ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਖਾਲਸਾ ਕਾਲਜ ਪਟਿਆਲਾ ਦੇ ਸਹਿਯੋਗ ਨਾਲ 101 ਸਿਰਮੌਰ ਪੰਜਾਬੀਆਂ ਦੀ ਸੂਚੀ ਵਿੱਚੋਂ 25 ਸਿਰਮੌਰ ਪੰਜਾਬੀ ਸ਼ਖ਼ਸੀਅਤਾਂ ਨੂੰ ਖਾਲਸਾ ਕਾਲਜ ਪਟਿਆਲਾ ਵਿਖੇ
ਸਨਮਾਨ ਸਮਾਰੋਹ ਵਿੱਚ ਸਨਮਾਨਿਤ ਕੀਤਾ ਗਿਆ । ਸਮਾਗਮ ਦੀ ਪ੍ਰਧਾਨਗੀ ਸਭਾ ਦੇ ਸਰਪ੍ਰਸਤ ਡਾਕਟਰ ਐਸ ਐਸ ਗਿੱਲ ਵੱਲੋਂ ਕੀਤੀ ਗਈ । ਲੋੰੋੋ ਪ੍ਰਿੰਸੀਪਲ ਡਾਕਟਰ ਧਰਮਿੰਦਰ ਸਿੰਘ ਉਭਾ ਨੇ ਸਮਾਗਮ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆ ਕਿਹਾ । ਉਹਨਾਂ ਕਿਹਾ ਕਿ ਇਹੋ ਜਿਹੇ ਸਮਾਗਮ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਵੱਲੋਂ ਬਹੁਤ ਸਫ਼ਲਤਾਪੂਰਕ ਹੋ ਰਹੇ ਹਨ । ਇਸ ਸਭਾ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਮੈਂਬਰਜ਼ ਉਹਨਾਂ ਨਾਲ ਤੇ ਸਭਾ ਨਾਲ ਜੁੜੇ ਹੋਏ ਹਨ । ਉਹਨਾਂ ਇਹ ਵੀ ਕਿਹਾ ਕਿ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਮਾਂ ਬੋਲੀ ਪੰਜਾਬੀ ਤੇ ਪੰਜਾਬੀਅਤ ਲਈ ਤੇ ਇਸਦੇ ਪ੍ਰਚਾਰ ਤੇ ਪ੍ਰਸਾਰ ਲਈ ਲਗਾਤਾਰ ਕੋਈ ਨਾ ਕੋਈ ਉਪਰਾਲੇ ਕਰਦੇ ਰਹਿੰਦੇ ਹਨ । ਜਨਰਲ ਸਕੱਤਰ ਨੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਦਾ ਸੰਦੇਸ਼ ਵੀ ਪੜ੍ਹ ਕੇ ਸੁਣਾਇਆ ਤੇ ਕਿਹਾ ਕਿ ਸ : ਚੱਠਾ ਸਾਹਿਬ ਜੀ ਬਹੁਤ ਲੰਬੇ ਸਮੇਂ ਤੋਂ ਸੰਸਥਾ ਦੀ ਸਥਾਪਤੀ ਲਈ ਯਤਨ ਕਰ ਰਹੇ ਹਨ । ਡਾਕਟਰ ਸ਼ਵਿੰਦਰ ਸਿੰਘ ਜੀ ਗਿੱਲ ਸਰਪ੍ਰਸਤ ਜਗਤ ਪੰਜਾਬੀ ਸਭਾ ਨੇ ਆਪਣੇ ਸੰਬੋਧਨ ਵਿੱਚ ਜਗਤ ਪੰਜਾਬੀ ਸਭਾ ਦੇ ਉਦੇਸ਼ਾਂ ਬਾਰੇ ਦੱਸਿਆ ਤੇ ਕਿਹਾ ਕਿ ਜਗਤ ਪੰਜਾਬੀ ਸਭਾ ਦਿਖਾਵੇ ਵਿੱਚ ਯਕੀਨ ਨਹੀਂ ਕਰਦੀ , ਉਹ ਹਮੇਸ਼ਾਂ ਚਿਰੰਜੀਵੀ ਰਹਿਣ ਵਾਲੇ ਕੰਮ ਕਰਦੀ ਹੈ । ਉਸਦੀ ਕਹਿਣੀ ਤੇ ਕੱਥਨੀ ਇਕ ਹੁੰਦੀ ਹੈ । ਜਗਤ ਪੰਜਾਬੀ ਸਭਾ ਵੱਲੋਂ ਪੰਜਾਬੀਅਤ ਦੀ ਚੜ੍ਹਦੀਕਲਾ ਲਈ ਲਗਾਤਾਰ ਕੀਤੇ ਜਾ ਰਹੇ ਕੰਮ ਸਦਾ ਯਾਦ ਰਹਿਣਗੇ । ਜਗਤ ਪੰਜਾਬੀ ਸਭਾ ਦੇ ਮੁੱਖ ਉਦੇਸ਼ ਇਹ ਹਨ :-
1. ਜਗਤ ਪੰਜਾਬੀ ਸਭਾ ਵੱਲੋਂ ਨੈਤਿਕਤਾ ਦੀ ਕਿਤਾਬ ਪ੍ਰੀਭਾਸ਼ਾ, ਸ਼੍ਰੇਣੀਆਂ, ਨਿੱਕੀਆਂ ਕਹਾਣੀਆਂ ਤੇ ਇਕੱਤੀ ਵਿਦਵਾਨਾਂ ਦੇ ਲੇਖਾਂ ਦੇ ਨਾਲ ਤਿਆਰ ਕਰਾਈ ਗਈ ।
2. ਸਭਾ ਵੱਲੋਂ ” ਅਧਿਆਪਕ ” ਕਿਤਾਬ ਤਿਆਰ ਕਰਵਾਈ ਗਈ ਜਿਸ ਵਿੱਚ ਅਧਿਆਪਕ ਅਤੇ ਅਧਿਆਪਨ ਕਿੱਤੇ ਬਾਰੇ ਵਿਸਥਾਰ ਨਾਲ ਲਿਖਿਆ ਗਿਆ ਹੈ l
3. ਮਹਾਰਾਜਾ ਰਣਜੀਤ ਸਿੰਘ ਜੀ ਦੇ ” ਕਾਇਦਾ ਏ ਨੂਰ ” ਵਰਗਾ ਕੈਦਾ ਤਿਆਰ ਕਰਵਾਇਆ ਜਾ ਰਿਹਾ ਹੈ l
4. ਸਭਾ ਵੱਲੋਂ ਸ਼ਾਹਮੁਖੀ ਤੇ ਗੁਰਮੁਖੀ ਸਿਖਾਉਣ ਲਈ ਕਲਾਸਾਂ ਲਾਈਆਂ ਜਾ ਰਹੀਆਂ ਹਨ l
5. ਸਭਾ ਵੱਲੋਂ ” ਵਰਲਡ ਪੰਜਾਬੀ ਕਾਨਫਰੰਸਾਂ ਕਰਵਾਉਣ ਵਾਲੀਆਂ ਸ਼ਖ਼ਸੀਅਤਾਂ” ਕਿਤਾਬ ਛਾਪੀ ਜਾ ਰਹੀ ਹੈ l
6. ਓਂਟਾਰੀਓ ਫਰੈਂਡਜ਼ ਕਲੱਬ ਅਤੇ ਜਗਤ ਪੰਜਾਬੀ ਸਭਾ ਵੱਲੋਂ ਛੇਵੀਂ ਵਰਲਡ ਪੰਜਾਬੀ ਕਾਨਫ਼ਰੰਸ 25, 26 ਤੇ 27 ਜੂਨ 2021 ਨੂੰ ਹੋ ਰਹੀ ਹੈ l
7. ਸਭਾ ਵੱਲੋਂ ” ਦੁਨੀਆਂ ਦੇ 101 ਸਿਰਮੌਰ ਪੰਜਾਬੀ ” ਸੂਚੀ ਜਾਰੀ ਕੀਤੀ ਗਈ l
ਸਨਮਾਨਿਤ ਸ਼ਖ਼ਸੀਅਤਾਂ ਵਿੱਚ ਬੀਬੀ ਹਰਜਿੰਦਰ ਕੌਰ ਜੀ ਜੋ ਕਿ 2 ਵਾਰ ਚੰਡੀਗੜ੍ਹ ਦੇ ਸਾਬਕਾ ਮੇਅਰ , ਪੰਜਾਬ ਸੰਗੀਤ ਨਾਟਕ ਅਕਾਡਮੀ ਦੇ ਸਾਬਕਾ ਪ੍ਰਧਾਨ , ਪੰਜਾਬ ਕਲਾ ਪ੍ਰੀਸ਼ਦ ਦੇ ਸਾਬਕਾ ਚੇਅਰ ਪਰਸਨ 3 ਵਾਰ , ਕਾਰਪੋਰੇਸ਼ਨ 4 ਵਾਰ ਐਮ ਸੀ , ਹੁਣ ਮੌਜੂਦਾ ਐਸ . ਜੀ . ਪੀ . ਸੀ ਮੈਂਬਰ ਤੇ ਚੇਅਰ ਪਰਸਨ ਬਾਲ ਅਧਿਕਾਰ ਕਮਿਸ਼ਨ ਦੇ ਦੂਸਰੀ ਵਾਰ ਬਣੇ ਹਨ । ਡਾਕਟਰ ਸਰਬਜੀਤ ਕੌਰ ਸੋਹਲ ਜੀ ਪ੍ਰਧਾਨ ਪੰਜਾਬ ਸਾਹਿਤ ਅਕਾਡਮੀ ,ਉੱਘੇ ਲੋਕ ਗਾਇਕ ਮੁਹੰਮਦ ਸਦੀਕ ਐਮ ਪੀ , ਡਾ: ਰਜਿੰਦਰਪਾਲ ਸਿੰਘ ਬਰਾੜ , ਸੁਰਿੰਦਰ ਸਿੰਘ ਚੱਢਾ , ਗੁਰਦੇਵ ਸਿੰਘ ਬਰਾੜ ਸਾਬਕਾ ਆਈ . ਏ . ਐਸ , ਪਰਮਜੀਤ ਸਿੰਘ ਵਿਰਕ , ਵਿਕਾਸ ਸੱਭਰਵਾਲ ,
ਗੁਰਿੰਦਰ ਸਿੰਘ ਬੱਲ , ਰਾਜੇਸ਼ ਢੀਂਗਰਾ , ਡਾ: ਜੈ ਦੀਪ ਸਿੰਘ , ਡਾ : ਟੀ ਪੀ ਸਿੰਘ , ਬੇਅੰਤ ਕੌਰ ਸਾਹੀ , ਕੰਵਲਜੀਤ ਕੌਰ ਬਾਜਵਾ ਆਦਿ ਨਾਮਵਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਜੋ ਸ਼ਖ਼ਸੀਅਤਾਂ ਕਿਸੇ ਕਾਰਣ ਵੱਸ ਸਮਾਗਮ ਵਿੱਚ ਹਾਜ਼ਰ ਨਹੀਂ ਸੀ ਹੋ ਸਕੀਆਂ ਤੇ ਉਹਨਾਂ ਦੁਆਰਾ ਭੇਜੇ ਹੋਏ ਨੁਮਾਇੰਦਿਆਂ ਨੇ ਉਹ ਸਨਮਾਨ ਹਾਸਿਲ ਕੀਤੇ । ਸ : ਅਜੈਬ ਸਿੰਘ ਚੱਠਾ ਤੇ ਉਹਨਾਂ ਦੀ ਸਮੁੱਚੀ ਟੀਮ ਇਸ ਕਾਮਯਾਬ ਸਨਮਾਨ ਸਮਾਰੋਹ ਲਈ ਵਧਾਈ ਦੀ ਪਾਤਰ ਹੈ । ਸ਼ਾਲਾ ! ਜਗਤ ਪੰਜਾਬੀ ਸਭਾ ਦਿਨ ਦੁੱਗਣੀ ਤੇ ਰਾਤ ਚੌਗੁਣੀ ਤੱਰਕੀਆਂ ਕਰੇ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ