best platform for news and views

ਸਤੀਸ਼ ਰਮਾਇਣ ਦਾ ਹਰੇਕ ਪਾਤਰ ਸਾਨੂੰ ਰਿਸ਼ਤਿਆਂ ਦੀ ਮਰਿਆਦਾ ਤੋਂ ਜਾਣੂ ਕਰਾਉਂਦੇ- ਪੰਡਿਤ ਗੋਪਾਲ ਮੋਹਨ

Please Click here for Share This News

ਧੂਰੀ, 17 ਮਾਰਚ (ਮਹੇਸ਼) –  ਸ਼੍ਰੀ ਬਾਲਾ ਜੀ ਨਿਸ਼ਕਾਮ ਸੇਵਾ ਸਭਾ ਵੱਲੋਂ ਸ਼੍ਰੀ ਇੱਛਾ ਪੂਰਨ ਬਾਲਾ ਜੀ ਧਾਮ ਵਿਖੇ ਕਰਾਈ ਜਾ ਰਹੀ ਸ਼੍ਰੀ ਰਾਮ ਚਰਿਤ ਮਾਨਸ ਕਥਾ ਦੌਰਾਨ ਰਾਜਸਥਾਨ ਦੇ ਕਰਨਪੁਰ ਤੋਂ ਪੁੱਜੇ ਕਥਾਵਾਚਕ ਪੰਡਿਤ ਗੋਪਾਲ ਮੋਹਨ ਭਾਰਦਵਾਜ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਇਸ ਦੌਰ ‘ਚ ਜਿੱਥੇ ਭਾਈ-ਭਾਈ ਆਪਸ ‘ਚ ਲੜ ਰਹੇ ਹਨ ਅਤੇ ਜਾਇਦਾਦ ਲਈ ਅਦਾਲਤਾਂ ਦੇ ਚੱਕਰ ਲਾ ਰਹੇ ਹਨ, ਉੱਥੇ ਹੀ ਭਗਵਾਨ ਸ਼੍ਰੀ ਰਾਮ ਅਤੇ ਭਰਤ ਦਾ ਆਪਸੀ ਪਿਆਰ ਤੇ ਤਿਆਗ ਇਕ ਮਿਸਾਲ ਹੈ। ਉਨ•ਾਂ ਕਿਹਾ ਕਿ ਸਹੀ ਸ਼ਬਦਾਂ ‘ਚ ਭਾਈ ਕੀ ਹੁੰਦਾ ਹੈ ਅਤੇ ਭਾਈ ਦੀ ਗਰਿਮਾ ਕੀ ਹੁੰਦੀ ਹੈ, ਇਸ ਬਾਰੇ ਭਾਰਤ ਦੇਸ਼ ਨੇ ਸਮਾਜ ਦਾ ਮਾਰਗ ਦਰਸ਼ਨ ਕੀਤਾ ਹੈ। ਉਨ•ਾਂ ਕਿਹਾ ਕਿ ਪਿਤਾ ਵੱਲੋਂ ਦਿੱਤੇ ਗਏ ਰਾਜ ਪਾਠ ਨੂੰ ਠੁਕਰਾ ਕੇ ਰਾਮ ਦੇ ਪ੍ਰਤੀ ਸੇਵਾ ਭਾਵ ਨੂੰ ਅਪਣਾ ਕੇ ਭਰਤ ਨੇ ਭਾਈ ਦੇ ਰਿਸ਼ਤੇ ਦੀ ਮਰਿਆਦਾ ਦੀ ਇਕ ਦਿਲ ਖਿੱਚ ਮਿਸਾਲ ਦਿੱਤੀ ਸੀ। ਰਾਮਾਇਣ ਦਾ ਹਰੇਕ ਪਾਤਰ ਸਾਨੂੰ ਰਿਸ਼ਤਿਆਂ ਦੀ ਮਰਿਆਦਾ ਤੋਂ ਜਾਣੂ ਕਰਾਉਂਦਾ ਹੈ ਅਤੇ ਜੇਕਰ ਰਾਮਾਇਣ ਨੂੰ ਹੀ ਅਸੀਂ ਆਪਣੇ ਜੀਵਨ ‘ਚ ਅਪਣਾ ਕੇ ਇਸ ਦੀ ਸਿੱਖਿਆਵਾਂ ‘ਤੇ ਅਮਲ ਕਰ ਲਈਏ ਤਾਂ ਜ਼ਿਆਦਾਤਰ ਦੁੱਖ-ਤਕਲੀਫ ਆਪਣੇ ਆਪ ਹੀ ਸਾਡੇ ਤੋਂ ਦੂਰ ਚਲੀਆਂ ਜਾਣਗੀਆਂ। ਇਸ ਮੌਕੇ ਸਭਾ ਦੇ ਪ੍ਰਧਾਨ ਸ਼ਿਵ ਕੁਮਾਰ, ਐਡਵੋਕੇਟ ਪਵਨ ਗਰਗ, ਪ੍ਰੇਮ ਗਰਗ, ਦਰਸ਼ਨ ਕੁਮਾਰ, ਦੇਵ ਰਾਜ ਬਾਂਸਲ, ਆਸ਼ੂਤੋਸ਼ ਬਾਂਸਲ, ਰਾਜ ਕੁਮਾਰ ਤੇ ਕੁਮਾਰ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published. Required fields are marked *