best platform for news and views

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਪ੍ਰਭਸ਼ਰਨ ਫਾਊਡੇਸ਼ਨ ਨੇ ਲਗਾਇਆ ਖੂਨਦਾਨ ਕੈਂਪ

Please Click here for Share This News

ਭਿੱਖੀਵਿੰਡ 23 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਦੇਸ਼ ਭਾਰਤ ਨੂੰ ਗੁਲਾਮੀ ਦੀਆਂ
ਜੰਜੀਰਾਂ ਤੋਂ ਆਜਾਦ ਕਰਵਾਉਣ ਵਾਲੇ ਸ਼ਹੀਦ-ਏ ਆਜਾਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ
ਸ਼ਹੀਦੇ ਦਿਹਾੜੇ ਨੂੰ ਸਮਰਪਿਤ ਸਮਾਜਸੇਵੀ ਜਥੇਬੰਦੀ “ਪ੍ਰਭਸ਼ਰਨ ਫਾਊਡੇਸ਼ਨ ਭਿੱਖੀਵਿੰਡ”
ਵੱਲੋਂ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ
ਨਾਲ ਸਿਵਲ ਹਸਪਤਾਲ ਪੱਟੀ ਵਿਖੇ ਇਕ ਖੂਨਦਾਨ ਕੈਂਪ ਲਗਾਇਆ ਗਿਆ। ਖੂਨਦਾਨ ਕੈਂਪ ਦੌਰਾਨ
30 ਦੇ ਕਰੀਬ ਨੌਜਵਾਨਾਂ ਵੱਲੋਂ ਖੂਨਦਾਨ ਦਿੱਤਾ ਗਿਆ। ਪ੍ਰਭਸ਼ਰਨ ਫਾਊਡੇਸ਼ਨ ਭਿੱਖੀਵਿੰਡ
ਦੇ ਪ੍ਰਧਾਨ ਗੁਰਸ਼ਰਨ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਸਮਾਜਸੇਵੀ ਜਥੇਬੰਦੀ
ਵੱਲੋਂ ਜਿਥੇ ਸਕੂਲਾਂ, ਕਾਲਜਾਂ, ਸੜਕਾਂ, ਸ਼ਮਸ਼ਾਨਘਾਟ ਆਦਿ ਸਾਂਝੀਆਂ ਥਾਵਾਂ ‘ਤੇ ਰੁੱਖ
ਲਗਾ ਕੇ ਵਾਤਵਰਨ ਨੂੰ ਹਰਿਆ-ਭਰਿਆ ਬਣਾਉਣ ਤੇ ਪ੍ਰਦੂਸਣ ਤੋਂ ਬਚਾਉਣ ਲਈ ਸੇਵਾ ਕੀਤੀ
ਜਾਂਦੀ ਹੈ, ਉਥੇ ਅੱਜ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪਹਿਲਾ ਖੂਨਦਾਨ ਕੈਂਪ
ਲਗਾਇਆ ਗਿਆ ਹੈ। ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ ਦੇ ਪ੍ਰਧਾਨ ਵਿਨੋਦ ਕੁਮਾਰ ਨੇ
ਪ੍ਰਭਸ਼ਰਨ ਫਾਊਡੇਸ਼ਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ, ਮਹਾਨ ਕੰਮ ਹੈ
ਤੇ ਨੌਜਵਾਨਾਂ ਨੂੰ ਅਜਿਹੇ ਸਮਾਜ ਭਲਾਈ ਕੰਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ
ਚਾਹੀਦਾ ਹੈ ਤੇ ਖੂਨਦਾਨ ਕਰਕੇ ਲੋੜਵੰਦ ਦੀ ਮੁਸ਼ਕਿਲ ਵੇਲੇ ਮਦਦ ਕਰਨੀ ਚਾਹੀਦੀ ਹੈ।
ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ ਦੇ ਕੇ
ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਜਨਰਲ ਸਕਤੱਰ, ਨੋਜਵਾਨ ਸਭਾ ਲਹਿਰ
ਪ੍ਰਧਾਨ ਬਲਜੀਤ ਸਿੰਘ ਆਜਾਦ, ਪਲਵਿੰਦਰ ਸਿੰਘ ਪਿੰਦਾ, ਨਰਬੀਰ ਸਿੰਘ ਸੁੱਗਾ, ਜਗਮੀਤ
ਸਿੰਘ ਗੋਲ੍ਹਣ, ਅਮਨ ਔਲਖ, ਜਤਿੰਦਰ ਸਿੰਘ, ਸੋਰਵ ਕੱਕੜ, ਸਤਨਾਮ ਸਿੰਘ ਆਦਿ ਹਾਜਰ ਸਨ।

ਫੋਟੋ ਕੈਪਸ਼ਨ :-  ਕੈਂਪ ਦੌਰਾਨ ਖੂਨਦਾਨ ਕਰਦੇ ਨੌਜਵਾਨ ਤੇ ਖੂਨਦਾਨ ਕਰਨ ਵਾਲੇ
ਨੌਜਵਾਨਾਂ ਨੂੰ ਸਰਟੀਫਿਕੇਟ ਦਿੰਦੇ ਪ੍ਰਧਾਨ ਵਿਨੋਦ ਕੁਮਾਰ, ਪ੍ਰਧਾਨ ਗੁਰਸ਼ਰਨ ਸਿੰਘ।

Please Click here for Share This News

Leave a Reply

Your email address will not be published. Required fields are marked *