best platform for news and views

ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 

Please Click here for Share This News

ਧੂਰੀ,9 ਅਪ੍ਰੈਲ (ਮਹੇਸ਼) ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਟਰੱਸਟ ਦੀ ਸਰਪ੍ਰਸਤੀ ਹੇਠ ਪੰਜਾਬੀ ਸਾਹਿਤ ਸਭਾ ਰਜਿ. ਧੂਰੀ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 8 ਅਪ੍ਰੈਲ ਦਿਨ ਐਤਵਾਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਡਾ. ਐਸ. ਤਰਸੇਮ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿੱਚ ਮੁੱਖ ਮਹਿਮਾਨ ਮਿੱਤਰ ਸੈਨ ਮੀਤ, ਵਿਸ਼ੇਸ਼ ਮਹਿਮਾਨ ਕੇ.ਐਲ. ਗਰਗ ਅਤੇ ਸ਼੍ਰੀਮਤੀ ਵੀਨਾ ਭੱਲਾ ਪ੍ਰਿੰਸੀਪਲ ਅਤੇ ਪ੍ਰਧਾਨਗੀ ਮੰਡਲ ਵਿੱਚ ਡਾ. ਇੰਦਰਜੀਤ ਪਾਲ ਕੌਰ, ਸ਼੍ਰੀਮਤੀ ਜਸਮੀਤ ਕੌਰ ਅਤੇ ਕਰਮ ਸਿੰਘ ਜ਼ਖਮੀ ਸ਼ਾਮਲ ਹੋਏ।  ਉਪਰੰਤ ਲੋਕ ਸਾਹਿਤ ਮੰਚ ਰਜਿ. ਲੁਧਿਆਣਾ ਵੱਲੋਂ ਸ਼੍ਰੀ ਅਮਰ ਘੋਲੀਆ ਨੂੰ “ਰਾਮ ਲਾਲ ਪ੍ਰੇਮੀ ਯਾਦਗਾਰੀ ਐਵਾਰਡ”, ਕਾਕਾ ਰਣਧੀਰ ਸਿੰਘ ਪਰਦੇਸੀ ਅਤੇ ਪਰਦੇਸੀ ਪਰਿਵਾਰ ਵੱਲੋਂ ਗਜ਼ਲਗੋ ਗੁਰਦਿਆਲ ਰੋਸ਼ਨ ਨੂੰ “ਅਜੀਤ ਸਿੰਘ ਪਰਦੇਸੀ ਯਾਦਗਾਰੀ ਐਵਾਰਡ”, ਨਵਦੀਪ ਜਵੰਧਾ ਸਪੱੁਤਰੀ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਵੱਲੋਂ ਲੇਖਿਕਾ ਸੁਖਵਿੰਦਰ ਕੌਰ ਹਰਿਆਓ ਨੂੰ “ਹਰਮਿੰਦਰ ਕੌਰ ਜਵੰਧਾ ਯਾਦਗਾਰੀ ਐਵਾਰਡ”, ਸੁਦਰਸ਼ਨਾ ਗੋਇਲ ਯਾਦਗਾਰੀ ਟਰੱਸਟ ਵੱਲੋਂ ਪ੍ਰੋ. ਬੰਧਨਾ ਰਾਣੀ ਨੰੁ “ਸੁਦਰਸ਼ਨਾ ਗੋਇਲ ਯਾਦਗਾਰੀ ਐਵਾਰਡ” ਅਤੇ ਲੋਕ ਗਾਇਕ ਗੁਰਦਿਆਲ ਨਿਰਮਾਣ ਨੂੰ ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ ਅਤੇ ਪੰਜਾਬੀ ਸਾਹਿਤ ਸਭਾ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਹਾਜ਼ਰ ਕਵੀਆਂ ਨੇ ਆਪਣੀਆਂ ਸੱਜਰੀਆਂ ਰਚਨਾਵਾਂ ਪੇਸ਼ ਕੀਤੀਆਂ।ਜਿਸ ਵਿੱਚ ਗੁਰਦਿਆਲ ਰੋਸ਼ਨ, ਸੁਖਵਿੰਦਰ ਕੌਰ ਹਰਿਆਓ, ਅਮਰ ਘੋਲੀਆ, ਪ੍ਰੋ. ਬੰਧਨਾ ਰਾਣੀ, ਦਲਬਾਰ ਸਿੰਘ ਚੱਠੇ, ਵੀਰ ਰਣਜੀਤ ਸਿੰਘ, ਸਲੀਮ ਅਖਤਰ, ਜੀਵਨ ਬੜੀ, ਜਗਦੀਪ ਕੌਰ ਕਹੇਰੂ, ਸੰਜੇ ਲਹਿਰੀ, ਸੁਖਵਿੰਦਰ ਲੋਟੇ, ਕਰਮ ਸਿੰਘ ਜ਼ਖਮੀ, ਚਰਨਜੀਤ ਮੀਮਸਾ, ਗੁਰਜੰਟ ਮੀਮਸਾ, ਪਰਮਜੀਤ ਦਰਦੀ,ਡਾ. ਜਗਤਾਰ ਸਿੰਘ, ਅਸ਼ਵਨੀ, ਰਮੇਸ਼, ਸੁਰਿੰਦਰ ਸ਼ਰਮਾਂ ਮੈਨੇਜਰ, ਜਸਵੰਤ ਸਿੰਘ ਬਨਭੌਰੀ, ਸੱੱੱੱੱੱੱੱੱਤਪਾਲ ਪਰਾਸ਼ਰ, ਅਮਰਜੀਤ ਅਮਨ, ਬੰਤ ਸਿੰਘ ਸਾਰੋਂ ਅਤੇ ਨਰੰਜਣ ਸਿੰਘ ਦੋਹਲਾ ਨੇ ਭਾਗ ਲਿਆ। ਅੰਤ ਵਿੱਚ ਸਭਾ ਦੇ ਪ੍ਰਧਾਨ ਸ਼੍ਰੀ ਮੂਲ ਚੰਦ ਸ਼ਰਮਾਂ ਨੇ ਪਹੁੰਚੇ ਸਾਹਿਤਕਾਰ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।


 

 

Please Click here for Share This News

Leave a Reply

Your email address will not be published. Required fields are marked *