best platform for news and views

ਸਰਕਾਰੀ ਪ੍ਰਾਇਮਰੀ ਸਕੂਲ ਹਰਚੰਦਪੁਰਾ ਵੱਲੋ ਬੱਚਿਆਂ ਦੇ ਦਾਖਲੇ ਸਬੰਧੀ ਜਾਗਰੂਕਤਾ ਰੈਲੀ ਕੱਢੀ 

Please Click here for Share This News

ਧੂਰੀ 25 ਮਾਰਚ (ਮਹੇਸ਼) ਸਰਕਾਰੀ ਪ੍ਰਾਇਮਰੀ ਸਕੂਲ ਹਰਚੰਦਪੁਰਾ ਵੱਲੋਂ ਮੁੱਖ ਅਧਿਆਪਕ ਇਕਬਾਲ ਸਿੰਘ ਦੀ ਅਗਵਾਈ ਹੇਠ ਪਿੰਡ ਵਿੱਚ ਪਿਛਲੀ ਦਿਨੀ ਪਿੰਡ ਦੇ ਬੱਚਿਆ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਦਾਖਲੇ ਸਬੰਧੀ ਇੱਕ ਜਾਗਰੂਕਤਾ ਰੈਲੀ ਕੱਢੀ ਗਈ । ਇਸ ਜਾਗਰੂਕਤਾ ਰੈਲੀ ਵਿੱਚ ਮੁੱਖ ਅਧਿਆਪਕ ਇਕਬਾਲ ਸਿੰਘ ਅਤੇ ਸਮੂਹ ਸਟਾਫ ਵੱਲੋ ਪਿੰਡ ਦੇ ਲੋਕਾਂ ਦੇ ਘਰਾਂ ਵਿੱਚ ਜਾਕੇ ਜਿੱਥੇ ਸਕੂਲ ਦੀਆਂ ਵਿਸੇਸਤਾਵਾਂ ਬਾਰੇ ਦੱਸਿਆ ਗਿਆ , ਊਥੇ ਹੀ ਪਿੰਡ ਵਾਸੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਸਰਕਾਰ ਵੱਲੋ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਦੱਸਿਆ ਗਿਆ ਅਤੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਲਗਾਊਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਹਰਚੰਦਪੁਰਾ ਵਿਖੇ ਛੋਟੇ ਬੱਚਿਆਂ ਲਈ ਸੁਰੂ ਕੀਤੀਆਂ ਗਈਆਂ ਪ੍ਰੀ ਪ੍ਰਾਇਮਰੀ ਕਲਾਸਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ । ਇਸ ਸਕੂਲ ਸਟਾਫ ਵਿੱਚ ਕੂਲਵਿੰਦਰ ਸਿੰਘ , ਨਰਿੰਦਰ ਕੋਰ , ਬਿੰਦਰ ਕੋਰ ਅਤੇ ਹਰਪ੍ਰੀਤ ਕੋਰ ਆਦਿ ਸਮੇਤ ਸਕੂਲੀ ਵਿਦਿਆਰਥੀ ਹਾਜ਼ਰ ਸਨ ।

ਫੋਟੋ ਕੈਪਸਨ  ਸਰਕਾਰੀ ਪ੍ਰਾਇਮਰੀ ਸਕੂਲ ਹਰਚੰਦਪੁਰਾ ਵੱਲੋ ਕੱਢੀ ਗਈ ਰੈਲੀ ਦਾ ਦ੍ਰਿਸ

 

Please Click here for Share This News

Leave a Reply

Your email address will not be published. Required fields are marked *