best platform for news and views

ਸਰਕਾਰੀ ਐਲੀਮੈਂਟਰੀ ਸਕੂਲ ਧੰੁਨ ਦਾ ਇਨਾਮ ਵੰਡ ਸਮਾਗਮ ਯਾਦਗਰੀ ਹੋ ਨਿਬੜਿਆ

Please Click here for Share This News

ਭਿੱਖੀਵਿੰਡ 30 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਸਰਕਾਰੀ ਐਲੀਮੈਂਟਰੀ ਸਕੂਲ ਧੰੁਨ ਦਾ
ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਪਹੰੁਚੇਂ ਮੁੱਖ ਮਹਿਮਾਨ ਗੁਰੂ
ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਿਲ੍ਹਾ ਇੰਚਾਰਜ ਦਰਬਾਰਾ ਸਿੰਘ, ਜਿਲ੍ਹਾ ਕੋਆਰਡੀਨੇਟਰ
ਅਮਨਦੀਪ ਸਿੰਘ, ਬੀ.ਈ.ੳ ਹਰਦੀਪ ਸਿੰਘ, ਸੀ.ਐਚ.ਟੀ ਦਵਿੰਦਰ ਸਿੰਘ, ਸੀ.ਐਚ.ਟੀ ਵਜੀਰ
ਸਿੰਘ, ਬੀ.ਐਮ.ਟੀ. ਵਿਜੈ ਮਹਿਤਾ, ਸੀ.ਐਮ.ਟੀ ਲਖਬੀਰ ਸਿੰਘ, ਸੀ.ਐਮ.ਟੀ ਰਾਕੇਸ਼ ਕੁਮਾਰ,
ਸਮਾਜਸੇਵਕ ਜੋਗਿੰਦਰ ਸਿੰਘ ਡੱਲ, ਪਿ੍ਰੰਸੀਪਲ ਸਵਜੀਤ ਕੌਰ ਨਾਰਲੀ, ਪਿ੍ਰੰਸੀਪਲ ਵਰਿਆਮ
ਸਿੰਘ, ਡਾ:ਸੁਖਵਿੰਦਰ ਸਿੰਘ ਆਦਿ ਨੇ ਆਪਣੀ ਸੰਬੋਧਨ ਭਾਸ਼ਣ ਦੌਰਾਨ ਅਵੱਲ ਰਹੇ
ਵਿਦਿਆਰਥੀਆਂ ਨੂੰ ਵਧਾਈ ਦਿੱੱਤੀ, ਉਥੇ ਮਾਸਟਰ ਗੁਰਦੇਵ ਸਿੰਘ ਨਾਰਲੀ ਸਮੇਤ ਸਮੂਹ ਸਟਾਫ
ਦੀ ਸਖਤ ਮਿਹਨਤ ਦੀ ਸ਼ਲਾਘਾ ਵੀ ਕੀਤੀ। ਸਮਾਗਮ ਦੌਰਾਨ ਸਕੂਲ ਵਿਦਿਆਰਥੀਆਂ ਨੂੰ ਭੰਗੜਾ
ਤੇ ਗਿੱਧਾ ਆਦਿ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਵੱਖ-ਵੱਖ ਕਲਾਸ਼ਾਂ ਵਿਚੋਂ
ਪਹਿਲੇ, ਦੂਜੇ, ਤੀਜੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਤੇ
ਸਕੂਲ ਸਟਾਫ ਵੱਲੋਂ ਸ਼ੀਲਡਾਂ ਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਕੂਲ ਦੇ ਮੁੱਖ
ਅਧਿਆਪਕ ਮਾਸਟਰ ਗੁਰਦੇਵ ਸਿੰਘ ਨਾਰਲੀ ਨੇ ਸਮਾਗਮ ‘ਚ ਪਹੰੁਚੀਆਂ ਸਮਾਜਸੇਵੀ ਸ਼ਖਸੀਅਤਾਂ
ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਟੀਚਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ
ਸਟਾਫ ਦਾ ਮੁੱਖ ਮਕਸਦ ਬੱਚਿਆਂ ਨੂੰ ਸਖਤ ਮਿਹਨਤ ਕਰਵਾ ਕੇ ਸਕੂਲ਼ ਨੂੰ ਪੂਰੇ ਜਿਲ਼੍ਹੇ
ਚੋਂ ਪਹਿਲੇ ਨੰਬਰ ‘ਤੇ ਲੈ ਕੇ ਆਉਣਾ ਹੈ, ਜਿਸ ਲਈ ਪੂਰਾ ਸਟਾਫ ਆਪਣੀ ਡਿਊਟੀ ਨੂੰ
ਇਮਾਨਦਾਰੀ ਤੇ ਲਗਨ ਨਾਲ ਨਿਭਾਅ ਰਿਹਾ ਹੈ। ਸਕੂਲ਼ ਦੇ ਮੁੱਖ ਅਧਿਆਪਕ ਮਾਸਟਰ ਗੁਰਦੇਵ
ਸਿੰਘ ਨਾਰਲੀ, ਮਹਿੰਦਰ ਕੁਮਾਰ, ਕਮਲਦੀਪ, ਮਾੜੂ ਰਾਮ, ਮੈਡਮ ਦਲਜੀਤ ਕੌਰ ਸਟਾਫ ਵੱਲੋਂ
ਮੁੱਖ ਮਹਿਮਾਨਾਂ ਨੂੰ ਸਿਰਪਾਉ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ
ਮੌਕੇ ਸਕੂਲ ਚੇਅਰਮੈਂਨ ਗੁਰਿੰਦਰ ਸਿੰਘ, ਟੀਚਰ ਲਖਵਿੰਦਰ ਸਿੰਘ, ਮੈਡਮ ਅਮਨਜੋਤ ਕੌਰ,
ਲਵਪ੍ਰੀਤ ਕੌਰ, ਗ੍ਰੰਥੀ ਗੁਰਸਾਹਿਬ ਸਿੰਘ, ਬੂਟਾ ਸਿੰਘ, ਅਰਜਨ ਸਿੰਘ ਧੰੁਨ, ਰਾਗੀ ਭਾਈ
ਜਸਕਰਨਜੀਤ ਸਿੰਘ, ਉਂਕਾਰ ਸਿੰਘ, ਵਰਿੰਦਰਜੀਤ ਸਿੰਘ, ਜੇ.ਡੀ. ਪਬਲਿਕ ਸਕੂਲ਼ ਚੇਅਰਮੈਂਨ
ਜੋਗਿੰਦਰ ਸਿੰਘ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਦਰਬਾਰਾ ਸਿੰਘ, ਬੀ.ਈ.ੳ ਹਰਦੀਪ
ਸਿੰਘ, ਕੋਆਰਡੀਨੇਟਰ ਅਮਨਦੀਪ ਸਿੰਘ, ਜੋਗਿੰਦਰ ਸਿੰਘ ਡੱਲ, ਮਾਸਟਰ ਗੁਰਦੇਵ ਸਿੰਘ
ਨਾਰਲੀ ਆਦਿ।

Please Click here for Share This News

Leave a Reply

Your email address will not be published. Required fields are marked *