best platform for news and views

ਸਰਕਾਰੀ ਐਲ਼ੀਮੈਂਟਰੀ ਸਕੂਲ਼ ਧੰੁਨ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

Please Click here for Share This News

ਭਿੱਖੀਵਿੰਡ 27 ਸਤੰਬਰ (ਹਰਜਿੰਦਰ ਗੋਲ੍ਹਣ)-ਸਰਕਾਰੀ ਐਲੀਮੈਂਟਰੀ ਸਕੂਲ ਧੰੁਨ ਵਿਖੇ
ਸ਼ਹੀਦ ਭਗਤ ਸਿੰਘ ਦਾ 110ਵਾਂ ਜਨਮ ਦਿਹਾੜਾ ਸਕੂਲ ਸਟਾਫ ਤੇ ਵਿਦਿਆਰਥੀਆਂ ਵੱਲੋਂ ਸ਼ਾਨੋ
ਸੌਕਤ ਨਾਲ ਮਨਾਇਆ ਗਿਆ। ਸਕੂਲ ਦੇ ਮੁੱਖ ਅਧਿਆਪਕ ਮਾਸਟਰ ਗੁਰਦੇਵ ਸਿੰਘ ਨਾਰਲੀ ਨੇ
ਵਿਦਿਆਰਥੀਆਂ ਨੂੰ ਇਨਕਲਾਬ ਦੀ ਸਿਖਰ ਸ਼ਹੀਦ ਭਗਤ ਸਿੰਘ ਦੀ ਜੀਵਨੀ ਤੇ ਕੁਰਬਾਨੀ ਤੋਂ
ਜਾਣੂ ਕਰਵਾਉਦਿਆਂ ਕਿਹਾ ਕਿ ਦੇਸ਼ ਭਗਤਾਂ ਤੇ ਸ਼ਹੀਦਾਂ ਦੀਆਂ ਲਾਮਿਸਾਲ ਕੁਰਬਾਨੀਆਂ ਕਰਕੇ
ਹੀ ਅਸੀ ਆਜਾਦੀ ਦਾ ਨਿੱਘ ਮਾਣ ਰਹੇ ਹਾਂ। ਇਸ ਤੋਂ ਬਾਅਦ ਸਕੂਲ ਦੇ ਬੱਚਿਆਂ ਤੋਂ ਵੀ
ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਮਹਾਨ ਇਨਕਲਾਬੀ ਗਤੀਵਿਧੀਆਂ ਬਾਰੇ ਪੁੱਛਿਆ ਗਿਆ ਤੇ
ਵਧੀਆ ਜਵਾਬ ਦੇਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ
ਸਕੂਲ਼ ਬੱਚਿਆ ਨੂੰ ਬਿਸਕੁਟ, ਟੋਫੀਆਂ, ਚਾਕਲੇਟ ਵੀ ਵੰਡੇ ਗਏ। ਇਸ ਸਮੇਂ ਯੁਧਵੀਰ ਸਿੰਘ,
ਕਮਲਦੀਪ, ਮਾੜੂ ਰਾਮ, ਮਹਿੰਦਰ ਕੁਮਾਰ, ਮੈਡਮ ਦਲਜੀਤ ਕੌਰ ਆਦਿ ਸਟਾਫ ਹਾਜਰ ਸੀ।


ਕੈਪਸ਼ਨ :- ਸਰਕਾਰੀ ਐਲੀਮੈਂਟਰੀ ਸਕੂਲ ਧੰੁਨ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ
ਮੌਕੇ ਬੱਚਿਆਂ ਨੂੰ ਸਨਮਾਨਿਤ ਕਰਦੇ ਮੁੱਖ ਅਧਿਆਪਕ ਗੁਰਦੇਵ ਸਿੰਘ ਨਾਰਲੀ ਆਦਿ।

Please Click here for Share This News

Leave a Reply

Your email address will not be published. Required fields are marked *