best platform for news and views

ਸਬ ਡਵੀਜਨ ਭਿੱਖੀਵਿੰਡ ਅੰਦਰ ਕੇਰਲਾ ਪੁਲਿਸ ਦੀਆਂ ਦੋ ਕੰੰਪਨੀਆਂ ਤੈਨਾਤ

Please Click here for Share This News

ਭਿੱਖੀਵਿੰਡ 5 ਮਈ (ਹਰਜਿੰਦਰ ਸਿੰਘ ਗੋਲ੍ਹਣ)-ਜਿਲ੍ਹਾ ਤਰਨ ਤਾਰਨ ਦੇ ਚੋਣ ਅਧਿਕਾਰੀ ਕਮ ਡਿਪਟੀ
ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਲੋਕ ਸਭਾ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ
ਲਈ ਏ.ਆਰ.ੳ ਕਮ ਡੀ.ਡੀ.ਪੀ.ੳ ਦਵਿੰਦਰ ਕੁਮਾਰ ਦੀ ਦੇਖ-ਰੇਖ ਹੇਠ ਸਰਕਾਰੀ ਬਹੁ-ਤਕਨੀਕੀ
ਕਾਲਜ ਭਿੱਖੀਵਿੰਡ ਵਿਖੇ ਚੋਣ ਪਾਰਟੀਆਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ। ਉਥੇ ਦੂਜੇ
ਪਾਸੇ ਚੋਣ ਕਮਿਸ਼ਨਰ ਦੇ ਹੁਕਮਾਂ ‘ਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਦੂਸਰੇ ਸੂਬਾ
ਕੇਰਲਾ ਤੋਂ ਦੋ ਕੰਪਨੀਆਂ ਦੇ ਪੁਲਿਸ ਮੁਲਾਜਮਾਂ ਨੂੰ ਸਬ ਡਵੀਜਨ ਭਿੱਖੀਵਿੰਡ ਅੰਦਰ
ਤੈਨਾਤ ਕਰ ਦਿੱਤਾ ਗਿਆ ਹੈ। ਕੇਰਲਾ ਪੁਲਿਸ ਦੇ ਮੁਲਾਜਮ ਪੰਜਾਬ ਪੁਲਿਸ ਦੇ ਵੱਖ-ਵੱਖ
ਥਾਣਿਆਂ ਦੇ ਮੁਲਾਜਮਾਂ ਨਾਲ ਗੱਡੀਆਂ ਵਿਚ ਘੰੁਮ ਰਹੇ ਹਨ ਅਤੇ ਨਾਕਿਆਂ ਉਪਰ ਵੀ ਡਿਊਟੀ
ਦੇ ਰਹੇ ਹਨ। ਕੇਰਲਾ ਪੁਲਿਸ ਸੰਬੰਧੀ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨੇ ਗੱਲ ਕਰਨ ‘ਤੇ
ਉਹਨਾਂ ਕਿਹਾ ਕਿ ਕੇਰਲਾ ਪੁਲਿਸ ਦੇ 100 ਤੋਂ ਵੱਧ ਜੁਵਾਨ ਹਲਕਾ ਖੇਮਕਰਨ ਅੰਦਰ ਪਹੰੁਚ
ਚੁੱਕੇ ਹਨ, ਜੋ ਪੰਜਾਬ ਪੁਲਿਸ ਦੇ ਮੁਲਾਜਮਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਸੁਰੱਖਿਆ
ਦੀ ਨਿਗਰਾਨੀ ਕਰਨਗੇ ਤਾਂ ਜੋ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ।


ਫੋਟੋ ਕੈਪਸ਼ਨ :- ਭਿੱਖੀਵਿੰਡ ਮੇਂਨ ਚੌਕ ਵਿਖੇ ਡਿਊਟੀ ਦੌਰਾਨ ਤੈਨਾਤ ਕੇਰਲਾ ਪੁਲਿਸ ਦੇ ਮੁਲਾਜਮ।

Please Click here for Share This News

Leave a Reply

Your email address will not be published. Required fields are marked *