best platform for news and views

ਸਟਾਰਟਅੱਪ ਪੰਜਾਬ ਵਲੋਂ ਸਟਾਰਟਅੱਪ ਐਕਸੈਲਰੇਸ਼ਨ ਪ੍ਰੋਗਰਾਮ ਸਥਾਪਤ ਕਰਨ ਲਈ ਅਟਲ ਇਨਕੁਬੇਸ਼ਨ ਸੈਂਟਰ ਆਈ.ਐਸ.ਬੀ ਮੁਹਾਲੀ ਨਾਲ ਐਮ.ਓ.ਯੂ ਸਹੀਬੱਧ

Please Click here for Share This News
ਚੰਡੀਗੜ, 22 ਨਵੰਬਰ:
ਪੰਜਾਬ ਵਿੱਚ ਸਟਾਰਟਅੱਪ ਮਾਹੌਲ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਸੂਬਾ ਸਰਕਾਰ ਵਲੋਂ ਵੱਡੀ ਪਹਿਲਕਦਮੀ ਕਰਦਿਆਂ ਆਪਣੇ ਸਟਾਰਟਅੱਪ ਪੰਜਾਬ ਸੈੱਲ ਰਾਹੀਂ ਇਨੇਬਲ ਸਟਾਰਟਅੱਪ ਟਰੈਕ ਐਕਸਲਰੇਸ਼ਨ ਪ੍ਰੋਗਰਾਮ(ਈ.ਐਸ.ਟੀ.ਏ.ਸੀ) ਸਥਾਪਤ ਕਰਨ ਲਈ ਮੁਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨੈਸ (ਆਈ.ਐਸ.ਬੀ) ਵਿਖੇ ਅਟਲ ਇਨਕੁਬੇਸ਼ਨ ਸੈਂਟਰ(ਏ.ਆਈ.ਸੀ) ਨਾਲ ਇੱਕ ਐਮ.ਓ.ਯੂ ਸਹੀਬੱਧ ਕੀਤਾ ਗਿਆ ਹੈ। ਈ.ਐਸ.ਟੀ.ਏ.ਸੀ ਵਿਸ਼ੇਸ਼ ਕਰਕੇ ਸਰਕਾਰੀ ਅਤੇ ਨਿੱਜੀ ਖੇਤਰਾਂ ਵਲੋਂ ਚਲਾਏ ਜਾਂਦੇ ਵਪਾਰਾਂ ਉੱਤੇ ਕੇਂਦਰਿਤ ਪ੍ਰੋਗਰਾਮ ਹੈ।
ਉਦਯੋਗ ਅਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਇਹ ਸਮਝੌਤਾ ਤਕਨਾਲੋਜੀ ਅਧਾਰਤ, ਸਕੇਲੇਬਲ ਅਤੇ ਨਿਵੇਸ਼ ਯੋਗ ਨਵੇਂ ਮੌਕਿਆਂ ਦੀ ਸ਼ੁਰੂਆਤ ਲਈ ਮਦਦਗਾਰ ਸਾਬਤ ਹੋਵੇਗਾ ਜਿਸ ਨਾਲ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਵਾਧਾ ਹੋਵੇਗਾ। ਸਟਾਰਟਅਪ ਪੰਜਾਬ ਅਤੇ ਏ.ਆਈ.ਸੀ  ਆਈ.ਐਸ.ਬੀ ਦੋਵੇਂ ਸਾਂਝੇ ਤੌਰ ’ਤੇ ਇਨਾਂ ਪਾਇਲਟ ਪ੍ਰੋਜੈਕਟਾਂ ਨੂੰ  ਪੰਜਾਬ ਸਰਕਾਰ ਦੇ ਸਬੰਧਤ ਵਿਭਾਗਾਂ ਵਲੋਂ ਇਨੋਵੇਸ਼ਨ ਅਤੇ ਉੱਦਮਕਾਰੀ ਦੇ ਖੇਤਰਾਂ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੇ ਸਟਾਰਟਅਪ ਟਰੈਕ ਐਕਸਰਲੇਸ਼ਨ (ਈਐਸਟੀਏਸੀ) ਪ੍ਰੋਗਰਾਮ ਵਿੱਚ ਸਟਾਰਟਅਪ ਸਥਾਪਤ ਕਰਨ ਨੂੰ ਯਕੀਨੀ ਬਣਾਉਣਗੇ।  ਇਹ ਸਾਂਝ ਪੰਜਾਬ ਅਧਾਰਤ ਸਟਾਰਟਅਪ ਸ਼ੁਰੂ ਕਰਨ ਵਾਲਿਆਂ ਨੂੰ ਲੋੜੀਂਦਾ ਸਹਿਯੋਗ ਤੇ ਅਨੁਕੂਲ ਵਾਤਾਵਰਣ ਤੱਕ ਪਹੁੰਚ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗੀ। ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ਡੀਨ ਰਾਜੇਂਦਰ ਸ੍ਰੀਵਾਸਤਵ ਨੇ ਕਿਹਾ ਕਿ ਈ.ਐਸ.ਟੀ.ਏ.ਸੀ ਪ੍ਰੋਗਰਾਮ ਦੇ ਥੀਮ ਖੇਤਰਾਂ ਦੀ ਸ਼ਨਾਖਤ ਅਤੇ ਸੁਧਾਰ  ਲਈ ਏ.ਆਈ.ਸੀ ਆਈ.ਐਸ.ਬੀ ਸਟਾਰਟਅਪ ਪੰਜਾਬ ਅਤੇ ਹੋਰ ਪ੍ਰੋਗਰਾਮ ਭਾਈਵਾਲਾਂ ਨਾਲ ਮਿਲ ਕੇ ਕੰਮ ਕਰੇਗਾ। ਸਟਾਰਟਅਪ ਪੰਜਾਬ ਦੀ ਅਡਵਾਈਜ਼ਰੀ ਦੇ ਸਹਿਯੋਗ ਨਾਲ ਇਨਾਂ ਚੁਣੇ ਗਏ ਥੀਮਾਂ ’ਤੇ ਕਾਰਜ ਕਰਨ ਨੂੰ ਭਰਪੂਰ ਗਤੀਸ਼ੀਲਤਾ ਮਿਲੇਗੀ। ਮੋਟੇ ਤੌਰ ’ਤੇ ਇਨਾਂ ਥੀਮ ਖੇਤਰਾਂ ਦੀ ਪਛਾਣ ਇੰਟਰਨੈਟ ਆਫ ਥਿੰਗਜ਼, ਆਰਟੀਫਿਸ਼ੀਅਲ ਇੰਟੈਲੀਜੈਂਸ, ਡਿਵਾਈਸ ਟੈਕਨਾਲੋਜੀ, ਖੇਤੀਬਾੜੀ ਤਕਨਾਲੋਜੀ, ਐਗਰੀ-ਸਟਾਰਟਅਪਸ ਅਤੇ ਇਲੈਕਟਿ੍ਰਕ ਵਾਹਨਾਂ ਵਜੋਂ ਕੀਤੀ ਗਈ ਹੈ। ਏ.ਆਈ.ਸੀ ਆਈ.ਐਸ.ਬੀ ਵਲੋਂ ਸਟਾਰਟਅਪ ਪੰਜਾਬ ਅਤੇ ਹੋਰ ਪ੍ਰੋਗਰਾਮ ਸਹਿਭਾਗੀਆਂ ਦੇ ਨਾਲ, ਅੰਤਮ ਸਹਿਯੋਗੀ ਦੀ ਚੋਣ ਲਈ ਮੁਲਾਂਕਣ ਕੀਤਾ ਜਾਵੇਗਾ। ਏ.ਆਈ.ਸੀ ਆਈ.ਐਸ.ਬੀ ਸਟਾਰਟਅਪਸ ਦੇ ਚੁਣੇ ਸਮੂਹ ਜਿਸ ਵਿੱਚ ਮਾਸਟਰ ਕਲਾਸਾਂ, ਵਰਕਸ਼ਾਪਾਂ, ਸਲਾਹਕਾਰੀ ਸੈਸ਼ਨਾਂ, ਸਲਾਹਕਾਰ ਅਤੇ ਨਿਵੇਸ਼ਕ ਕਨੈਕਟ ਸ਼ਾਮਲ ਹਨ ਨੂੰ ਸਹਾਇਤਾ ਪ੍ਰਦਾਨ ਕਰੇਗਾ।
ਪੰਜਾਬ ਸਰਕਾਰ ‘ਸਟਾਰਟਅਪ ਪੰਜਾਬ’ ਸੈੱਲ ਰਾਹੀਂ ਰਾਜ ਵਿੱਚ ਉੱਦਮੀ ਸਭਿਆਚਾਰ ਨੂੰ ਹੁਲਾਰਾ ਦੇਣ ਲਈ ਸੂਬੇ ਵਿੱਚ ਇੱਕ ਪ੍ਰਭਾਵਸ਼ਾਲੀ ਵਾਤਾਵਰਣ ਤਿਆਰ ਕਰ ਰਹੀ ਹੈ। ਇਹ ਪਹਿਲ ਉਭਰ ਰਹੇ ਉੱਦਮੀਆਂ ਨੂੰ ਬਾਜ਼ਾਰ ਵਿਚ ਆਪਣੇ ਉਤਪਾਦਾਂ ਨੂੰ ਬਾਜਾਰ ਦੇ ਮੁਤਾਬਕ ਬਣਾਉਣ, ਉਨਾਂ ਦੇ ਕਾਰੋਬਾਰ ਨੂੰ ਵਧਾਉਣ ਅਤੇ ਉਨਾਂ ਨੂੰ ਨਿਵੇਸ਼ ਏਜੰਸੀਆਂ ਨਾਲ ਜੋੜਨ ਵਿਚ ਸਹਾਇਤਾ ਕਰਨ ਲਈ ਇਕ ਮੰਚ ਪ੍ਰਦਾਨ ਕਰੇਗੀ।
ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਤੌਰ ‘ਤੇ  ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐੱਸ.ਬੀ.), ਐਸ.ਏ.ਐਸ.ਨਗਰ (ਮੁਹਾਲੀ) ਵਿਖੇ 5 ਤੋਂ 6 ਦਸੰਬਰ 2019 ਨੂੰ ਪ੍ਰਗਤੀਸ਼ੀਲ ਪੰਜਾਬ ਇਨਵੈਸਟਰਜ਼ ਸੰਮੇਲਨ (ਪੀ.ਪੀ.ਆਈ.ਐਸ) ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਮਾਰੋਹ ਦਾ ਵਿਸ਼ਾ  “ਗਲੋਬਲ ਵੈਲਯੂ ਚੇਨ ਵਿਚ ਐਮ.ਐੱਸ.ਐੱਮ.ਈ. ਨੂੰ ਸ਼ਾਮਲ ਕਰਨ ਲਈ ਭਾਗੀਦਾਰੀ ਦੀ ਸਾਂਝੇਦਾਰੀ ਹੈ।“ ਸੰਮੇਲਨ ਕਾਰੋਬਾਰੀ ਨੇਤਾਵਾਂ, ਨਿਵੇਸ਼ਕਾਂ ਅਤੇ ਮਾਹਰਾਂ ਲਈ ਬਦਲ ਰਹੇ ਵਪਾਰਕ ਵਾਤਾਵਰਣ ਮੁਤਾਬਕ ਢੁਕਵੇਂ ਤਰੀਕੇ ਅਖ਼ਤਿਆਰ ਕਰਨ ਅਤੇ ਸੰਭਾਵਿਤ ਸਹਿਯੋਗ ਅਤੇ ਭਾਈਵਾਲੀ ਦੀ ਖੋਜ ਲਈ ਵਿਚਾਰ ਵਟਾਂਦਰਾ ਕਰਨ ਲਈ ਇਕ ਆਲਮੀ ਮੰਚ ਹੋਵੇਗਾ। ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀ.ਪੀ.ਆਈ.ਐਸ) 2019 ਦੌਰਾਨ 5 ਦਸੰਬਰ 2019 ਨੂੰ ਇੱਕ ਸਟਾਰਟਅਪਸ ਸੈਸ਼ਨ ਹੋਵੇਗਾ। ਸੈਸ਼ਨ ਦਾ ਵਿਸ਼ਾ “ ਪੰਜਾਬ ਨੂੰ ਅਗਲਾ ਪ੍ਰਸਿੱਧ ਮੁਕਾਮੀ ਸਟਾਰਟਅਪ ਕਿਵੇਂ ਬਣਾਇਆ ਜਾਵ” ਹੈ। ਖੇਤਰ ਦੇ ਉੱਘੇ ਉਦਯੋਗ ਨੇਤਾਵਾਂ ਅਤੇ ਭਾਈਵਾਲਾਂ ਨੂੰ ਸੈਸ਼ਨ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ ਗਿਆ ਹੈ।
Please Click here for Share This News

Leave a Reply

Your email address will not be published. Required fields are marked *