best platform for news and views

ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾਇਆ

Please Click here for Share This News

ਭਿੱਖੀਵਿੰਡ 9 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ
ਅਮਰ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਜੀ ਦਾ ਜਨਮ ਦਿਹਾੜਾ ਜਨਮ ਅਸਥਾਨ ਗੁਰਦੁਆਰਾ ਸ਼ਹੀਦ
ਭਾਈ ਤਾਰੂ ਸਿੰਘ ਪਿੰਡ ਪੂਹਲਾ (ਤਰਨ ਤਾਰਨ) ਵਿਖੇ ਲੋਕਲ ਪ੍ਰਬੰਧਕ ਕਮੇਟੀ ਪ੍ਰਧਾਨ
ਬਾਪੂ ਜਗੀਰ ਸਿੰਘ ਪਹੂਵਿੰਡ ਆਦਿ ਕਮੇਟੀ ਤੇ ਬੀਬੀ ਕੌਲਾ ਜੀ ਭਲਾਈ ਕੇਂਦਰ ਟਰੱਸਟ ਦੇ
ਮੁਖੀ ਭਾਈ ਗੁਰਇਕਬਾਲ ਸਿੰਘ, ਭਾਈ ਹਰਮਿੰਦਰ ਸਿੰਘ ਤੇ ਇਲਾਕੇ ਦੀਆਂ ਸੰਗਤਾਂ ਦੇ
ਸਹਿਯੋਗ ਨਾਲ ਧੂਮ-ਧਾਮ ਨਾਲ ਮਨਾਇਆ ਗਿਆ। ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਜੀ ਦੇ ਜਨਮ
ਦਿਹਾੜੇ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ਤੇ
ਰਾਗੀ ਜਥਿਆਂ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ। ਉਪਰੰਤ ਸਜਾਏ ਗਏ ਦੀਵਾਨ ਮੌਕੇ
ਪੰਥ ਪ੍ਰਸਿੱਧ ਢਾਡੀ ਭਾਈ ਬਖਸੀਸ ਸਿੰਘ ਰਾਣੀਵਲਾਹ, ਮਨਬੀਰ ਸਿੰਘ ਪਹੂਵਿੰਡ, ਕਵੀਸ਼ਰ
ਗੁਰਿੰਦਰਪਾਲ ਸਿੰਘ ਬੈਂਕਾ, ਕਵੀਸ਼ਰ ਸਰਬਜੀਤ ਸਿੰਘ, ਕਵੀਸ਼ਰ ਮੇਵਾ ਸਿੰਘ ਪੂਹਲਾ, ਰੂਪ
ਸਿੰਘ ਦੂਹਲ, ਕਵੀਸ਼ਰ ਮਹਿਲ ਸਿੰਘ ਵੀਰਮ ਆਦਿ ਜਥਿਆਂ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ
ਪੂਹਲਾ ਦੀ ਜੀਵਨੀ ਤੇ ਲਾਮਿਸਾਲ ਕੁਰਬਾਨੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ
ਕੀਤਾ। ਮੇਲੇ ਮੌਕੇ ਪ੍ਰਧਾਨ ਬਾਪੂ ਜਗੀਰ ਸਿੰਘ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਮੀਤ
ਪ੍ਰਧਾਨ ਨਿਰਮਲ ਸਿੰਘ ਸੁਰਸਿੰਘ, ਬਲਵਿੰਦਰ ਸਿੰਘ ਪਾਹੜਾ, ਕੈਪਟਨ ਬਲਵੰਤ ਸਿੰਘ, ਬਾਬਾ
ਦਲਜੀਤ ਸਿੰਘ ਵਿੱਕੀ, ਸਵਰਨ ਸਿੰਘ, ਪਿਆਰਾ ਸਿੰਘ, ਠੇਕੇਦਾਰ ਵਿਰਸਾ ਸਿੰਘ ਪੂਹਲਾ,
ਗੁਰਸੇਵਕ ਸਿੰਘ, ਰੰਗਾ ਸਿੰਘ, ਸਰਪੰਚ ਸ਼ਮਸੇਰ ਸਿੰਘ, ਮੰਗਲ ਸਿੰਘ ਵੀਰਮ, ਦਲਬੀਰ ਸਿੰਘ
ਧੰੁਨ, ਲੇਖਕ ਮਾਸਟਰ ਗੁਰਦੇਵ ਸਿੰਘ ਨਾਰਲੀ, ਹਰਪਾਲ ਸਿੰਘ ਬਲ੍ਹੇਰ, ਚੇਅਰਮੈਂਨ ਭਗਵੰਤ
ਸਿੰਘ ਕੰਬੋਕੇ, ਸਮਾਜ ਸੇਵਕ ਮਨਜੀਤ ਸਿੰਘ ਖਾਲਸਾ, ਹਰਪ੍ਰੀਤ ਸਿੰਘ ਅੰਮ੍ਰਿਤਸਰ,
ਸੁਖਬੀਰ ਸਿੰਘ, ਡਾ:ਆਗਿਆਪਾਲ ਸਿੰਘ, ਰਜਿੰਦਰ ਸਿੰਘ ਯੋਧਾ, ਆੜ੍ਹਤੀ ਸਰਬਜੀਤ ਸਿੰਘ
ਪੂਹਲਾ, ਅਮਰ ਸਿੰਘ ਪੂਹਲਾ, ਜੀਤ ਸਿੰਘ ਕਲਸੀ ਆਦਿ ਨੇ ਹਾਜਰੀ ਭਰੀ। ਸ਼ਾਮ ਵੇਲੇ ਕਬੱਡੀ
ਦੀਆਂ ਪ੍ਰਸਿੱਧ ਟੀਮਾਂ ਵਿਚਕਾਰ ਮੈਚ ਵੀ ਕਰਵਾਇਆ ਗਿਆ ਤੇ ਜੇਤੂ ਟੀਮ ਨੂੰ ਇਨਾਮ ਦੇ ਕੇ
ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਗਤਾਂ ਦੀ ਸੇਵਾ ਲਈ ਗੁਰੂ ਕੇ ਲੰਗਰ ਵੀ ਅਤੁੱਟ
ਵਰਤੇ। ਮੇਲੇ ਦੌਰਾਨ ਪਹੰੁਚੀਆਂ ਧਾਰਮਿਕ ਸਖਸੀਅਤਾਂ ਤੇ ਸੰਗਤਾਂ ਦਾ ਭਾਈ ਹਰਮਿੰਦਰ
ਸਿੰਘ ਵੱਲੋਂ ਧੰਨਵਾਦ ਕੀਤਾ ਗਿਆ।


ਕੈਪਸ਼ਨ :-  ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਦੇ ਜਨਮ ਦਿਹਾੜੇ ਮੌਕੇ ਵਾਰਾਂ ਗਾਇਨ ਕਰਦਾ
ਢਾਡੀ ਬਖਸੀਸ ਸਿੰਘ ਰਾਣੀਵਲਾਹ ਦਾ ਜਥਾ ਤੇ ਹਾਜਰ ਸੰਗਤਾਂ ਦਾ ਇਕੱਠ।

Please Click here for Share This News

Leave a Reply

Your email address will not be published. Required fields are marked *