best platform for news and views

ਸ਼ੁਭਮ ਸ਼ਰਮਾ ਇੰਡੀਅਨ ਯੂਥ ਓਵਰਸੀਜ਼ ਕਾਂਗਰਸ ਦਾ ਕੌਮੀ ਮੈਂਬਰ ਨਿਯੁਕਤ

Please Click here for Share This News

ਧੂਰੀ, 3 ਮਈ (ਮਹੇਸ਼ ਜਿੰਦਲ) – ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਯੂਥ ਕਾਂਗਰਸ ਦੇ ਪ੍ਰਧਾਨ ਕੇਸ਼ਵ ਚੰਦ ਯਾਦਵ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਟੋਦਰਾ ਵੱਲੋਂ ਧੂਰੀ ਦੇ ਨੌਜਵਾਨ ਸ਼ੁਭਮ ਸ਼ਰਮਾ ਨੂੰ ਇੰਡੀਅਨ ਯੂਥ ਓਵਰਸੀਜ਼ ਕਾਂਗਰਸ ਦਾ ਕੌਮੀ ਮੈਂਬਰ ਨਿਯੁਕਤ ਕੀਤਾ ਗਿਆ ਹੈ ਅਤੇ ਨਾਲ ਹੀ ਇੰਡੀਅਨ ਓਵਰਸੀਜ਼ ਕਾਂਗਰਸ ਦੀ ਦੇਖਰੇਖ ਕਰਨ ਦੀ ਜ਼ਿੰਮੇਵਾਰੀ ਸੌਂਪਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਦਿੱਲੀ ਸਥਿਤ ਦਫ਼ਤਰ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਸ਼ੁਭਮ ਸ਼ਰਮਾ ਪਿਛਲੇ ਸਮੇਂ ਦੌਰਾਨ ਆਸਟ੍ਰੇਲੀਆ ‘ਚ ਰਹਿੰਦਿਆਂ ਓਵਰਸੀਜ਼ ਯੂਥ ਕਾਂਗਰਸ ਆਸਟ੍ਰੇਲੀਆ ਪੰਜਾਬ ਚੈਪਟਰ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਉਂਦੇ ਹੋਏ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੇ ਮਸਲੇ ਹੱਲ ਕਰਵਾਉਣ ‘ਚ ਯਤਨਸ਼ੀਲ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ੁਭਮ ਸ਼ਰਮਾ ਨੇ ਨਿਯੁਕਤੀ ‘ਤੇ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਾਂਗਰਸ ਦੀ ਬਿਹਤਰੀ ਲਈ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨਗੇ।

ਕੈਪਸ਼ਨ – ਸ਼ੁਭਮ ਸ਼ਰਮਾ ਦੀ ਤਸਵੀਰ

Please Click here for Share This News

Leave a Reply

Your email address will not be published. Required fields are marked *