best platform for news and views

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸਦਮਾ : ਭਣਵੀਏ ਦਾ ਦੇਹਾਂਤ

Please Click here for Share This News

ਤਰਨ ਤਾਰਨ 10 ਅਪ੍ਰੈਲ 2018 : ਰਣਜੀਤ ਸਿੰਘ ਬ੍ਰਹਮਪੁਰਾ ਜੀ ਦੇ ਭਣਵਈਆ ਅਤੇ ਖਡੂਰ ਸਾਹਿਬ ਤੋ ਸਾਬਕਾ ਵਿਧਾਇਕ ਸ੍ਰ ਰਵਿੰਦਰ ਸਿੰਘ ਬ੍ਰਹਮਪੂਰਾ ਜੀ ਦੇ ਪਿਤਾ ਸ੍ਰ ਬਲਬੀਰ ਸਿੰਘ ਸਾਬਕਾ ਚੇਅਰਮੈਨ ਵੇਰਕਾ ਮਿਲਕ ਪਲਾਂਟ ਜਿਨਾਂ ਦਾ ਚੰਡੀਗੜ੍ਹ ਫੋਰਟਿਸ ਹਸਪਤਾਲ ਵਿਖੇ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੇ ਕਰਦੇ ਹੋਏ ਸਾਰੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਵਾਹਿਗੁਰੂ ਚਰਨਾਂ ਵਿਚ ਜਾ ਪਹੁੰਚੇ, ਜਿਨਾਂ ਦਾ ਸੰਸਕਾਰ ਉਨਾਂ ਦੇ ਜੱਦੀ ਪਿੰਡ ਗੋਹਲਵਾੜ ਜਿਲਾ ਤਰਨ ਤਾਰਨ ਵਿਖੇ ਕੀਤਾ ਗਿਆ ਇਸ ਗਲ ਦਾ ਸਮਾਚਾਰ ਮਿਲਣ ਤੇ ਪਿੰਡ ਗੋਹਲਵਾੜ ਅਤੇ ਸਾਰਾ ਇਲਾਕਾ ਦੁੱਖ ਅਤੇ ਸ਼ੋਕ ਵਿਚ ਡੁਬ ਗਿਆ । ਉਹ ਆਪਣੇ ਪਿਛੇ ਪਤਨੀ ਗੁਰਜੀਤ ਕੌਰ ਤੋ ਇਲਾਵਾਂ ਤਿੰਨ ਲੜਕਿਆ ਬਲਜਿੰਦਰ ਸਿੰਘ, ਹਰਿੰਦਰ ਸਿੰਘ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਬੇਟੀਆ ਸੁਖਮਿੰਦਰ ਕੌਰ, ਭੁਪਿੰਦਰ ਕੌਰ ਅਤੇ ਹਰਵਿੰਦਰ ਕੌਰ ਨੂੰ ਛੱਡੇ ਗਏ । ਸ੍ਰ ਬਲਬੀਰ ਸਿੰਘ ਗੋਹਲਵਾੜ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਸ੍ਰ੍ਰ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬੀਨੈਟ ਮੰਤਰੀ ਪੰਜਾਬ ਨੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਨਾਲ ਦੁੱਖ ਪ੍ਰਗਟਾਇਆ। ਇਸ ਸੰਸਕਾਰ ਸਮੇਂ ਕਈ ਉਘੀਆ ਸ਼ਖਸੀਅਤਾਂ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਉਨਾਂ ਨੂੰ ਇਸ ਸਦਮੇ ਨੂੰ ਬਰਦਾਸ਼ਤ ਕਰਨ ਲਈ ਤਸੱਲੀ ਦਿੱਤੀ। ਜਿਨਾਂ ਵਿਚ ਵਿਸ਼ੇਸ਼ ਤੌਰ ਸਾਬਕਾ ਵਿਧਾਇਕ ਸ੍ਰ ਹਰਮੀਤ ਸਿੰਘ ਸੰਧੂ, ਸ੍ਰ ਮਲਕੀਤ ਸਿੰਘ ਏ.ਆਰ, ਕੋਆਪਰੇਟ੍ਰਿਵ ਬੈਂਕ ਦੇ ਜਿਲਾਂ ਮੈਨੇਜਰ ਸ੍ਰ ਹਰਿੰਦਰ ਸਿੰਘ ਮਰਹਾਣਾ, ਸ੍ਰ ਨਰਿੰਦਰ ਸਿੰਘ ਐਮ.ਜੀ.ਏ, ਸ੍ਰ ਜੱਜਬੀਰ ਸਿੰਘ ਵਾਲੀਆ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੋਵਾਲਾ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰ ਗੁਰਮਿੰਦਰ ਸਿੰਘ ਰਟੋਲ, ਸਾਬਕਾ ਚੇਅਰਮੈਨ ਅਮਰੀਕ ਸਿੰਘ ਪੱਖੋਕੇ, ਸ੍ਰ ਦਲਬੀਰ ਸਿੰਘ ਜਹਾਂਗੀਰ, ਸ੍ਰ ਦਮਨਜੀਤ ਸਿੰਘ ਆਦਿ ਹਾਜਰ ਸਨ ।ਵਿਛੜੀ ਆਤਮਾ ਦੀ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ 19-04-2018 ਸਮਾਂ 12:30 ਤੋਂ 1:30 ਵਜੇ ਉਨਾਂ ਦੇ ਪਿੰਡ ਗੋਹਲਵਾੜ ਤਰਨ ਤਾਰਨ, ਗੁਰਦੁਆਰਾ ਦਿਵਾਨ ਹਾਲ ਦਰਬਾਰ ਸਾਹਿਬ ਵਿਖ ਅਮਲ ਵਿਚ ਲਿਆਂਦੀ ਜਾਏਗੀ।


ਨੋਟ ਆਪ ਜੀ ਦੀ ਜਾਣਕਾਰੀ ਹਿੱਤ ਸ੍ਰ ਬਲਬੀਰ ਸਿੰਘ ਜੀ ਦੀ ਫਾਇਲਫੋਟੋ ਅਤੇ ਸੰਸਕਾਰ ਦੀਆਂ ਕੁਝ ਤਸਵੀਰਾਂ ਭੇਜੀਆਂ ਗਈਆ ਹਨ।

Please Click here for Share This News

Leave a Reply

Your email address will not be published. Required fields are marked *