best platform for news and views

ਸ਼ੇਰ ਸਿੰਘ ਘੁਬਾਇਆ ਤੇ ਵਿਧਾਇਕ ਪਿੰਕੀ ਨੇ ਕੱਢੀ ਵੋਟ ਅਪੀਲ ਸਬੰਧੀ ਰੈਲੀ

Please Click here for Share This News

ਫਿਰੋਜ਼ਪੁਰ, 16 ਮਈ (ਸਤਬੀਰ ਬਰਾੜ)- ਲੋਕ ਸਭਾ ਚੋਣਾਂ ਦੇ ਆਖਰੀ ਦਿਨ ਹਰ ਵੋਟਰ ਦੇ ਸਨਮੁੱਖ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਵੋਟਾਂ ਦੀ ਅਪੀਲ ਸਬੰਧੀ ਹਲਕਾ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਛਾਉਣੀ ਦੇ ਵੱਖ-ਵੱਖ ਬਜ਼ਾਰਾਂ ਵਿਚ ਰੈਲੀ ਕੱਢੀ ਗਈ। ਜਿਸ ਵਿਚ ਕਾਂਗਰਸ ਦੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਫਿਰੋਜਪੁਰ ਛਾਉਣੀ ਮੇਨ ਬਜ਼ਾਰ ਵਿਚੋਂ ਹੁੰਦੇ ਅੱਡਾ ਲਾਲ ਕੁੜਤੀ ਨਜ਼ਦੀਕ ਕਬਾੜੀ ਬਜ਼ਾਰ ‘ਚ ਹੋਏ ਵਰਕਰਾਂ ਦੇ ਵੱਡੀ ਇਕੱਠ ਨੂੰ ਸੰਬੋਧਨ ਕਰਦਿਆਂ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਅੱਜ ਕਿਸੇ ਵੀ ਵਿਧਾਨ ਸਭਾ ਹਲਕੇ ਵਿਚ ਅਕਾਲੀ ਉਮੀਦਵਾਰ ਸੁਖਬੀਰ ਬਾਦਲ ਤੇ ਉਨ•ਾਂ ਦੇ ਸਮੱਰਥਕਾਂ ਨੂੰ ਕੋਈ ਵੀ ਮੂੰਹ ਨਹੀਂ ਲਗਾ ਰਿਹਾ। ਹਰ ਪਾਸੇ ਵਿਰੋਧ ਦੇ ‘ਕਾਲੇ ਬੱਦਲ’ ਛਾਏ ਦਿਖ ਰਹੇ ਹਨ। ਇਸ ਤੋਂ ਇਲਾਵਾ ਬਾਕੀ ਵਿਰੋਧੀ ਵੀ ਸਾਡੇ ਮੁਕਾਬਲੇ ਪ੍ਰਚਾਰ ਵਿਚ ਬਹੁਤ ਪਿਛੇ ਹਨ। ਭਾਵੇਂ ਉਹ ਅਨੇਕਾਂ ਦਾਅਵੇ ਕਰ ਰਹੇ ਹਨ, ਪਰ ਜਿਉਂ ਜਿਉਂ 19 ਮਈ ਨਜ਼ਦੀਕ ਆ ਰਹੀ ਹੈ। ਉਨ•ਾਂ ਦੇ ਗੁਬਾਰੇ ਵਿਚੋਂ ਹਵਾ ਨਿੱਕਲ ਰਹੀ ਹੈ। ਘੁਬਾਇਆ ਨੇ ਕਿਹਾ ਕਿ ਇਸ ਵਾਰ ਜਿਸ ਤਰ•ਾਂ ਕਾਂਗਰਸ ਦੇ ਹੱਕ ਵਿਚ ਹਨੇਰੀ ਝੁੱਲ ਰਹੀ ਹੈ। ਉਸ ਸਾਹਮਣੇ ਵਿਰੋਧੀ ਧਿਰਾਂ ਪੱਤਿਆਂ ਵਾਂਗ ਹੂਝੀਆਂ ਜਾਣਗੀਆਂ। ਇਹ ਚੋਣ ਦੇਸ਼ ਦੇ ਨਵੇਂ ਭਵਿੱਖ ਲਈ ਮੀਲ ਪੱਥਰ ਸਾਬਤ ਹੋਵੇਗੀ। ਇਸ ਵਿਚ ਅਨੇਕਾਂ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਜੋ ਦੇਸ਼ ਨੂੰ ਅੱਗੇ ਲਿਜਾਣ ਅਤੇ ਵਿਸ਼ਵ ਦਾ ਹਾਣੀ ਬਣਾਉਣ ਵਿਚ ਪੂਰੀ ਤਰ•ਾਂ ਸਮਰੱਥ ਹੋਣਗੀਆਂ। ਇਸ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਵਾਲਾ ਦਿਨ ਨੇੜੇ ਆਉਂਦਾ ਦੇਖ ਅਕਾਲੀ ਉਮੀਦਵਾਰ ਸੁਖਬੀਰ ਬਾਦਲ ਦੇ ਚੇਹਰੇ ਦੀ ਲਾਲੀ ਉÎੱਡਦੀ ਦਿਖਾਈ ਦੇ ਰਹੀ ਹੈ, ਜਿਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਉਨ•ਾਂ ਨੇ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਦੇਖ ਲਈ ਹੈ, ਬਾਕੀ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਸੂਝਵਾਨ ਵੋਟਰ ਤੇ ਕਾਂਗਰਸ ਪਾਰਟੀ ਦੇ ਵਰਕਰ ਉਨ•ਾਂ ਨੂੰ 19 ਮਈ ਵਾਲੇ ਦਿਨ ਚੂਰਨ ਚਟਾ ਦੇਣਗੇ ਤੇ ਹਾਰ ਦਵਾ ਕੇ ਵਾਪਸ ਬਠਿੰਡੇ ਚੱਲਦਾ ਕਰਨਗੇ। ਉਨ•ਾਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਦੇ ਇਕ ਕਾਂਗਰਸ ਦੇ ਸਾਬਕਾ ਮੰਤਰੀ ਘਰ ਸੁਖਬੀਰ ਬਾਦਲ ਗਿਆ ਸੀ, ਜਿਸ ਨੂੰ ਸਾਡੇ ਉਸ ਟਕਸਾਲੀ ਕਾਂਗਰਸੀ ਨੇ ਮੂੰਹ ਨਹੀਂ ਲਗਾਇਆ ਤੇ ਇੱਥੋਂ ਸੁਖਬੀਰ ਬਾਦਲ ਨੂੰ ਹਰਾ ਕੇ ਬਠਿੰਡਾ ਵਾਪਸ ਭੇਜਣ ਦਾ ਅਸ਼ੀਰਵਾਦ ਦਿੱਤਾ ਹੈ।


ਕੈਪਸ਼ਨ: ਸ਼ੇਰ ਸਿੰਘ ਘੁਬਾਇਆ ਤੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਚੋਣ ਪ੍ਰਚਾਰ ਸਬੰਧੀ ਰੈਲੀ ਕਰਦੇ। ਫੋਟੋ: ਸਤਬੀਰ ਬਰਾੜ

Please Click here for Share This News

Leave a Reply

Your email address will not be published. Required fields are marked *