best platform for news and views

ਸ਼ਾਹੀ ਸ਼ਹਿਰ ‘ਚ ਨਾਜਾਇਜ਼ ਸ਼ਰਾਬ ਦੀ ਹੋ ਰਹੀ ਹੋਮ ਡਿਲੀਵਰੀ

Please Click here for Share This News
ਸੰਗਰੂਰ (ਬਲਵਿੰਦਰ ਸਿੰਘ ਸਰਾਂ )-ਇਥੇ ਇਕ ਨਸ਼ਾ ਛੁਡਾਓ ਕੇਂਦਰ ‘ਚ ਇਲਾਜ ਲਈ ਆਏ 43 ਸਾਲਾ ਇਕ ਵਿਅਕਤੀ ਨੇ ਪਟਿਆਲਾ ‘ਚ ਵਾਪਸ ਘਰ ਜਾਣ ਤੋਂ ਇਨਕਾਰ ਕਰ ਦਿੱਤਾ। ਉਕਤ ਵਿਅਕਤੀ ਨੇ ਇਸ ਦੀ ਵਜ੍ਹਾ ਦਸਦਿਆਂ ਸਪੱਸ਼ਟ ਕੀਤਾ ਕਿ ਉਸ ਨੂੰ ਪਟਿਆਲਾ ‘ਚ ਸ਼ਰਾਬ ਸੌਖੇ ਤਰੀਕੇ ਨਾਲ ਮਿਲ ਜਾਂਦਾ ਹੈ, ਜਿਸ ਕਾਰਨ ਉਹ ਮੁੜ ਇਸ ਨਸ਼ੇ ਦਾ ਆਦੀ ਬਣ ਜਾਵੇਗਾ। ਇਸ ਮਾਮਲੇ ਸੰਬੰਧੀ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਵੀ ਲਿਖਿਆ, ਜਿਸ ‘ਚ ਉਸ ਨੇ ਸ਼ਾਹੀ ਸ਼ਹਿਰ ‘ਚ ਨਾਜਾਇਜ਼ ਸ਼ਰਾਬ ਵੇਚਣ ਵਿਰੁੱਧ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਉਕਤ ਵਿਅਕਤੀ ਨੇ ਦੱਸਿਆ ਕਿ ਉਹ ਸ਼ਰਾਬ ਦੇ ਨਸ਼ੇ ਦਾ ਆਦੀ ਹੋ ਕੇ 40 ਤੋਂ 50 ਲੱਖ ਰੁਪਇਆ ਬਰਬਾਦ ਕਰ ਚੁੱਕਾ ਹੈ। ਉਸ ਨੇ ਦੱਸਿਆ ਕਿ ਹਰਿਆਣਾ ਤੋਂ ਸ਼ਰਾਬ ਆਸਾਨੀ ਨਾਲ ਪਟਿਆਲਾ ‘ਚ ਸਮਗਲ ਕੀਤੀ ਜਾਂਦੀ ਹੈ ਤੇ ਸਸਤੇ ਮੁੱਲ ‘ਤੇ ਵੇਚੀ ਜਾਂਦੀ ਹੈ, ਇਹ ਹੀ ਨਹੀਂ ਨਾਜਾਇਜ਼ ਸ਼ਰਾਬ ਦੀ ਹੋਮ ਡਿਲੀਵਰੀ ਵੀ ਕੀਤੀ ਜਾਂਦੀ ਹੈ। ਉਸ ਨੇ ਕਿਹਾ ਕਿ ਹੁਣ ਉਹ ਪੂਰੀ ਤਰ੍ਹਾਂ ਠੀਕ ਹੈ ਪਰ ਸ਼ਰਾਬ ਦੇ ਜਾਲ ‘ਚ ਫਸਣ ਦੇ ਡਰ ਕਾਰਨ ਉਹ ਵਾਪਸ ਘਰ ਪਰਤਣਾ ਨਹੀਂ ਚਾਹੁੰਦਾ। ਉਕਤ ਵਿਅਕਤੀ ਦੇ ਪਿਤਾ (72) ਜੋ ਕਿ ਪਟਿਆਲਾ ਦੇ ਵਸਨੀਕ ਹਨ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਪਟਿਆਲਾ ‘ਚ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨਗੇ। ਪੀੜਤ ਅਮਰਿੰਦਰ ਨੇ ਡੀ-ਅਡੀਕਸ਼ਨ ਸੈਂਟਰ ਦੇ ਕਰਮਚਾਰੀਆਂ ਨੂੰ ਦੱਸਿਆ ਕਿ ਉਸ ਨੇ ਪਿੱਛਲੇ 25 ਸਾਲਾ ‘ਚ ਸ਼ਰਾਬ ਪੀਣ ਦੀ ਆਦਤ ਕਾਰਨ ਮਾਸਿਕ 30 ਹਜ਼ਾਰ ਤੋਂ 50 ਹਜ਼ਾਰ ਰੁਪਏ ਖਰਚ ਕੀਤੇ, ਇਹ ਹੀ ਨਹੀਂ ਉਸ ਨੇ ਨਸ਼ੇ ਦੀ ਪੂਰਤੀ ਲਈ ਆਪਣੇ ਦੋ ਟਰੱਕ ਵੀ ਵੇਚ ਦਿੱਤੇ। ਉਸ ਨੇ ਦੱਸਿਆ ਕਿ ਉਹ ਰੋਜ਼ਾਨਾ ਪੰਜ ਬੋਤਲਾਂ ਸ਼ਰਾਬ ਪੀਣ ਦਾ ਆਦੀ ਹੋ ਚੁੱਕਾ ਸੀ। ਉਥੇ ਹੀ ਸੰਗਰੂਰ ਦੇ ਰੈਡ ਕਰਾਸ ਡੀ-ਅਡੀਕਸ਼ਨ ਸੈਂਟਰ ਦੇ ਡਾਇਰੈਕਟਰ ਮੋਹਨ ਸ਼ਰਮਾ ਨੇ ਦੱਸਿਆ ਕਿ ਅਮਰਿੰਦਰ ਹੁਣ ਪੂਰੀ ਤਰ੍ਹਾਂ ਠੀਕ ਹੈ ਪਰ ਉਹ ਪਟਿਆਲਾ ਵਾਪਸ ਨਹੀਂ ਜਾਣਾ ਚਾਹੁੰਦਾ ਪਰ ਨਿਯਮਾਂ ਮੁਤਾਬਕ ਹੁਣ ਉਹ ਹੋਰ ਉਸ ਨੂੰ ਸੈਂਟਰ ‘ਚ ਨਹੀਂ ਰੱਖ ਸਕਦੇ। ਉਨ੍ਹਾਂ ਦੱਸਿਆ ਕਿ ਜਦੋਂ ਅਮਰਿੰਦਰ ਸੈਂਟਰ ‘ਚ ਆਇਆ ਸੀ ਤਾਂ ਉਹ ਨਸ਼ੇ ਦਾ ਇਸ ਕਦਰ ਆਦੀ ਹੋ ਚੁੱਕਾ ਸੀ ਕਿ ਸ਼ਰਾਬ ਨਾ ਮਿਲਣ ‘ਤੇ ਉਸ ਦਾ ਸਰੀਰ ਕੰਬਣਾ ਸ਼ੁਰੂ ਹੋ ਜਾਂਦਾ ਸੀ।
Please Click here for Share This News

Leave a Reply

Your email address will not be published. Required fields are marked *