best platform for news and views

ਸਮੂਹ ਵਿਭਾਗਾਂ ਦੀ ਚੋਣ ਕਮੇਟੀ ਬਣਾਈ

Please Click here for Share This News
ਬਲਵਿੰਦਰ ਸਿੰਘ ਸਰਾਂ
ਸੰਗਰੂਰ,
ਸਟੇਟ ਮਨਿਸਟਰੀਅਲ ਸਰਵਿਸਜ਼ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦੇ ਅਹੁਦੇਦਾਰਾਂ ਦੀ ਚੋਣ ਲਈ ਜ਼ਿਲ੍ਹੇ ਦੇ ਸਮੂਹ ਵਿਭਾਗਾਂ ਦੀ ਚੋਣ ਕਮੇਟੀ ਬਣਾਈ ਗਈ ਜਿਸ ਵਿੱਚ ਬਲਵਿੰਦਰ ਕੌਰ ਸੋਹੀ (ਖ਼ਜਾਨਾ ਵਿਭਾਗ) ਨੂੰ ਬਤੌਰ ਚੇਅਰਪਰਸਨ, ਰਕੇਸ਼ ਜੈਨ (ਸਿੱਖਿਆ ਵਿਭਾਗ), ਪਵਿੱਤਰ ਕੌਰ ਗਰੇਵਾਲ (ਖੇਤੀਬਾੜੀ ਵਿਭਾਗ), ਅਮਰੀਕ ਸਿੰਘ ਪੂਨੀਆਂ (ਡੀਐਸਐਸਓ ਵਿਭਾਗ), ਹਰਭਜਨ ਸਿੰਘ (ਸਿਹਤ ਵਿਭਾਗ), ਇਕਬਾਲ ਸਿੰਘ, (ਸਹਿਕਾਰਤਾ ਵਿਭਾਗ) ਅਤੇ ਪਰਵਿੰਦਰ ਸਰਾਓ (ਸਿੰਚਾਈ ਵਿਭਾਗ) ਨੂੰ ਮੈਂਬਰ ਬਣਾਇਆ ਗਿਆ। ਚੋਣ ਕਮੇਟੀ ਵੱਲੋਂ ਸਮੂਹ ਵਿਭਾਗਾਂ ਦੇ ਮਨਿਸਟਰੀਅਲ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਡੀਸੀ ਦਫ਼ਤਰ ਸੰਗਰੂਰ ਦੇ ਆਡੀਟੋਰੀਅਮ ਹਾਲ ਵਿੱਚ ਬੁਲਾਏ ਆਮ ਚੋਣ ਇਜਲਾਸ ਵਿੱਚ ਪੂਰੀ ਚੋਣ ਪ੍ਰਕਿਰਿਆ ਨੂੰ ਸਰਬਸੰਮਤੀ ਨਾਲ ਨੇਪਰੇ ਚਾੜ੍ਹਦੇ ਹੋਏ ਜਸਵਿੰਦਰ ਸਿੰਘ ਧਾਲੀਵਾਲ (ਸਹਿਕਾਰਤਾ ਵਿਭਾਗ) ਨੂੰ ਬਤੌਰ ਜ਼ਿਲ੍ਹਾ ਪ੍ਰਧਾਨ, ਅਨੁਜ ਸ਼ਰਮਾ (ਕਰ ਤੇ ਅਬਕਾਰੀ ਵਿਭਾਗ) ਨੂੰ ਜ਼ਿਲ੍ਹਾ ਜਨਰਲ ਸਕੱਤਰ ਅਤੇ ਹਰਪ੍ਰੀਤ ਸਿੰਘ ਭੁੱਲਰ (ਫ਼ੂਡ ਤੇ ਸਪਲਾਈ ਮਾਮਲੇ ਵਿਭਾਗ) ਨੂੰ ਜ਼ਿਲ੍ਹਾ ਵਿੱਤ ਸਕੱਤਰ ਚੁਣਿਆ ਗਿਆ। ਇਸ ਮੌਕੇ ਰਾਕੇਸ਼ ਕੁਮਾਰ ਸ਼ਰਮਾ (ਆਯੂਰਵੈਦਿਕ ਗਿਵਿਭਾਗ) ਨੂੰ ਸਰਪ੍ਰਸਤ, ਵਾਸਵੀਰ ਸਿੰਘ ਭੁੱਲਰ ਨੂੰ ਬਤੌਰ ਚੇਅਰਮੈਨ, ਪਰਮਜੀਤ ਕੌਰ (ਸਿਹਤ ਵਿਭਾਗ) ਨੂੰ ਬਤੌਰ ਮਨਿਸਟਰੀਅਲ ਇਸਤਰੀ ਵਿੰਗ ਦੀ ਪ੍ਰਧਾਨ ਥਾਪਿਆ ਗਿਆ ਹੈ।
Please Click here for Share This News

Leave a Reply

Your email address will not be published. Required fields are marked *