best platform for news and views

ਸ਼ੋਸ਼ਲ ਮੀਡੀਆ ‘ਤੇ ਚਲ ਰਹੇ ਝੂਠੇ ਸੰਦੇਸ਼ਾਂ ਤੋਂ ਬਚੋ: ਮੁੱਖ ਚੋਣ ਅਫਸਰ

Please Click here for Share This News

ਚੰਡੀਗੜ, 5 ਅਪ੍ਰੈਲ:
ਭਾਰਤੀ ਚੋਣ ਕਮਿਸ਼ਨ ਦੇ ਧਿਆਨ ਵਿੱਚ ਆਇਆ ਹੈ ਕਿ ਚੋਣ ਪ੍ਰਕਿਰਿਆ ਦੇ ਸਬੰਧ ਵਿੱਚ ਸ਼ੋਸ਼ਲ ਮੀਡੀਆ ‘ਤੇ ਕੁੱਝ ਝੂਠੇ ਸੰਦੇਸ਼ ਚਲ ਰਹੇ ਹਨ ਜੋ ਕਿ ਚੋਣ ਕਾਨੂੰਨ ਮੁਤਾਬਕ ਪੂਰੀ ਤਰਾਂ ਸਹੀ ਨਹੀਂ ਹਨ। ਇਸ ਬਾਰੇ ਦੱਸਦੇ ਹੋਏ ਮੁੱਖ ਚੋਣ ਅਫਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਹੇਠ ਲਿਖੇ ਵੇਰਵੇ ਦਿੱਤੇ ਹਨ:
ਸੰਦੇਸ਼ 1
”ਜਦੋਂ ਤੁਸੀਂ ਪੋਲਿੰਗ ਬੂਥ ‘ਤੇ ਪਹੁੰਚਦੇ ਹੋ ਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਨਾਂ ਵੋਟਰ ਸੂਚੀ ‘ਚ ਨਹੀਂ ਹੈ, ਤਾਂ ਤੁਸੀਂ ਧਾਰਾ 49 ਏ ਤਹਿਤ ਆਪਣਾ ਵੋਟਰ ਕਾਰਡ ਜਾਂ ਆਧਾਰ ਕਾਰਡ ਦਿਖਾ ਕੇ ‘ਚੈਲੇਂਜ ਵੋਟ’ ਲਈ ਪੁੱਛ ਕੇ ਵੋਟ ਪਾ ਸਕਦੇ ਹੋ।”
ਇਹ ਸੰਦੇਸ਼ ਬਿਲਕੁਲ ਗਲਤ ਹੈ ਕਿਉਂਕਿ ਰਿਪ੍ਰੈਜੈਂਟੇਸ਼ਨ ਆਫ ਪੀਪਲ ਐਕਟ, 1951 ਦੀ ਧਾਰਾ 62 ਤਹਿਤ ਸਿਰਫ ਉਹ ਵਿਅਕਤੀ ਹੀ ਵੋਟ ਪਾਉਣ ਦਾ ਹੱਕਦਾਰ ਹੋਵੇਗਾ ਜਿਸ ਦਾ ਨਾਂ ਉਸ ਹਲਕੇ ਦੀ ਵੋਟਰ ਸੂਚੀ ਵਿੱਚ ਦਰਜ ਹੈ। ਇਸ ਲਈ ਜੇਕਰ ਕੋਈ ਵਿਅਕਤੀ ਪੋਲਿੰਗ ਬੂਥ ‘ਤੇ ਜਾਂਦਾ ਹੈ ਤੇ ਉਸ ਦਾ ਨਾਂ ਵੋਟਰ ਸੂਚੀ ‘ਚ ਦਰਜ ਨਹੀਂ ਹੈ, ਤਾਂ ਉਹ ਵੋਟ ਨਹੀਂ ਪਾ ਸਕਦਾ।
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਆਧਾਰ ਕਾਰਡ ਤੇ ਵੋਟਰ ਕਾਰਡ ਉਹਨਾਂ 12 ਦਸਤਾਵੇਜਾਂ ਵਿੱਚ ਸ਼ਾਮਿਲ ਹਨ, ਜਿਹਨਾਂ ਦੀ ਵੋਟਰ ਵੱਲੋਂ ਪਹਿਚਾਣ ਪੱਤਰ ਦੇ ਤੌਰ ‘ਤੇ ਵਰਤੋਂ ਕਰਕੇ ਵੋਟ ਪਾਈ ਜਾ ਸਕਦੀ ਹੈ। ਹੋਰ ਦਸਤਾਵੇਜਾਂ ਵਿੱਚ ਪਾਸਪੋਰਟ, ਡਰਾਇਵਿੰਗ ਲਾਇਸੰਸ, ਕੇਂਦਰ/ ਸੂਬਾ ਸਰਕਾਰ/ ਪੀ.ਐਸ.ਯੂਜ਼/ ਪਬਲਿਕ ਲਿਮ. ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਫੋਟੋਸ਼ੁਦਾ ਸਰਵਿਸ ਪਹਿਚਾਣ ਪੱਤਰ, ਬੈਂਕ/ ਡਾਕ ਘਰ ਵੱਲੋਂ ਜਾਰੀ ਕੀਤੀ ਫੋਟੋਸ਼ੁਦਾ ਪਾਸਬੁੱਕ, ਪੈਨ ਕਾਰਡ, ਐਨ.ਪੀ.ਆਰ. ਤਹਿਤ ਆਰ.ਜੀ.ਆਈ. ਵੱਲੋਂ ਜਾਰੀ ਕੀਤੇ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੀਆਂ ਸਕੀਮਾਂ ਤਹਿਤ ਜਾਰੀ ਕੀਤੇ ਸਿਹਤ ਬੀਮਾ ਸਮਾਰਟ ਕਾਰਡ, ਫੋਟੋਸ਼ੁਦਾ ਪੈਨਸ਼ਨ ਦਸਤਾਵੇਜ, ਐਮ.ਪੀਜ਼/ ਐਮ.ਐਲ.ਏਜ਼/ ਐਮ.ਐਲ.ਸੀਜ਼ ਨੂੰ ਜਾਰੀ ਕੀਤੇ ਸਰਕਾਰੀ ਪਹਿਚਾਣ ਪੱਤਰ ਸ਼ਾਮਿਲ ਹਨ।
ਇਹ ਧਿਆਨ ਦੇਣਯੋਗ ਹੈ ਕਿ ਫੋਟੋ ਵੋਟਰ ਸਲਿੱਪ, ਵੋਟਰ ਦੀ ਸਹਾਇਤਾ ਲਈ ਹੈ। ਇਸਦੀ  ਪਹਿਚਾਨ ਦੇ ਸਬੂਤ ਵਜੋਂ ਵਰਤੋਂ ਨਹੀਂ ਕੀਤੀ ਜਾ ਸਕਦੀ।
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਪੋਲਿੰਗ ਏਜੰਟਾਂ ਕੋਲ ‘ਚੇਲੈਂਜ ਵੋਟ’ ਦਾ ਅਧਿਕਾਰ ਦਿੱਤਾ ਗਿਆ ਹੈ ਜੇਕਰ ਕੋਈ ਸ਼ੱਕੀ ਪਹਿਚਾਨ ਵਾਲਾ ਵੋਟਰ ਦੇਖਿਆ ਜਾਂਦਾ ਹੈ ਤਾਂ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਪ੍ਰਕਿਰਿਆ ਵਿੱਚ ਪੋਲਿੰਗ ਏਜੰਟ ਫਰਜ਼ੀ ਪਹਿਚਾਨ ਵਾਲੇ ਵੋਟਰ ਦੀ ਵੋਟ ਨੂੰ ਚੈਲੇਂਜ ਕਰਨ ਲਈ ਪ੍ਰਜ਼ਾਈਡਿੰਗ ਅਫਸਰ ਨੂੰ ਕੁੱਲ 2 ਰੁਪਏ ਪ੍ਰਤੀ ਚੈਲੇਂਜ ਜਮਾਂ ਕਰਵਾਉਣੇ ਹੋਣਗੇ। ਪ੍ਰਜ਼ਾਈਡਿੰਗ ਅਫਸਰ ਇਸ ਮਾਮਲੇ ਦੀ ਜਾਂਚ ਕਰੇਗਾ। ਜੇਕਰ ਜਾਂਚ ਤੋਂ ਬਾਅਦ ਸ਼ੱਕੀ ਦੀ ਪਹਿਚਾਨ ਫਰਜ਼ੀ ਨਹੀਂ ਪਾਈ ਜਾਂਦੀ ਤਾਂ ਚੈਲੇਂਜ ਕੀਤੇ ਗਏ ਵੋਟਰ ਨੂੰ ਵੋਟ ਪਾ ਸਕਦਾ ਹੈ। ਜੇਕਰ ਸ਼ੱਕੀ ਵਿਅਕਤੀ ਦੀ ਪਹਿਚਾਨ ਫਰਜ਼ੀ ਪਾਈ ਜਾਂਦੀ ਹੈ ਤਾਂ ਪ੍ਰਜ਼ਾਈਡਿੰਗ ਅਫਸਰ ਵੱਲੋਂ ਉਕਤ ਵੋਟਰ ਦੇ ਵੋਟ ਪਾਉਣ ਦੇ ਅਧਿਕਾਰ  ‘ਤੇ ਰੋਕ ਲਗਾ ਕੇ ਉਸਨੂੰ ਲਿਖਤੀ ਸ਼ਿਕਾਇਤ ਸਮੇਤ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਵੇਗਾ।  ਪੁਲਿਸ ਕੋਲ ਪਹੁੰਚੀਆਂ ਅਜਿਹੀਆਂ ਸਾਰੀਆਂ ਸ਼ਿਕਾਇਤਾਂ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਜਾਬਤੇ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ। ਪ੍ਰਜ਼ਾਈਡਿੰਗ ਅਫਸਰ ਨੂੰ ਅਜਿਹੀਆਂ ਚੈਲੇਂਜਡ ਵੋਟਾਂ ਦਾ ਪੂਰਾ ਰਿਕਾਰਡ ਰੱਖਣਾ ਹੋਵੇਗਾ।
ਸੰਦੇਸ਼ 2:-
“ਜੇਕਰ ਕਿਸੇ ਪੋਲਿੰਗ ਬੂਥ ‘ਤੇ 14 ਫੀਸਦ ਤੋਂ ਵੱਧ ਟੈਂਡਰ ਵੋਟਾਂ ਮਿਲਦੀਆਂ ਹਨ ਤਾਂ ਅਜਿਹੇ ਪੋਲਿੰਗ  ਬੂਥਾਂ ‘ਤੇ ਰੀ-ਪੋਲਿੰਗ ਕਰਵਾਈ ਜਾਵੇਗੀ।”
ਇਹ ਜਾਣਕਾਰੀ ਗ਼ਲਤ ਹੈ.

ਡਾ. ਐਸ ਕਰੁਨਾ ਰਾਜੂ ਨੇ ਪੰਜਾਬ ਦੇ ਵੋਟਰਾਂ ਨੂੰ ਅਜਿਹੇ ਫਰਜ਼ੀ ਪ੍ਰਚਾਰ ਤੋਂ ਸੁਚੇਤ ਰਹਿਣ ਲਈ ਅਪੀਲ ਕੀਤੀ। ਚੋਣਾਂ ਸਬੰਧੀ ਵਧੇਰੇ ਜਾਣਕਾਰੀwww.nvsp.in ਤੋਂ ਜਾਂ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਕੇ ਜਾਂ 1950’ਤੇ ਕਾਲ ਕਰਕੇ ਲਈ ਜਾ ਸਕਦੀ ਹੈ।

Please Click here for Share This News

Leave a Reply

Your email address will not be published. Required fields are marked *