best platform for news and views

ਸਟਾਮ ਮਿਲਣਗੇ ਟਾਇਪ ਸੇਵਾ ਕੇਂਦਰਾਂ ਵਿੱਚ- ਘਣਸ਼ਿਆਮ

Please Click here for Share This News

ਬਰਨਾਲਾ, 12 ਸਤੰਬਰ(ਰਾਕੇਸ਼ ਗੋਇਲ)- ਡਿਪਟੀ ਕਮਿਸ਼ਨਰ,  ਬਰਨਾਲਾ ਸ੍ਰੀ ਘਣਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ 20,000 ਤੋਂ ਜ਼ਿਆਦਾ ਅਤੇ 10,00,00 (ਇੱਕ ਲੱਖ) ਤੱਕ ਦੇ ਸਟਾਮ ਟਾਇਪ 1 ਸੇਵਾ ਕੇਂਦਰਾਂ ਵਿੱਚ 11 ਸਤੰਬਰ ਤੋਂ ਸ਼ੁਰੂ ਕੀਤੇ ਜਾ ਰਹੇ ਹਨ। ਸ਼੍ਰੀ ਥੋਰੀ ਨੇ ਕਿਹਾ ਕਿ ਹੁਣ ਕੋਈ ਵੀ ਨਾਗਰਿਕ ਪੋਜ਼ ਮਸ਼ੀਨ ਰਾਹੀਂ ਜਾਂ ਨਕਦ ਰਾਸ਼ੀ ਰਾਹੀਂ ਜਮ੍ਹਾ ਕਰਵਾ ਕੇ ਈ-ਸਟੈਪ ਪੇਪਰ ਦੀ ਸਰਵਿਸ ਲੈ ਸਕਦਾ ਹੈ। ਹੁਣ ਟਾਈਪ 1 ਸੇਵਾ ਕੇਂਦਰਾਂ ਜਰੀਏ 20,000 ਤੋਂ ਜ਼ਿਆਦਾ ਅਤੇ 10,00,00 (ਇੱਕ ਲੱਖ) ਤੱਕ ਦੇ ਸਟਾਮ ਆਸਾਨੀ ਨਾਲ ਮਿਲ ਸਕਣਗੇ ਜਿਸ ਨਾਲ ਲੋਕਾਂ ਨੂੰ ਕਾਫੀ ਸਹੂਲਤ ਹੋਵੇਗੀ।ਸ਼੍ਰੀ ਥੋਰੀ ਨੇ ਦੱਸਿਆ ਕਿ ਹੁਣ ਸੇਵਾ ਕੇਂਦਰਾਂ ਤੋਂ ਪਹਿਲਾਂ ਦਿੱਤੀਆਂ ਜਾ ਰਹੀਆਂ 151 ਸੇਵਾਵਾਂ ਵਿੱਚ ਈ-ਸਟੈਂਪ ਪੇਪਰ ਨਾਲ ਸਬੰਧਤ ਸਰਵਿਸ ਵੀ ਜੁੜ ਗਈ ਹੈ, ਜਿਸ ਨਾਲ ਹੁਣ ਆਮ  ਲੋਕਾਂ ਨੂੰ 152 ਸੇਵਾਵਾਂ ਮੁਹੱਈਆ ਹੋ ਸਕਣਗੀਆਂ। ਸ਼੍ਰੀ ਥੋਰੀ ਨੇ ਕਿਹਾ ਕਿ ਇਹ ਸੇਵਾ ਪੰਜਾਬ ਸਰਕਾਰ ਵੱਲੋਂ ਜੋਨ 2 ਦੇ ਜ਼ਿਲਿਆਂ ਵਿੱਚ 11 ਸਤੰਬਰ ਤੋਂ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਬਰਨਾਲਾ ਜ਼ਿਲ੍ਹੇ ਦੇ ਟਾਈਪ 1 ਦੇ ਸੇਵਾ ਕੇਂਦਰਾਂ ਵਿੱਚ 11 ਸਤੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਸ਼੍ਰੀ ਥੋਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਟਾਮ ਦੀ ਲਿਮਿਟ 10,00,00 (ਇੱਕ ਲੱਖ) ਤੋਂ ਵੱਧ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਇਸ ਦਾ ਜਿਆਦਾ ਲਾਭ ਮਿਲ ਸਕੇ।

Please Click here for Share This News

Leave a Reply

Your email address will not be published. Required fields are marked *