ਹੁਸ਼ਿਆਰਪੁਰ (ਤਰਸੇਮ ਦੀਵਾਨਾ)-ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਚੋਹਾਲ ਦੇ ਨਜ਼ਦੀਕ ਬਾਪੂ ਕੁੰਭ ਦਾਸ ਫਿਲਮਜ਼ ਦੇ ਬੈਨਰ ਹੇਠਾਂ ਹੁਸ਼ਿਆਰਪੁਰ ਦੀਆਂ ਪਹਾੜੀਆਂ ਵਿੱਚ ਸਮਾਜਿਕ ਸਮੱਸਿਆਵਾਂ ਤੇ ਅਧਾਰਿਤ ਬਣਾਈ ਜਾ ਰਹੀ ਟੈਲੀ ਫਿਲਮ ਦਾ ਮਹੂਰਤ ਕੀਤਾ ਅਤੇ ਫਿਲਮ ਦੇ ਪ੍ਰੋਡਿਊਸਰ ਅਤੇ ਭਾਗ ਲੈ ਰਹੇ ਕਲਾਕਾਰ ਨੂੰ ਆਪਣੀਆਂ ਸੁਭ ਕਾਮਨਾਵਾਂ ਦਿੱਤੀਆਂ। ਸ਼੍ਰੀਮਤੀ ਰੀਤੂ ਸ਼ਰਮਾ ਅਤੇ ਸਰਜੂ ਸ਼ਰਮਾ ਵਲੋਂ ਬਣਾਈ ਜਾ ਇਸ ਟੈਲੀ ਫਿਲਮ ਨੂੰ ਸ਼੍ਰੀ ਬ੍ਰਿਜ਼ ਸ਼ਰਮਾ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਮੁੱਖ ਕਲਾਕਾਰ ਸੁਨੀਲ ਜ਼ੋ ਪ੍ਰਕਾਸ਼ ਮਿਸ਼ਰਾ, ਧੀਰਜ ਬੱਡਵਾਰ, ਸਿਂਦ ਪਾਲ ਸਿੰਘ, ਵਿਨੇ ਕੁਮਾਰ (ਬੋਬੀ), ਨੀਲਮ, ਕਿਰਨ, ਹੀਨਾ ਅਤੇ ਸਹਯੋਗੀ ਕਲਾਕਾਰ ਵੀ ਹਿੱਸਾ ਲੈ ਰਹੇ ਹਨ। ਇਸ ਫਿਲਮ ਦੇ ਪ੍ਰੋਡਿਊਸਰ ਸ਼੍ਰੀਮਤੀ ਰੀਤੂ ਸ਼ਰਮਾ ਅਤੇ ਸਰਜੂ ਸ਼ਰਮਾ ਨੇ ਦੱਸਿਆ ਕਿ ਇਸ ਟੈਲੀ ਫਿਲਮ ਦੀ ਸ਼ੂਟਿੰਗ ਜਨਵਰੀ ਦੇ ਪਹਿਲੇ ਹਫਤੇ ਤੱਕ ਮੁੱਕਮਲ ਕਰ ਲਈ ਜਾਵੇਗੀ।