best platform for news and views

ਸ਼ਾਦੀਸ਼ੁਦਾ ਲੜਕੀ ਨੇ ਗੋਲੀ ਮਾਰ ਕੇ ਕੀਤੀ ਆਤਮ-ਹੱਤਿਆ

Please Click here for Share This News

ਧੂਰੀ,13 ਜੂਨ (ਮਹੇਸ਼ ਜਿੰਦਲ) ਨੇੜਲੇ ਪਿੰਡ ਬਮਾਲ ਵਿਖੇ ਇੱਕ ਸ਼ਾਦੀਸ਼ੁਦਾ ਲੜਕੀ ਵੱਲੋਂ ਆਪਣੇ ਪਿਤਾ ਦੀ ਲਾਇਸੈਂਸੀ ਰਾਈਫ਼ਲ ਨਾਲ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਏ ਜਾਣ ਦੀ ਖ਼ਬਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਬਮਾਲ ਦੀ ਰਹਿਣ ਵਾਲੀ ਕਰਮਵੀਰ ਕੌਰ (25) ਪੁੱਤਰੀ ਸਾਬਕਾ ਸਰਪੰਚ ਜਸਵਿੰਦਰ ਸਿੰਘ ਉਰਫ਼ ਵਿਕੀ ਨੇ ਕੈਨੇਡਾ ਰਹਿੰਦੇ ਖੰਨਾ ਨਿਵਾਸੀ ਇੱਕ ਨੌਜਵਾਨ ਨਾਲ ਕੈਨੇਡਾ ਜਾਣ ਦੇ ਚੱਕਰ ‘ਚ ਪੇਪਰ ਮੈਰਿਜ ਕਰਵਾਈ ਸੀ। ਪਰ ਉਕਤ ਵਿਅਕਤੀ ਵੱਲੋਂ ਕਰਮਵੀਰ ਦੇ ਮਾਪਿਆਂ ਪਾਸੋਂ ਪੈਸੇ ਲੈਣ ਦੇ ਬਾਵਜੂਦ ਉਸ ਨੂੰ ਕੈਨੇਡਾ ਲਿਜਾਉਣ ਦੇ ਲਈ ਟਾਲ-ਮਟੋਲ ਕੀਤੀ ਜਾ ਰਹੀ ਸੀ ਅਤੇ ਅੱਜ ਬਾਅਦ ਦੁਪਹਿਰ ਕਰਮਵੀਰ ਵੱਲੋਂ ਫ਼ੋਨ ‘ਤੇ ਆਪਣੇ ਪਤੀ ਨਾਲ ਕਰੀਬ 15-20 ਮਿੰਟ ਗੱਲਬਾਤ ਕਰਨ ਤੋਂ ਬਾਅਦ ਆਪਣੇ ਘਰ ਪਿੰਡ ਬਮਾਲ ਵਿਖੇ ਕਮਰੇ ਵਿਚ ਆਪਣੇ ਪਿਤਾ ਦੀ 12 ਬੋਰ ਲਾਇਸੈਂਸੀ ਰਾਈਫ਼ਲ ਨਾਲ ਆਪਣੇ-ਆਪ ਨੂੰ ਸਿਰ ‘ਚ ਗੋਲੀ ਮਾਰ ਲਈ ਗਈ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਇਸ ਸੰਬੰਧੀ ਥਾਣਾ ਸਦਰ ਧੂਰੀ ਦੇ ਐੱਸ.ਐੱਚ.ਓ ਹਰਵਿੰਦਰ ਸਿੰਘ ਖਹਿਰਾ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਗਈ ਤਾਂ ਉਨ•ਾਂ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Please Click here for Share This News

Leave a Reply

Your email address will not be published. Required fields are marked *