best platform for news and views

ਸਕੂਲ ‘ਚ ਮਨਾੲਿਆ ‘ਸਵੱਛਤਾ ਪਖਵਾੜਾ’

Please Click here for Share This News

ਭਿੱਖੀਵਿੰਡ 16 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਕੇਂਦਰ ਸਰਕਾਰ ਦੇ ਹੁਕਮਾਂ ਤੇ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ) ਤਰਨ ਤਾਰਨ ਨਿਰਮਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ 1 ਅਕਤੂਬਰ ਤੋਂ 15 ਅਕਤੂਬਰ ਤੱਕ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ਰੰਸੀਪਲ ਮੈਡਮ ਪੂਨਮ ਸ਼ਰਮਾ ਦੀ ਅਗਵਾਈ ਹੇਠ “ਸਵੱਛਤਾ ਪਖਵਾੜਾ” ਮਨਾਇਆ ਗਿਆ। ਇਸ ਮੌਕੇ ਸਕੂਲ ਅਧਿਆਪਕਾਂ, ਵਿਦਿਆਰਥੀਆਂ, ਮਿਡ-ਡੇ ਮੀਲ ਵਰਕਰਾਂ, ਸਫਾਈ ਕਰਮਚਾਰੀਆਂ ਨੇ ਭਾਗ ਲਿਆ ਅਤੇ ਐਕਸ਼ਨ ਪਲਾਨ ਅਨੁਸਾਰ ਹਰ ਕਿਰਿਆ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਸਮਝਾਉਦੇ ਹੋਏ ਮਿੱਥੇ ਦਿਨਾਂ ਅਨੁਸਾਰ ਕਿਰਿਆਵਾਂ ਕੀਤੀਆਂ ਗਈਆਂ, ਜਿਸ ਵਿਚ ਸਵੱਛਤਾ ਸਪਥ, ਗਰੀਨ ਸਕੂਲ ਡਰਾਇਵ, ਸਵੱਛਤਾ ਜਾਗਰੂਕਤਾ, ਨਿੱਜੀ ਸਫਾਈ, ਪਿੰਡਾਂ ਵਿਚ ਸਵੱਛਤਾ ਪ੍ਰਤੀ ਲੋਕਾਂ ਨੂੰ ਸੰਦੇਸ਼ ਦਿੱਤਾ ਤੇ ਜਾਗਰੂਕਤਾ ਰੈਲੀ ਵੀ ਕੱਢੀ ਤੇ ਪਿੰਡ ਵਾਸੀਆਂ ਨੇ ਸਹਿਯੋਗ ਦੇਣ ਦੀ ਸਹਿਮਤੀ ਪ੍ਰਗਟਾ

ਸਵੱਛਤਾ ਪਖਵਾੜਾ ਦੌਰਾਨ ਸੰਬੋਧਨ ਕਰਦੇ ਪਿ੍ਰੰਸੀਪਲ ਮੈਡਮ ਪੂਨਮ ਸ਼ਰਮਾ ਆਦਿ

ਈ। ਸਕੂਲ ਵਿਦਿਆਰਥੀਆਂ ਤੇ ਲੋਕਾਂ ਨੂੰ ਪਖਾਨਿਆਂ ਦੀ ਸਹੀ ਵਰਤੋਂ ਕਰਨ ਅਤੇ ਮਿਡ ਡੇ ਮੀਲ ਕਿਚਨ, ਕਲਾਸ ਰੂਮ, ਪੱਖੇ, ਖਿੜਕੀਆਂ ਦੀ ਸਫਾਈ, ਸਕੂਲ ਆਲੇ-ਦੁਆਲੇ ਦੀ ਸਫਾਈ, ਪਾਣੀ ਵਾਲੀਆਂ ਟੈਕੀਆਂ ਦੀ ਸਫਾਈ, ਪੋਦੇ ਲਗਾਉਣ ਲਈ ਯੋਗਦਾਨ ਦਿੱਤਾ ਜਾਵੇ। ਇਸ ਮੌਕੇ ਸਕੂਲ ਸਟਾਫ, ਵਿਦਿਆਰਥੀਆਂ, ਲੋਕਾਂ ਨੇ ਸਫਾਈ ਨੂੰ ਯਕੀਨੀ ਬਣਾਉਣ ਦਾ ਪ੍ਰਣ ਵੀ ਕੀਤਾ। ਇਸ ਮੌਕੇ ਰੇਖਾ ਰਾਣੀ, ਜਸਬਿੰਦਰ ਕੌਰ, ਵਨੀਤਾ ਸ਼ਰਮਾ, ਗੁਰਿੰਦਰ ਕੌਰ, ਅਮਨਜੋਤ ਕੌਰ, ਜਸਦੀਪ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਹੀਰਾ ਲਾਲ, ਨਾਜਿਸ ਰੰਧਾਵਾ, ਮਨਦੀਪ ਕੌਰ, ਸਰਬਜੀਤ ਕੌਰ, ਰਿਤਿਕਾ ਆਦਿ ਹਾਜਰ ਸਨ।

Please Click here for Share This News

Leave a Reply

Your email address will not be published. Required fields are marked *