ਹੁਸ਼ਿਆਰਪੁਰ (ਤਰਸੇਮ ਦੀਵਾਨਾ) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪਰਵ ਦੇ ਮੌਕੇ ਤੇ ਗੁਰੂਦੁਆਰਾ ਕਲਗੀਧਰ ਸਾਹਿਬ ਮਾਡਲ ਟਾਉਨ ਤੋਂ ਇਸ ਨਗਰ ਕੀਰਤਨ ਸਜਾਈਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਮਜਾਏ ਗਏ ਇਸ ਨਗਰ ਕੀਰਤਨ ਦੀ ਅਗੁਵਾਈ ਪੰਚ ਪਿਆਰੀਆਂ ਨੇ ਕੀਤੀ। ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜਾਰਾਂ ਤੋਂ ਹੁੰਦੀ ਹੋਈ ਮਾਹਿਲਪੁਰ ਅੱਡੇ ਪਹੁੰਚੀ। ਜਿੱਥੋਂ ਸੰਗਤਾਂ ਵੱਖ-ਵੱਖ ਵਾਹਨਾਂ ਦੇ ਮਾਧਿਅਮ ਨਾਲ ਸ਼੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਈਆਂ। ਇਸ ਮੌਕੇ ਪਰ ਅਕਾਲੀ ਦਲ ਦੇ ਜਿਲਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪਰਵ ਦੀ ਵਧਾਈ ਦਿੰਤੀ। ਲਾਲੀ ਬਾਜਵਾ ਨੇ ਕਿਹਾ ਕਿ ਨਗਰ ਕੀਰਤਨ ਨਾਲ ਜਿੱਥੇ ਸਿੱਖੀ ਦਾ ਪ੍ਰਚਾਰ ਹੋਵੇਗਾ ਉੱਥੇ ਹੀ ਨੌਜਵਾਨ ਵਰਗ ਨਸ਼ੀਆਂ ਤੋਂ ਦੂਰ ਰਹਿ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਗੇ ਅਤੇ ਸਾਰਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਧਾਰਣ ਕਰਨ ਦੀ ਪ੍ਰੇਰਣਾ ਮਿਲੇਗੀ। ਇਸ ਮੌਕੇ ਤੇ ਉਹਨਾਂ ਨੇ ਸੰਗਤ ਦਾ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਵਿੱਚ ਪਹੁੰਚਣ ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਬਾਬਾ ਗੁਰਦੇਵ ਸਿੰਘ, ਬਾਬਾ ਬਲਵੀਰ ਸਿੰਘ, ਬਾਬਾ ਤਰਲੋਚਨ ਸਿੰਘ, ਬਾਬਾ ਬਲਵੀਰ ਸਿੰਘ ਹਰਿਆਣਾ, ਯੂਥ ਵੈਲਫੇਯਰ ਬੋਰਡ ਪੰਜਾਬ ਦੇ ਸੀਨੀਅਕ ਉਪਚੇਅਰਮੈਨ ਸੰਜੀਵ ਤਲਵਾੜ ਅਤੇ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਹ ਨੇ ਭੀ ਸੰਗਤਾਂ ਨੂੰ ਨਗਰ ਕੀਰਤਨ ਦੀ ਵਧਾਈ ਦਿੱਤੀ। ਨਗਰ ਕੀਰਤਨ ਦਾ ਥਾਂ-ਥਾਂ ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਤੇ ਸ਼੍ਰੀ ਗੁਰੂ ਗ੍ਰੰਥ ਸ਼ਾਹਿਬ ਜੀ ਦੇ ਅੱਗੇ ਮੱਥਾ ਟੇਕ ਕੇ ਆਪਣੀ ਹਾਜਿਰੀ ਲਗਵਾਈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਜੰਡਾ, ਹਰਜੀਤ ਸਿੰਘ ਮਠਾਰੂ, ਮਨਿੰਦਰਪਾਲ ਸਿੰਘ ਬੇਦੀ, ਹਰਿੰਦਰਪਾਲ ਸਿੰਘ, ਹਰਿੰਦਰ ਸਿੰਘ ਧਾਮੀ, ਸੁਖਜੀਤ ਸਿੰਘ ਪਰਮਾਰ, ਬਲਰਾਜ ਸਿੰਘ ਚੌਹਾਨ, ਜਸਵਿੰਦਰ ਸਿੰਘ ਪਰਮਾਰ, ਦਰਸ਼ਨ ਸਿੰਘ, ਜਤਿੰਦਰ ਸਿੰਘ, ਬਰਿੰਦਰ ਸਿੰਘ ਪਰਮਾਰ, ਇੰਦਰਜੀਤ ਸਿੰਘ ਕੰਗ, ਜਪਿੰਦਰ ਸਿੰਘ, ਹਰਦੀਪ ਸਿੰਘ ਦੀਪਾ ਸਰਪੰਚ ਅਸਲਪੁਰ, ਪਰਵਿੰਦਰ ਸਿੰਘ, ਗੁਰਸ਼ਮਿੰਦਰ ਸਿੰਘ, ਨਵੀ ਅਟਵਾਲ, ਅਮਨ ਗੜਦੀਵਾਲਾ, ਰਣਧੀਰ ਸਿੰਙ ਭਾਰਜ, ਜਸਵੰਤ ਸਿੰਘ ਸੈਨੀ, ਪ੍ਰਭਪਾਲ ਸਿੰਘ, ਸਤਵਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਭਜਨ ਸਿੰਘ, ਸੰਦੀਪ ਸੈਣੀ, ਹਰਪਾਲ ਲਾਡਾ, ਪ੍ਰਦੀਪ ਸਿੰਘ, ਸੰਤੋਖ ਸਿੰਘ, ਨਿਰੰਜਨ ਸਿੰਘ, ਅਜਮੇਰ ਸਿੰਘ, ਗੁਰਪ੍ਰੀਤ ਸਿੰਙ, ਅਮਨਦੀਪ ਸਿੰਘ, ਇੰਦਰਜੀਤ ਸਿੰਘ, ਰਣਧੀਰ ਸਿੰਘ, ਪਰਮਜੀਤ ਸਿੰਘ, ਦਲਜੀਤ ਸਿੰਘ, ਆਨੰਦ ਬਾਂਸਲ, ਰਿੰਕਲ ਬਾਂਸਲ, ਲਖਵਿੰਦਰ ਸਿੰਘ, ਇਕਨਾਲ ਸਿੰਘ, ਗੁਰਸੇਵਕ ਸਿੰਘ, ਨਵਜੋਤ ਸਿੰਘ, ਸੇਵਕ ਸਿੰਘ, ਹਰਪ੍ਰੀਤ ਸਿੰਹ, ਅਮ੍ਰਿਤਪਾਲ ਸਿੰਘ, ਹਨੀ ਰਗੋਵਾਲ, ਮਨੀ ਅਟਵਾਲ, ਮਨਪ੍ਰੀਤ ਸਿੰਘ, ਰੁਪਿੰਦਰ ਸਿੰਘ, ਸੁਖਵੀਰ ਸਿੰਘ, ਜਸਵੀਰ ਸਿੰਘ, ਗੁਰਦੀਪ ਸਿੰਘ, ਸਤਨਾਮ ਸਿੰਘ, ਮਨੋਜ ਕੈਨੇਡੀ, ਪਰਮਜੀਤ ਸਿੰਙ, ਨਰਿੰਦਰ ਸਿੰਘ ਐਮ.ਸੀ., ਜਸਪਾਲ ਸਿੰਘ, ਜਸਵਿੰਦਰ ਸਿੰਙ, ਕ੍ਰਿਪਾਲ ਸਿੰਘ, ਹਰਨੇਕ ਸਿੰਘ, ਰਾਜਾ ਸੀਕਰੀ, ਹਰਜਿੰਦਰ ਸਿੰਘ, ਸੁਖਜਿੰਦਰ ਸਿੰਘ, ਇਕਬਾਲ ਸਿੰਙ, ਜਸਵੀਰ ਸਿੰਘ, ਗੁਰੂਮੁੱਖ ਸਿੰਘ ਗਤਕਾ ਅਖਾੜਾ, ਅਮਰਿੰਦਰ ਸਿੰਘ, ਸਰਬਜੀਤ ਸਿੰਘ, ਰੁਪ ਲਾਲ ਥਾਪਰ, ਜਤਿੰਦਰ ਸਿੰਘ ਭਿੰਡਰ, ਹਰਪ੍ਰੀਤ ਸਿੰਘ, ਰਿੰਕੂ ਬੇਦੀ, ਰਾਜਿੰਦਰ ਸਿੰਘ, ਸਤਿੰਦਰ ਸਿੰਘ, ਰਵਿੰਦਰ ਸਿੰਘ, ਗੁਰਿੰਦਰ ਸਿੰਘ, ਗਗਨਜੀਤ ਸਿੰਘ, ਪ੍ਰਿਤਪਾਲ ਸਿੰਘ ਅਤੇ ਹਰਦੀਪ ਸਿੰਘ ਡੌਲਾ ਸਹਿਤ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।