best platform for news and views

ਸਫਲਤਾ ਦਾ ਮੰਤਰ ਹੈ ਨਵਾਂ ਵਿਚਾਰ

Please Click here for Share This News

ਡਾ. ਹਰਜਿੰਦਰ ਵਾਲੀਆ

ਸਫਲਤਾ ਦਾ ਵੱਡਾ ਮੰਤਰ ਨਵਾਂ ਵਿਚਾਰ ਅਤੇ ਨਵੀਂ ਸੋਚ ਹੈ। ਸਫਲਤਾ ਅਕਸਰ ਉਨ੍ਹਾਂ ਲੋਕਾਂ ਨੂੰ ਮਿਲਦੀ ਹੈ ਜੋ ਕਠਿਨਾਈ ਭਰੇ ਨਵੇਂ ਰਾਹ ਤਲਾਸ਼ਦੇ ਹਨ। ਅਜਿਹਾ ਇਕ ਨਾਮ ਕਿੰਗ ਸੀ ਜਿਲੇਟ ਦਾ ਆਉਂਦਾ ਹੈ। ਜਿਲੇਟ ਨੇ ਆਪਣੀ ਜਿੰਦਗੀ ਇਕ ਹਾਰਡਵੇਅਰ ਕੰਪਨੀ ਵਿਚ ਕਲਰਕ ਦੇ ਰੂਪ ਵਿਚ ਸੁਰੂ ਕੀਤੀ ਸੀ। ਉਸ ਸਮੇਂ ਉਸਦੀ ਉਮਰ ਸਿਰਫ 21 ਸਾਲ ਦੀ ਸੀ ਅਤੇ ਉਹ 25 ਵਰ੍ਹੇ ਸੇਲਜਮੈਨ ਰਹੇ। ਇਨ੍ਹਾਂ ਵਰਿਆਂ ਵਿਚ ਜਿਲੇਟ ਕੋਲ ਜਿਆਦਾ ਧਨ ਨਹੀਂ ਸੀ ਪਰ ਮਨ ਵਿਚ ਵੱਡੇ ਸੁਪਨੇ ਸਨ। ਉਹ ਅਮੀਰ ਬਨਣਾ ਚਾਹੁੰਦਾ ਸੀ ਪਰ ਨਾ ਸਾਧਨ ਸੀ ਅਤੇ ਨਾ ਹੀ ਕੋਈ ਨਵਾਂ ਵਿਚਾਰ। ਬਸ ਸੀ ਤਾਂ ਆਤਮ ਵਿਸ਼ਵਾਸ਼ ਅਤੇ ਅਮੀਰ ਬਣਨ ਦਾ ਸੁਪਨਾ। ਸੁਪਨਾ ਉਦੋਂ ਹੀ ਜਿੰਦਗੀ ਵਿਚ ਹਾਸਲ ਕੀਤੇ ਜਾਣ ਵਾਲੇ ਨਿਸ਼ਾਨੇ ਵਿਚ ਤਬਦੀਲ ਹੁੰਦਾ ਹੈ ਜਦੋਂ ਇਸਦੀ ਪੂਰਤੀ ਲਈ ਕਦਮ ਚੁੱਕੇ ਜਾਣ ਅਤੇ ਜਿਲੇਟ ਨੇ ਵੀ ਕਈ ਕਦਮ ਚੁੱਕੇ। ਉਹ ਇਕ ਸੇਲਜਮੈਨ ਸੀ,ਉਸਦੇ ਮਨ ਵਿਚ ਇਕ ਖਿਆਲ ਆਇਆ ਕਿ ਕਿਉਂ ਨਾ ਕੋਈ ਅਜਿਹੀ ਚੀਜ਼ ਬਣਾਈ ਜਾਵੇ ਜੋ ਸਿਰਫ ਇਕ ਵਾਰੀ ਹੀ ਪ੍ਰਯੋਗ ਵਿਚ ਆ ਸਕੇ। ਇਸ ਤਰੀਕੇ ਨਾਲ ਉਹ ਚੀਜ਼ ਜਿਆਦਾ ਗਿਣਤੀ ਵਿਚ ਵਿਕ ਸਕੇਗੀ। ਹੁਣ ਸਵਾਲ ਸੀ ਕਿ ਅਜਿਹੀ ਕਿਹੜੀ ਚੀਜ਼ ਬਣਾਈ ਜਾਵੇ। ਜਦੋਂ ਤੁਹਾਨੂੰ ਮੰਜਿਲ ਪਤਾ ਲੱਗ ਜਾਵੇ, ਉਦੋਂ ਮੰਜਿਲ ਹੀ ਦੱਸ ਦੇਵੇਗੀ ਕਿ ਉਥੇ ਤੱਕ ਪਹੁੰਚਣ ਲਈ ਕਿਹੜਾ ਰਾਹ ਜਾਂਦਾ ਹੈ। ਜਦੋਂ ਤੁਸੀਂ ਕਿਸੇ ਚੀਜ ਨੂੰ ਦਿਲੋਂ ਚਾਹੁੰਦੇ ਹੋ ਤਾਂ ਕੁਦਰਤ ਤੁਹਾਨੂੰ ਰਾਹ ਵੀ ਦੱਸਦੀ ਹੈ ਅਤੇ ਸਾਧਨ ਵੀ ਮੁਹਈਆ ਕਰਵਾ ਦਿੰਦੀ ਹੈ। ਅਜਿਹਾ ਕਿੰਗ ਸੀ ਜਿਲੇਟ ਨਾਲ ਵੀ ਹੋਇਆ। 1895 ਦੀ ਗੱਲ ਹੈ ਕਿ ਇਕ ਦਿਨ ਜਿਲੇਟ ਆਪਣੀ ਦਾੜ੍ਹੀ ਬਣਾ ਰਿਹਾ ਸੀ, ਉਸਨੂੰ ਬਲੇਡ ਬਣਾਉਣ ਦਾ ਵਿਚਾਰ ਆਇਆ। ਵਿਚਾਰ ਭਾਵੇਂ ਬਹੁਤ ਦਮਦਾਰ ਸੀ, ਪਰ ਜਿਲੇਟ ਕੋਲ ਸਾਧਨ ਨਹੀਂ ਸਨ। ਮਸ਼ੀਨ ਨਹੀਂ ਸੀ, ਪੂੰਜੀ ਨਹੀਂ ਸੀ, ਸਿਰਫ ਦ੍ਰਿੜ ਨਿਸ਼ਚਾ ਸੀ। 1902 ਵਿਚ ਉਸਨੇ ਬੋਸਟਨ ਦੇ ਇਕ ਕਰੋੜਪਤੀ ਜਾਨ ਜਾਇਅਸ ਤੋਂ ਕੁੱਝ ਫੰਡ ਲੈ ਕੇ ਆਪਣਾ ਕੰਮ ਚਲਾਇਆ। ਆਰੰਭ ਵਿਚ ਲੋਕਾਂ ਨੇ ਇਹ ਬਲੇਡ ਖਰੀਦਣ ਵਿਚ ਦਿਲਚਸਪੀ ਨਹੀਂ ਦਿਖਾਈ। ਇਕ ਸਾਲ ਵਿਚ ਸਿਬਫ 51 ਹਜਾਰ ਬਲੇਡ ਹੀ ਵਿਕ ਸਕੇ। ਸਫਲਤਾ ਅਸਲ ਵਿਚ ਇਕ ਦ੍ਰਿਸ਼ਟੀਕੋਣ ਹੈ। ਯਤਨ ਕਰਦੇ ਰਹਿਣ ਦਾ ਹੌਸਲਾ ਹੀ ਸਭ ਤੋਂ ਮਹੱਤਵਪੂਰਨ ਹੈ। ਜਿਲੇਟ ਨੂੰ ਪਤਾ ਸੀ ਕਿ ਮੰਜਲ ਤੇ ਪਹੁੰਚਣ ਲਈ ਗਿਰਨਾ, ਗਿਰ ਕੇ ਉੱਠਣਾ ਅਤੇ ਉੱਠਕੇ ਚੱਲਣਾ ਜਰੂਰੀ ਹੈ। ਉਸਨੇ ਉਸੇ ਤਰਾਂ ਹੀ ਕੀਤਾ। ਖੁਸ਼ਕਿਸਮਤੀ ਨਾਲ ਅਮਰੀਕੀ ਪੇਟੈਂਟ ਦਫਤਰ ਨੇ ਜਿਲੇਟ ਨੂੰ ਰੇਜ਼ਰ ਦੇ ਅਧਿਕਾਰ ਦੇ ਦਿੱਤੇ। ਜਿਲੇਟ ਨੇ ਉਸ ਸਮੇਂ ਵੱਡੀ ਗਿਣਤੀ ਵਿਚ ਦੁਕਾਨਾਂ ‘ਤੇ ਆਪਣੇ ਬਲੇਡ ਰੱਖ ਦਿੱਤੇ ਅਤੇ ਉਹ ਧੜਾਧੜ ਵਿਕਣ ਲੱਗੇ। ਨਤੀਜੇ ਵਜੋਂ ਅੱਜ ਜਿਲੇਟ ਦੀ ਬਣਾਈ ਕੰਪਨੀ ਦਾ ਕਾਰੋਬਾਰ 200 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕਾ ਹੈ। 49 ਵਰਿਆਂ ਦੀ ਉਮਰ ਵਿਚ ਗਰੀਬੀ ਨਾਲ ਜੂਝ ਰਹੇ ਜਿਲੇਟ ਨੇ 1932 ਵਿਚ ਜਦੋਂ ਇਸ ਦੁਨੀਆਂ ਨੂੰ ਅਲਵਿਦਾ ਕਿਹਾ ਸੀ, ਉਸ ਸਮੇਂ ਉਸ ਕੋਲ ਅਰਬਾਂ ਰੁਪਏ ਦੀ ਜਾਇਦਾਦ ਸੀ। ਕਿੰਗ ਸੀ ਜਿਲੇਟ ਦੀ ਸਫਲਤਾ ਦਾ ਰਾਜ ਉਸਦੇ ਮਨ ਵਿਚ ਉਪਜਿਆ ਨਵਾਂ ਵਿਚਾਰ ਸੀ ਅਤੇ ਉਸ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਆਤਮ ਵਿਸ਼ਵਾਸ਼ ਦ੍ਰਿੜ ਨਿਸ਼ਚਾ, ਮਿਹਨਤ ਕਰਨ ਦਾ ਜਜ਼ਬਾ ਅਤੇ ਅਸਫਲਤਾ ਨੂੰ ਹਿੰਮਤ ਨਾਲ ਜਰਨ ਦਾ ਜਜ਼ਬਾ ਸੀ।

Dr Harjinder Walia

+91-98723-14380

Patiala (Punjab) INDIA

Please Click here for Share This News

Leave a Reply

Your email address will not be published. Required fields are marked *