਵਛੋਆ ਆਦਿ ਤੋਂ ਇਲਾਵਾ ਐਸ.ਟੀ.ਆਰ. ਯੂਨੀਅਨ ਦੇ ਮੁੱਖੀ ਵੀ ਹਾਜਰ ਸਨ ।
ਕੈਪਸ਼ਨ – ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਪ੍ਧਾਨ ਹਰਜਿੰਦਰਪਾਲ ਸਿੰਘ ਪੰਨੂ ,ਹਰਿੰਦਰ ਸਿੰਘ ਪੱਲਾ,ਸੁਖਜਿੰਦਰ ਸਠਿਆਲਾ,ਸਤਬੀਰ ਬੋਪਾਰਾਏ ਤੇ ਹੋਰ ਆਗੂ ।

Please Click here for Share This News

Leave a Reply

Your email address will not be published. Required fields are marked *