best platform for news and views

“ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦਾਂ ਦੀ ਆਰਥਿਕ 

Please Click here for Share This News
ਲਹਿਰਾਗਾਗਾ, ਬਲਵਿੰਦਰ ਸਿੰਘ ਸਰਾਂ
ਜਥੇਦਾਰ ਬਹਿਣੀਵਾਲ ਲੋੜਵੰਦਾਂ ਨੂੰ ਆਰਥਿਕ ਮਦਦ ਦੇ ਚੈੱਕ ਦਿੰਦੇ ਹੋਏ।
ਪਿੰਡ ਸੇਖੂਵਾਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ ਵੱਖ ਪਿੰਡਾਂ ਦੇ ਲੋੜਵੰਦ ਵਿਅਕਤੀਆਂ ਨੂੰ ਆਰਥਿਕ ਮਦਦ ਦੇ ਚੈੱਕ ਵੰਡੇ ਗਏ।
ਇਨ੍ਹਾਂ ਲੋੜਵੰਦਾਂ ਵਿੱਚ ਗੁਰਪ੍ਰੀਤ ਸਿੰਘ ਝਨੇੜੀ, ਬੀਰਾ ਸਿੰਘ, ਜਗਤਾਰ ਦਾਸ, ਮਨਜੀਤ ਕੌਰ ਲਹਿਰਾ ਅਤੇ ਅਮਰਨਾਥ ਦੀ ਪੋਤਰੀ ਸ਼ਾਮਲ ਸੀ ਜਿਨ੍ਹਾਂ ਨੂੰ ਬਿਮਾਰੀ, ਪੜ੍ਹਾਈ ਤੇ ਘਰੇਲੂ ਲੋੜਾਂ ਲਈ ਸਹਾਇਤਾ ਰਾਸ਼ੀ ਦੇ ਚੈੱਕ ਗੁਰੂ ਕੀ ਗੋਲਕ ਵਿੱਚੋਂ ਦਿੱਤੇ ਗਏ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਗੁਰੂ ਕੀ ਗੋਲਕ ਵਿੱਚੋਂ ਲੋੜਵੰਦਾਂ ਦੀ ਆਰਥਿਕ ਮਦਦ ਮਦਦ ਕੀਤੀ ਜਾਂਦੀ ਰਹੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਿਮਾਰੀ ਤੇ ਅੱਗ ਲੱਗਣ ਵਰਗੀਆਂ ਘਟਨਾਵਾਂ ਦੇ ਪੀੜਤਾਂ, ਕੈਂਸਰ ਅਤੇ ਹੋਰ ਬਿਮਾਰੀਆਂ ਦੇ ਪੀੜਤਾਂ, ਲੋਡ਼ਵੰਦ ਪਰਿਵਾਰਾਂ ਦੇ ਹੁਸ਼ਿਆਰ ਵਿਦਿਆਰਥੀਆਂ ਦੀ ਪੜ੍ਹਾਈ ਲਈ ਆਰਥਿਕ ਮਦਦ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਿੱਖੀ ਦੇ ਪ੍ਰਚਾਰ ਲਈ ਢਾਡੀ, ਰਾਗੀ ਤੇ ਪ੍ਰਚਾਰਕਾਂ ਦੀਆਂ ਪਿੰਡਾਂ ਵਿੱਚ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਕੋਈ ਘਰ ਗੁਰੂ ਨਾਨਕ ਮਿਸ਼ਨ ਤੋਂ ਵਾਂਝਾ ਨਾ ਰਹੇ। ਇਸ ਮੌਕੇ ਛੱਜੂ ਸਿੰਘ ਕਾਲਬੰਜ਼ਾਰਾ, ਸਰਪੰਚ ਕੌਰ ਸਿੰਘ ਸੇਖੂਵਾਸ ਤੇ ਬਲਦੇਵ ਦਾਸ ਸਿੰਘ ਵੀ ਸ਼ਾਮਲ ਸਨ।
Please Click here for Share This News

Leave a Reply

Your email address will not be published. Required fields are marked *