best platform for news and views

ਸਰਕਾਰੀ ਆਦਰਸ਼ ਸਕੂਲ਼ ਦੇ ਕੇ.ਜੀ ਕਲਾਸ ਦਾ ਡਰਾਅ 24 ਮਾਰਚ ਨੂੰ

Please Click here for Share This News

ਭਿੱਖੀਵਿੰਡ 22 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਡਿਪਟੀ ਸਟੇਟ ਪ੍ਰੋਜੈਕਟ
(ਪੀ.ਈ.ਡੀ.ਬੀ) ਦੇ ਹੁਕਮਾਂ ਮੁਤਾਬਕ ਸਰਕਾਰੀ ਆਦਰਸ਼ ਸਕੂਲ਼ ਬਲ੍ਹੇਰ ਖੁਰਦ ਵਿਚ ਕੇ.ਜੀ
ਕਲਾਸ ਦੇ ਦਾਖਲੇ ਦਾ ਡਰਾਅ 24-3-2018 ਨੂੰ ਆਨਲਾਈਨ ਪੁਰਾਣੇ ਸਮੇਂ ਅਨੁਸਾਰ ਕੱਢਿਆ
ਜਾਵੇਗਾ। ਇਹ ਜਾਣਕਾਰੀ ਸਰਕਾਰੀ ਆਦਰਸ਼ ਸਕੂਲ ਬਲ੍ਹੇਰ ਦੇ ਪਿ੍ਰੰਸੀਪਲ ਮੈਡਮ ਪੂਨਮ ਸ਼ਰਮਾ
ਨੇ ਜਾਗਰਣ ਨਾਲ ਗੱਲਬਾਤ ਕਰਦਿਆਂ ਦਿੱਤੀ ਤੇ ਆਖਿਆ ਪਹਿਲਾ ਇਹ ਡਰਾਅ 23 ਮਾਰਚ ਨੂੰ
ਕੱਢੇ ਜਾਣਾ ਸੀ, ਪਰ ਹੁਣ ਪੀ.ਈ.ਡੀ.ਬੀ ਦੇ ਹੁਕਮਾਂ ਮੁਤਾਬਕ 24 ਮਾਰਚ ਦਿਨ ਸ਼ਨੀਵਾਰ
ਨੂੰ ਸਵੇਰ ਵੇਲੇ ਕੱਢਿਆ ਜਾਵੇਗਾ। ਉਹਨਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ
ਉਹ ਸਮੇਂ ਸਿਰ ਸਕੂਲ ਪਹੰੁਚ ਜਾਣ ਤਾਂ ਜੋ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਆਨਲਾਈਨ
ਡਰਾਅ ਕੱਢਿਆ ਜਾ ਸਕੇ। ਇਸ ਮੌਕੇ ਡੀ.ਪੀ. ਹੀਰਾ ਲਾਲ, ਨਾਜਿਸ਼ ਰੰਧਾਵਾ, ਸੁਰਿੰਦਰ ਕੌਰ,
ਸਰਬਜੀਤ ਕੌਰ, ਅਕਾਸ਼ਦੀਪ ਸਿੰਘ, ਜਸਪਿੰਦਰ ਕੌਰ ਆਦਿ ਸਟਾਫ ਹਾਜਰ ਸੀ।

ਫੋਟੋ ਕੈਪਸ਼ਨ :- ਸਕੂਲ਼ ਪਿ੍ਰੰਸੀਪਲ ਮੈਡਮ ਪੂਨਮ ਸ਼ਰਮਾ ਜਾਣਕਾਰੀ ਦਿੰਦੇ ਹੋਏ।

Please Click here for Share This News

Leave a Reply

Your email address will not be published. Required fields are marked *