best platform for news and views

ਸਤਰਾਜ ਮਰਗਿੰਦਪੁਰਾ ਨੇ ਬੀ.ਡੀ.ਪੀ.ੳ ਭਿੱਖੀਵਿੰਡ ਦਾ ਕੀਤਾ ਸਵਾਗਤ

Please Click here for Share This News

ਭਿੱਖੀਵਿੰਡ 20 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਰਕਾਰ ਵੱਲੋਂ ਬਲਾਕ
ਭਿੱਖੀਵਿੰਡ ਦੇ ਨਵੇਂ ਨਿਯੁਕਤ ਕੀਤੇ ਗਏ ਬੀ.ਡੀ.ਪੀ.ੳ ਨਿਰਮਲ ਸਿੰਘ ਦਾ ਦਫਤਰ
ਭਿੱਖੀਵਿੰਡ ਵਿਖੇ ਜਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਸਤਰਾਜ ਸਿੰਘ ਮਰਗਿੰਦਪੁਰਾ ਵੱਲੋਂ
ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਬੀ.ਡੀ.ਪੀ.ੳ ਨਿਰਮਲ ਸਿੰਘ ਨੇ
ਸਤਰਾਜ ਸਿੰਘ ਮਰਗਿੰਦਪੁਰਾ ਆਦਿ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ
ਵੱਲੋਂ ਭੇਜੀਆਂ ਗਈਆਂ ਗਰਾਂਟਾ ਨਾਲ ਬਲਾਕ ਭਿੱਖੀਵਿੰਡ ਦੇ ਪਿੰਡਾਂ ਦਾ ਸਰਵਪੱਖੀ ਵਿਕਾਸ
ਕਰਵਾਇਆ ਜਾਵੇਗਾ।
ਕਾਂਗਰਸ ਪਾਰਟੀ ਆਗੂ ਸਤਰਾਜ ਸਿੰਘ ਮਰਗਿੰਦਪੁਰਾ ਨੇ ਕਿਹਾ ਕਿ ਹਲਕਾ ਵਿਧਾਇਕ ਸੁਖਪਾਲ
ਸਿੰਘ ਭੁੱਲਰ ਦੀ ਅਗਵਾਈ ਹੇਠ ਜਿਥੇ ਗਰੀਬ ਲੋਕਾਂ ਨੂੰ ਆਟਾ-ਦਾਲ ਸਕੀਮ ਤੇ ਅੰਗਹੀਣ,
ਵਿਧਵਾਵਾਂ, ਬਜੁਰਗਾਂ ਨੂੰ ਬੈਂਕਾਂ ਰਾਂਹੀ ਪੈਨਸ਼ਨ ਸਹੂਲਤ, ਬੇਘਰਾਂ ਨੂੰ ਪੱਕੇ ਮਕਾਨ
ਆਦਿ ਸਹੂਲਤਾਂ ਦਾ ਲਾਭ ਦਿੱਤਾ ਜਾ ਰਿਹਾ ਹੈ, ਉਥੇ ਸਮੁੱਚੇ ਹਲਕੇ ਦਾ ਜੰਗੀ ਪੱਧਰ ‘ਤੇ
ਵਿਕਾਸ ਕਰਵਾ ਕੇ ਵੀ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ, ਬਿੱਕਰ ਸਿੰਘ,
ਪ੍ਰਤਾਪ ਸਿੰਘ, ਸੁਖਬੀਰ ਸਿੰਘ, ਸਤਨਾਮ ਸਿੰਘ, ਲਖਵਿੰਦਰ ਸਿੰਘ, ਪੰਚ ਬਾਬਾ ਹੀਰਾ
ਸਿੰਘ, ਬੂਟਾ ਸਿੰਘ ਆਦਿ ਹਾਜਰ ਸਨ।

ਫੋਟੋ ਕੈਪਸ਼ਨ :- ਬੀ.ਡੀ.ਪੀ.ੳ ਭਿੱਖੀਵਿੰਡ ਨਿਰਮਲ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦੇ
ਕੇ ਸਵਾਗਤ ਕਰਦੇ ਕਾਂਗਰਸ ਜਨਰਲ ਸਕੱਤਰ ਸਤਰਾਜ ਸਿੰਘ ਮਰਗਿੰਦਪੁਰਾ

Please Click here for Share This News

Leave a Reply

Your email address will not be published. Required fields are marked *