best platform for news and views

ਸਮਾਜ ਸੇਵਕ ਵੈੱਲਫੇਅਰ ਕਲੱਬ ਨੇ ਬੱਚਿਆਂ ਨੂੰ ਕੀਤਾ ਸਨਮਾਨਿਤ

Please Click here for Share This News
ਧੂਰੀ,1 ਅਪ੍ਰੈਲ (ਮਹੇਸ਼) ਸਮਾਜ ਸੇਵਕ ਵੈੱਲਫੇਅਰ ਕਲੱਬ ਘਨੌਰੀ ਕਲਾਂ ਵੱਲੋਂ ਪਹਿਲੀ ਕਲਾਸ ਤੋਂ ਲੈ ਕਿ ਬਾਰ•ਵੀਂ ਕਲਾਸ ਤੱਕ ਦੇ ਫ਼ਸਟ ਸੈਕੰਡ ਥਰਡ ਪੁਜ਼ੀਸ਼ਨ ਤੇ ਆਉਣ ਵਾਲੇ ਬੱਚਿਆਂ ਨੂੰ  ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਹਰ ਸਾਲ ਕਲੱਬ ਵੱਲੋਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਮਾਨ ਨੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਛੇਵੀਂ ਕਲਾਸ ਤੋਂ ਲੈ ਕੇ ਅੱਠਵੀਂ ਤੱਕ ਦੇ ਬੱਚਿਆਂ ਦੀਆਂ ਫ਼ਸਟ ਸੈਕੰਡ ਥਰਡ ਪੁਜ਼ੀਸ਼ਨਾਂ ਬੰਦ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਬੱਚਿਆਂ ਦਾ ਇਕ ਸਾਲ ਦੀ ਮਿਹਨਤ ਦਾ ਫਲ ਹੁੰਦਾ ਹੈ ਉਨ•ਾਂ ਕਿਹਾ ਕਿ ਇਹ ਬੱਚਿਆਂ ਨਾਲ ਬਹੁਤ ਵੱਡਾ ਧੋਖਾ ਹੈ ਇਸ ਮੌਕੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਪ੍ਰਿੰਸੀਪਲ ਸੁਰਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੈੱਡ ਟੀਚਰ ਕੁਲਵਿੰਦਰ ਸਿੰਘ ”ਇੰਗਲਿਸ਼ ਲੈਕਚਰਾਰ ਨਰਸੀ ਰਾਮ ”ਮੈਥ ਲੈਕਚਰਾਰ ਮਨੋਜ ਕੁਮਾਰ ਤੋਂ ਇਲਾਵਾ ਕਲੱਬ ਦੇ ਮੀਤ ਪ੍ਰਧਾਨ ਰਾਣਾ ਸਿੰਘ ”ਸਕੱਤਰ ਪਰਗਟ ਸਿੰਘ ਹੈਪੀ” ਸਲਾਹਕਾਰ ਰਾਂਝਾ ਖਾਂ ” ਗੁਰਪ੍ਰੀਤ ਆਸਟ ਤੋਂ ਇਲਾਵਾ ਬੱਚਿਆਂ ਦੇ ਮਾਂ ਬਾਪ ਪਿੰਡ ਦੇ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ ।

ਫ਼ੋਟੋ ਕੈਪਸ਼ਨ – ਘਨੋਰੀ ਸਕੂਲ ਵਿਖੇ ਕਰਵਾਏ ਪ੍ਰੋਗਰਾਮ ਦਾ ਦ੍ਰਿਸ਼ ।
Please Click here for Share This News

Leave a Reply

Your email address will not be published. Required fields are marked *