best platform for news and views

ਸ਼੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ

Please Click here for Share This News

ਧੂਰੀ,1 ਅਪ੍ਰੈਲ (ਮਹੇਸ਼)- ਸ਼੍ਰੀ ਬਾਲਾ ਜੀ ਨਿਸ਼ਕਾਮ ਸੰਮਤੀ ਧੂਰੀ ਵੱਲੋਂ ਸ਼੍ਰੀ ਹਨੂਮਾਨ ਜੀ ਦੇ ਜਨਮ ਉਤਸਵ ਤੇ ਸੰਮਤੀ ਦੇ ਪ੍ਰਧਾਨ ਸ਼੍ਰੀ ਸਿਵ ਕੁਮਾਰ ਦੀ ਅਗਵਾਈ ਹੇਠ ਸ਼੍ਰੀ ਟਕਾਟਕ ਇੱਛਾ ਪੂਰਨ ਬਾਲਾ ਜੀ ਧਾਮ ਵਿਖੇ 118ਵਾਂ ਸੁੰਦਰ ਕਾਂਡ ਪਾਠ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਸਵਾਮੀ ਵਿਵੇਕਾਨੰਦ ਮਹਾਰਾਜ ਜੀ ਦੇ ਸੇਵਕ ਪ੍ਰੇਮ ਸ਼ਾਸਤਰੀ ਵ੍ਰਿੰਦਾਵਨ ਵਾਲਿਆ ਨੇ ਸ੍ਰੀ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਪ੍ਰੇਮ ਸ਼ਾਸਤਰੀ ਐਂਡ ਪਾਰਟੀ ਇਸ ਮੌਕੇ ਸ਼੍ਰੀ ਰਾਮਾਇਣ ਦੇ ਪ੍ਰਸੰਗ ਸੁਣਾ ਕੇ ਭਗਵਾਨ ਰਾਮ ਦੀ ਮਹਿਮਾ ਦਾ ਵੀ ਗੁਣਗਾਨ ਕੀਤਾ। ਸੰਮਤੀ ਦੇ ਆਗੂ ਆਸ਼ੂਤੋਸ਼ ਬਾਂਸਲ ਨੇ ਦੱਸਿਆ ਕਿ ਇਸ ਮੰਦਿਰ ਵਿਖੇ ਹਰ ਪੂਰਨਮਾਸ਼ੀ ਦੇ ਮੌਕੇ ਸੁੰਦਰ ਕਾਂਡ ਦੇ ਪਾਠ ਵੱਡੀ ਸ਼ਰਧਾ ਨਾਲ ਕਰਵਾਇਆ ਜਾਦਾ ਹੈ ਅਤੇ ਲੰਗਰ ਵੀ ਅਟੁੱਟ ਚਲਾਇਆ ਗਿਆ। ਇਸ ਮੌਕੇ ਤਰਸੇਮ ਮਿੱਤਲ, ਜਨਕ ਰਾਜ ਮੀਮਸਾ, ਪੰਕਜ ਗਰਗ, ਦੀਪਕ ਗੋਇਲ ਐਡਵੋਕੇਟ, ਸੁਰੇਸ਼ ਬਾਂਸਲ, ਨਰੇਸ਼ ਬਾਂਸਲ, ਕਪਿਲ ਸਿੰਗਲਾ, ਰਮੇਸ਼ ਗਰਗ, ਵਿਸ਼ਾਲ ਗਰਗ, ਅਨਿਲ ਦੇਵਗਨ, ਅਮਰਨਾਥ ਬਾਂਸਲ, ਰਿਸ਼ੀ, ਵਿਸ਼ਾਲ ਗੋਇਲ, ਸੋਰਵ ਗਰਗ ਆਦਿ ਵੀ ਮੌਜੂਦ ਸਨ ।


ਕੈਪਸਨ : ਸੁੰਦਰ ਕਾਂਡ ਦਾ ਪਾਠ ਸਰਵਣ ਕਰਦੀ ਸੰਗਤ ।

Please Click here for Share This News

Leave a Reply

Your email address will not be published. Required fields are marked *