best platform for news and views

ਸ਼ਿਲਾਂਗ ਦੇ ਪੰਜਾਬੀਆਂ ਦਾ ਮਸਲਾ ਤੁਰੰਤ ਕੇਂਦਰ ਸਰਕਾਰ ਕੋਲ ਉਠਾਉਣ ਕੈਪਟਨ- ਹਰਪਾਲ ਸਿੰਘ ਚੀਮਾ

Please Click here for Share This News

ਚੰਡੀਗੜ੍ਹ, 2 ਜੂਨ 2019
ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਲਾਂਗ (ਮੇਘਾਲਿਆ) ਦੇ ਪੰਜਾਬੀਆਂ ਦਾ ਮਸਲਾ ਤੁਰੰਤ ਕੇਂਦਰ ਸਰਕਾਰ ਕੋਲ ਉਠਾਉਣ, ਤਾਂ 200 ਸਾਲ ਤੋਂ ਉੱਥੇ ਵੱਸ ਰਹੇ ਪੰਜਾਬੀ ਪਰਿਵਾਰਾਂ ‘ਤੇ ਲਟਕ ਰਹੀ ਉਜਾੜੇ ਦੀ ਤਲਵਾਰ ਹਟ ਸਕੇ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਿਹਤਰ ਹੁੰਦਾ ਜੇ ਘੱਟ ਗਿਣਤੀਆਂ ਪ੍ਰਤੀ ਸੰਵੇਦਨਸ਼ੀਲਤਾ ਦਾ ਪ੍ਰਗਟਾਵਾ ਕਰਦੇ ਹੋਏ ਮੋਦੀ ਸਰਕਾਰ ਖ਼ੁਦ ਹੀ ਮੇਘਾਲਿਆ ਸਰਕਾਰ ਨਾਲ ਖ਼ੁਦ ਹੀ ਗੱਲ ਕਰ ਲੈਂਦੀ, ਪਰੰਤੂ ਕੇਂਦਰ ਸਰਕਾਰ ਨੇ ਇਸ ਸੰਵੇਦਨਸ਼ੀਲ ਮਸਲੇ ਬਾਰੇ ਅਜੇ ਤੱਕ ਚੁੱਪੀ ਧਾਰੀ ਹੋਈ ਹੈ। ਮੋਦੀ ਸਰਕਾਰ ਦਾ ਅਜਿਹਾ ਘੱਟ ਗਿਣਤੀਆਂ ਪ੍ਰਤੀ ਰਵੱਈਆ ਨਿੰਦਣਯੋਗ ਹੈ। ਜਦਕਿ ਇਹ ਮਾਮਲਾ 3 ਦਿਨਾਂ ਤੋਂ ਦੁਬਾਰਾ ਭੜਕਿਆ ਹੋਇਆ ਹੈ, ਕਿਉਂਕਿ ਸਿਲਾਂਗ ਦੀ ਪੰਜਾਬੀ ਲੇਨ ‘ਚ ਪਿਛਲੇ 200 ਸਾਲਾਂ ਤੋਂ ਵੱਸ ਰਹੇ ਪੰਜਾਬੀ ਪਰਿਵਾਰ ਨੂੰ ਲੰਘੀ ਸ਼ੁੱਕਰਵਾਰ ਨੂੰ ਸਿਲਾਂਗ ਮਿਉਂਸਪਲ ਬੋਰਡ ਵੱਲੋਂ ਕਾਨੂੰਨੀ ਨੋਟਿਸ ਜਾਰੀ ਕਰਕੇ ਸੈਂਕੜੇ ਪਰਿਵਾਰਾਂ ਉੱਤੇ ਉਜਾੜੇ ਦੀ ਤਲਵਾਰ ਲਟਕਾ ਦਿੱਤੀ ਗਈ ਹੈ ਅਤੇ ਸੰਬੰਧਿਤ ਈਸਟ ਖਾਸੀ ਹਿੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬੀ ਲੇਨ ਇਲਾਕੇ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਹਰਪਾਲ ਸਿੰਘ ਚੀਮਾ ਨੇ ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕੋਸਦਿਆਂ ਕਿਹਾ ਕਿ ਖ਼ੁਦ ਨੂੰ ਪੰਜਾਬੀਆਂ ਦਾ ਮਸੀਹਾ ਕਹਾਉਣ ਵਾਲਾ ਇਹ ਟੱਬਰ ਉਦੋਂ ਗੁੰਗਾ-ਬਹਿਰਾ ਬਣ ਜਾਂਦਾ ਹੈ ਜਦ ਕਦੇ ਵੀ ਦੇਸ਼-ਪ੍ਰਦੇਸ਼ ‘ਚ ਵੱਸਦੇ ਪੰਜਾਬੀਆਂ ‘ਤੇ ਭੀੜ ਪੈਂਦੀ ਹੈ। ਸਿਲਾਂਗ ਦੇ ਪੰਜਾਬੀਆਂ ਤੋਂ ਪਹਿਲਾਂ ਗੁਜਰਾਤ ਦੇ ਪੰਜਾਬੀ ਕਿਸਾਨਾਂ ਸਮੇਤ ਅਜਿਹੀਆਂ ਕਈ ਮਿਸਾਲਾਂ ਹਨ, ਜਿੱਥੇ ਬਾਦਲ ਪਰਿਵਾਰ ਨੇ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਪਿੱਠ ਦਿਖਾਈ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੰਸਦ ਦੇ ਪਹਿਲੇ ਸੈਸ਼ਨ ‘ਚ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਇਹ ਮਸਲਾ ਉਠਾਉਣਗੇ ਅਤੇ ਪਾਰਟੀ ਦਾ ਵਫ਼ਦ ਇਸ ਮੁੱਦੇ ‘ਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਮਿਲੇਗਾ।
ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਬਿਨਾ ਦੇਰੀ ਇਹ ਮਸਲਾ ਕੇਂਦਰ ਸਰਕਾਰ ਕੋਲ ਉਠਾਉਣ ਅਤੇ ਮਈ 2018 ਵਾਂਗ ਪੰਜਾਬ

Please Click here for Share This News

Leave a Reply

Your email address will not be published. Required fields are marked *