best platform for news and views

ਸਰਕਾਰੀ ਪ੍ਰਾਇਮਰੀ ਸਕੂਲ ਭਸੌੜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ 

Please Click here for Share This News

ਧੂਰੀ,3 ਅਪ੍ਰੈਲ (ਮਹੇਸ਼) ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਭਸੌੜ (ਪੱਛਮ) ਵਿਖੇ ਅਧਿਆਪਕ ਮਾਪੇ ਮਿਲਣੀ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਸ੍ਰ. ਭਗਵਾਨ ਸਿੰਘ ਸੋਹੀ ਦੀ ਅਗਵਾਈ ਹੇਠ ਬੜ•ੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਇਆ ਗਿਆ। ਜਿਸ ਵਿੱਚ ਪਿੰਡ ਦੇ ਸਰਪੰਚ ਸ੍ਰ. ਗਮਦੂਰ ਸਿੰਘ ਜਵੰਧਾ ਅਤੇ ਗ੍ਰਾਮ ਪੰਚਾਇਤ,ਪਿੰਡ ਦੇ ਕਲੱਬਾਂ ਦੇ ਪ੍ਰਧਾਨ ਅਤੇ ਅਹੁਦੇਦਾਰ ਸਾਹਿਬਾਨ ਅਤੇ ਪਤਵੰਤੇ ਸਮਾਜ ਸੇਵੀ ਵਿਅਕਤੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਗੁਆਂਢੀ ਪਿੰਡ ਬਨਭੋਰੀ ਦੇ ਸਰਪੰਚ ਕਰਮਿੰਦਰ ਸਿੰਘ ਸੋਹੀ ਅਤੇ ਇਸ ਸਕੂਲ ਦੀ ਸ੍ਰ. ਜੋਰਾ ਸਿੰਘ ਸੋਹੀ (ਕੈਨੇਡਾ) ਦੀ ਸੋਹੀ ਵੈਲਫ਼ੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਸ੍ਰ. ਗੁਰਸਿਮਰਤ ਸਿੰਘ ਸੋਹੀ ,ਸ੍ਰ. ਤੇਜਵੰਤ ਸਿੰਘ ਰਿਟਾਇਰਡ ,ਮਾਸਟਰ ਦਰਸ਼ਨ ਸਿੰਘ, ਸਵ. ਬਲਵੰਤ ਸਿੰਘ ਰਿਟਾਇਰਡ ਦੇ ਬੇਟੇ ਦੀਪੀ ਵੱਲੋਂ ਵੀ ਹਾਜ਼ਰੀ ਲਗਵਾਈ ਗਈ। ਇਸ ਦੇ ਨਾਲ ਹੀ  ਪਿੰਡ ਰਜਿੰਦਰਪੁਰੀ  ਦੇ ਯੂਥ ਸਪੋਰਟਸ ਕਲੱਬ ਦੇ ਪ੍ਰਧਾਨ ਸ੍ਰ. ਹਰਬੰਸ ਦਾਸ ਬਾਵਾ ਦੇ ਉੱਘੇ ਸਤਿਕਾਰ ਸ਼੍ਰੀ ਮੂਲ ਚੰਦ ਸ਼ਰਮਾ ਜੀ ਨੇ ਆਪਣੀ ਹਾਜ਼ਰੀ ਲਗਵਾਈ। ਬੱਚਿਆਂ ਦੇ ਹੋਂਸਲਾ ਅਫ਼ਜਾਈ  ਕਰਨ ਲਈ ਸ਼੍ਰੀ ਪ੍ਰਕਾਸ਼ ਚੰਦ ਬਾਂਸਲ ਜੀ ਅਤੇ ਉਹਨਾਂ ਦੇ ਬੇਟੇ ਡਾ. ਸੁਨੀਲ ਬਾਂਸਲ ਜੀ ਵੱਲੋਂ ਹਰੇਕ ਕਲਾਸ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ• ਅਤੇ ਨਕਦ ਇਨਾਮ ਦੇ ਕੇ ਉਤਸਾਹਿਤ ਕੀਤਾ ਗਿਆ।
ਇਸ ਪ੍ਰੋਗਰਾਮ ਨੂੰ ਉਸ ਸਮੇਂ ਹੋਰ ਭਰਵਾਂ ਹੁਲਾਰਾ ਮਿਲਿਆ ਜਦੋਂ ਜ਼ਿਲ•ਾ ਸਿੱਖਿਆ ਅਫ਼ਸਰ (ਐਲ.) ਸੰਗਰੂਰ ਸ੍ਰ. ਬਲਬੀਰ ਸਿੰਘ ਜੀ ਨੇ ਵਿਸ਼ੇਸ਼ ਸਿਰਕਤ ਕੀਤੀ। ਇਸ ਸਮੇਂ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਬੜ•ੇ ਵਿਲੱਖਣ ਢੰਗ ਨਾਲ ਪੇਸ਼ ਕੀਤਾ ਗਿਆ। ਸਕੂਲ ਦੀ ਸਲਾਨਾ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕਰਦਿਆਂ ਸਕੂਲ ਮੁੱਖੀ ਸ੍ਰ. ਭਗਵਾਨ ਸਿੰਘ ਸੋਹੀ ਨੇ ਦੱਸਿਆ ਕਿ ਇਸ ਸੈਸ਼ਨ ਦੌਰਾਨ ਸਾਡੇ ਸਕੂਲ ਦੇ ਬੱਚਿਆਂ ਨੇ ਨੈਸ਼ਨਲ ਕਬੱਡੀ (ਮੁੰਡੇ) ਪੰਜਾਬ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਸੋਨੂੰ ਕੁਮਾਰ ਸ਼ਾਹ ਅਤੇ ਲੈਲਾ ਕੁਮਾਰੀ ਨੇ ਲੰਬੀ ਛਾਲ ਅਤੇ ਗੋਲਾ ਸੁੱਟਣ ਚ ਪੰਜਾਬ ਵਿੱਚ ਭਾਗ ਲਿਆ ਹੈ। ਇਸ ਸਕੂਲ ਦੀ ਵਿਲੱਖਣਤਾ ਇਹ ਵੀ ਹੈ ਕਿ ਬੱਚਿਆਂ ਦੇ ਥੋੜੀ ਸੰਖਿਆਂ ਹੋਣ ਦੇ ਬਾਵਜੂਦ ਵੀ ਪੰਜ ਰਾਜਾਂ ਦੇ ਪੜ•ਦੇ ਬੱਚਿਆਂ ਨੂੰ  ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਦੂਰ ਰਹਿੰਦੇ ਭੱਠੇ ਦੀ ਲੇਬਰ ਦੇ ਬੱਚਿਆਂ ਨੂੰ ਖੁਦ ਆਪਣੀ ਗੱਡੀ ਰਾਹੀਂ ਲਿਆਉਣ ਅਤੇ ਛੱਡਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਕੁੱਝ ਦਿਨ ਪਹਿਲਾਂ ਸਕੂਲ ਸਟਾਫ ਵੱਲੋਂ ਬੱਚਿਆਂ ਦੀ ਸਮੂਲੀਅਤ ਨਾਲ ਸਾਬਕਾ ਵਿਦਿਆਰਥੀ ਨਰਿੰਦਰ ਸਿੰਘ ਦੇ ਟਰੈਕਟਰ ਦੇ ਸਹਿਯੋਗ ਨਾਲ ਕੱਢੀ ਗਈ ਦਾਖ਼ਲਾ ਜਾਗਰੂਕਤਾ ਚੇਤਨਾ ਰੈਲੀ ਦਾ ਏਨਾ ਪ੍ਰਭਾਵ ਪਿਆ, ਜਿਸ ਦੀ ਬਦੌਲਤ ਨਾਮਵਾਰੀ ਪ੍ਰਾਈਵੇਟ ਸਕੂਲਾਂ ਵਿੱਚੋਂ ਹਟ ਕੇ ਚਾਰ ਬੱਚੇ ਇਸ ਸਕੂਲ ਵਿੱਚ ਦਾਖ਼ਲ ਹੋ ਚੁੱਕੇ ਹਨ । ਨਵੇਂ ਦਾਖ਼ਲ ਹੋਣ ਵਾਲੇ ਅਤੇ ਗਰੀਬ ਬੱਚਿਆਂ ਨੂੰ ਸਕੂਲ ਮੁੱਖੀ ਭਗਵਾਨ ਸਿੰਘ ਸੋਹੀ ਵੱਲੋਂ ਮੁਫ਼ਤ ਬੈਗ ਵੰਡਣ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਪੰਜਵੀਂ ਕਲਾਸ ਵਿਚੋਂ ਪਾਸ ਹੋਏ ਬੱਚੇ ਸਿਮਰਨ ਕੌਰ, ਮੁਹੰਮਦ ਮਧੁਰਲ ਤੇ ਉਸਦੇ ਭਰਾ ਮੋਹੰਮਦ ਸਜੁਰਲ ਦਾ ਅੱਠਵੀਂ ਕਲਾਸ ਤੱਕ ਦੀ ਪੜ•ਾਈ ਦਾ ਖਰਚ ਕਰਨ ਦਾ ਜਿੰਮਾ ਸਕੂਲ ਮੁੱਖੀ ਭਗਵਾਨ ਸਿੰਘ ਸੋਹੀ ਨੇ ਲਿਆ ਹੈ। ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਜ਼ਿਲ•ਾ ਸਿੱਖਿਆ ਅਫ਼ਸਰ (ਐਲੀ. ਸਿੱ.) ਸੰਗਰੂਰ ਸ੍ਰ. ਬਲਬੀਰ ਸਿੰਘ ਜੀ ਨੇ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਆਈਟਮਾਂ ਦੀ ਸ਼ਲਾਘਾ ਕੀਤੀ ਇਸ ਦੇ ਨਾਲ ਹੀ ਸਕੂਲ ਸਟਾਫ਼ ਵੱਲੋਂ ਕੀਤੇ ਗਏ ਉੱਦਮਾਂ ਦੀ ਵੀ ਵਿਸ਼ੇਸ਼ ਸ਼ਲਾਘਾ ਕਰਦਿਆਂ ਆਪਣੇ ਭਾਸ਼ਣ ਦੌਰਾਨ ਪਿੰਡ ਦੇ ਹਾਜ਼ਰਾਨ, ਪਤਵੰਤੇ ਸੱਜਣਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਿਲਦੀਆਂ ਸਹੂਲਤਾਂ ਬਾਰੇ ਦੱਸ ਕੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ।ਪ੍ਰੋਗਰਾਮ ਵਿੱਚ ਗੁਰਵਿੰਦਰ ਸਿੰਘ ਜਵੰਧਾ, ਅਰਸ਼ਦੀਪ ਲੱਕੀ ,ਤਪਿੰਦਰ ਬਿੱਟੂ ਮਰਾਹੜ ਫਿਲਿੰਗ ਸਟੇਸ਼ਨ , ਹਰਚਰਨ ਸਿੰਘ ਅਕਾਲੀ , ਅਵਤਾਰ ਤਾਰੀ ਪ੍ਰਧਾਨ, ਮਹਿੰਦਰ ਸਿੰਘ ਫੌਜ਼ੀ, ਦਲਜੀਤ ਸਿੰਘ ਮੈਂਬਰ, ਗੁਰਪ੍ਰੀਤ ਗੋਲਡੀ, ਭਜਨ ਸਿੰਘ ਮੈਂਬਰ, ਪ੍ਰੋਫੈਸਰ ਰਣਜੀਤ ਜਵੰਧਾ, ਨਿਰਪਾਲ ਜਵੰਧਾ, ਸ੍ਰ. ਚਰਨ ਸਿੰਘ ਮੁਸਾਫ਼ਿਰ ਪ੍ਰਧਾਨ ਤੇ ਚੀਫ਼ ਸੈਕਟਰੀ ਰੋਟਰੀ ਕਲੱਬ ਧੂਰੀ,ਹਰਜਿੰਦਰ ਬਿੱਲੂ,ਮਾਸਟਰ ਸੁਰਜੀਤ ਸਿੰਘ, ਗੁਰਦੀਪ ਸਿੰਘ ਆੜਤੀਆ ਤੋਂ ਚਰਨਜੀਤ ਚੰਨੀ ਤੇ ਵਰਨੀਸ਼ ਤਲਵਾੜ ਜੀ ਅਤੇ ਚੇਅਰਮੈਨ ਰੋਜ਼ੀ ਦੇ ਨਾਲ ਬੱਚਿਆਂ ਦੇ ਮਾਪਿਆਂ ਨੇ ਵੀ ਸਿਰਕਤ ਕੀਤੀ। ਇਸ ਸਕੂਲ ਵਿੱਚ ਪਹਿਲਾਂ ਸੇਵਾਵਾਂ ਨਿਭਾਅ ਕੇ ਗਏ ਸ਼੍ਰੀਮਤੀ ਸਵਰਨ ਕੌਰ ਹੈਡ ਟੀਚਰ ਵੱਲੋਂ ਬੱਚਿਆਂ ਦੇ ਬੈਠਣ ਲਈ ਟਾਟ ਭੇਂਟ ਕੀਤੇ ਗਏ । ਵਿਭਾਗ ਦੇ ਪੜ•ੋ ਪੰਜਾਬ, ਪੜ•ਾਓ ਪੰਜਾਬ ਪ੍ਰੋਜੈਕਟ ਦੇ ਸ੍ਰ. ਮਾਨ ਸਿੰਘ,ਹਰਦੀਪ ਭੁੱਲਰ ਤੇ ਬਲਜਿੰਦਰ ਕੌਰ ਵੀ ਪਹੁੰਚੇ। ਪ੍ਰੋਗਰਾਮ ਲਈ ਬੱਚਿਆਂ ਦੀ ਤਿਆਰੀ ਕਰਵਾਉਣ ਵਿੱਚ ਸਕੂਲ ਟੀਚਰ ਸ਼੍ਰੀਮਤੀ ਸ਼ੈਲਜਾ ਮਰਵਾਹਾ, ਸ੍ਰ. ਸੁਖਵਿੰਦਰ ਸਿੰਘ ਅਤੇ ਜਸਵੀਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਤ ਵਿੱਚ ਸਕੂਲ ਮੁੱਖੀ ਵੱਲੋਂ ਇਸ ਸਮਾਰੋਹ ਵਿੱਚ ਪਹੁੰਚਣ ਵਾਲੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।

Please Click here for Share This News

Leave a Reply

Your email address will not be published. Required fields are marked *