ਧੂਰੀ, 13 ਮਈ (ਮਹੇਸ਼ ਜਿੰਦਲ) – ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਨਿਯੁਕਤੀਆਂ ਦੌਰਾਨ ਲੰਘੇ ਦਿਨ ਹਰੀ ਸਿੰਘ ਨਾਭਾ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਸਮਾਗਮ ਦੌਰਾਨ ਨਿਰਭੈ ਸਿੰਘ ਰਣੀਕੇ ਨੂੰ ਯੂਥ ਅਕਾਲੀ ਦਲ ਮਾਲਵਾ ਜ਼ੋਨ-2 ਦੇ ਮੀਤ ਪ੍ਰਧਾਨ ਅਤੇ ਗੁਰਕੰਵਲ ਸਿੰਘ ਕੋਹਲੀ ਨੂੰ ਯੂਥ ਅਕਾਲੀ ਦਲ ਦਾ ਜ਼ਿਲ•ਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਅਹੁਦੇਦਾਰਾਂ ਵੱਲੋਂ ਇਸ ਨਿਯੁਕਤੀ ਦੇ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਤਿੰਦਰ ਸਿੰਘ ਸੋਨੀ ਮੰਡੇਰ, ਮਨਵਿੰਦਰ ਸਿੰਘ ਬਿੰਨਰ, ਸੁਖਵਿੰਦਰ ਸਿੰਘ ਈਸੀ, ਸਵਰਨਜੀਤ ਸਿੰਘ ਹਰਚੰਦਪੁਰ, ਨਿਰਮਲਜੀਤ ਸਿੰਘ ਬਿੱਲੂ ਬੰਗਾਵਾਲੀ ਤੇ ਗੁਰਵਿੰਦਰ ਸਿੰਘ ਗਿੱਲ ਵੀ ਹਾਜ਼ਰ ਸਨ।
ਕੈਪਸ਼ਨ – ਨਿਰਭੈ ਸਿੰਘ ਰਣੀਕੇ ਨੂੰ ਨਿਯੁਕਤੀ ਪੱਤਰ ਸੌਂਪਣ ਮੌਕੇ ਦੀ ਤਸਵੀਰ