ਪਿੰਦਾ ਬਰੀਵਾਲਾ
ਸ੍ਰੀ ਮੁਕਤਸਰ ਸਾਹਿਬ : ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਗੁਪਤ ਟਿਕਾਣੇ ‘ਤੂੜੀ ਬਜ਼ਾਰ ਫਿਰੋਜ਼ਪੁਰ’ ਨੂੰ ਵਿਰਾਸਤੀ ਇਮਾਰਤ ਦਾ ਦਰਜਾ ਦਵਾਉਣ ਲਈ ‘ਨੌਜਵਾਨ ਭਾਰਤ ਸਭਾ’ ਵੱਲੋਂ ਲੋਕ ਮੱਤ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਸਰਕਾਰ ਉਪਰ ਦਬਾਅ ਪਾਇਆ ਜਾ ਸਕੇ। ਇਸ ਸਬੰਧ ‘ਚ ਪਿੰਡ ਚੱਕ ਗਾਧਾਂ ਸਿੰਘ ਵਾਲਾ, ਝਬੇਲਵਾਲੀ, ਖੋਖਰ, ਹਰੀ ਕੇ ਕਲਾਂ ਆਦਿ ਵਿਖੇ ਬੈਠਕਾਂ ਕਰਦਿਆਂ ਸਭਾ ਦੇ ਆਗੂ ਮੰਗਾ ਆਜ਼ਾਦ ਅਤੇ ਗੁਰਾਂਦਿੱਤਾ ਝਬੇਲਵਾਲੀ ਨੇ ਕਿਹਾ ਕਿ ਤੂੜੀ ਬਜ਼ਾਰ ਫਿਰੋਜ਼ਪੁਰ ਦੇ ਗੁਪਤਾ ਟਿਕਾਣੇ ਨੂੰ ਭਗਤ ਸਿੰਘ ਅਤੇ ਉਨ•ਾਂ ਦੇ ਸਾਥੀਆਂ ਆਪਣੀਆਂ ਬੈਠਕਾਂ ਅਤੇ ਯੋਜਨਾਵਾਂ ਦੀ ਤਿਆਰੀ ਲਈ ਵਰਤਦੇ ਸਨ। ਇਸੇ ਥਾਂ ‘ਤੇ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਸੁਖਦੇਵ ਅਤੇ ਸ਼ਿਵ ਵਰਮਾ ਹੋਰਾਂ ਨੇ ਕਾਫੀ ਸਮਾਂ ਰਿਹਾਇਸ਼ ਵੀ ਰੱਖੀ ਅਤੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਵਿਉਂਤਬੰਦੀ ਵੀ ਕੀਤੀ। ਉਨ•ਾਂ ਦੱਸਿਆ ਕਿ ਭਗਤ ਸਿੰਘ ਅਤੇ ਉਨ•ਾਂ ਦੇ ਸਾਥੀਆਂ ਦੇ ਅਦਾਲਤੀ ਕੇਸ ਵਿਚ 19 ਗਵਾਹਾਂ ਨੇ ਇਸ ਟਿਕਾਣੇ ਦੀ ਨਿਸ਼ਾਨਦੇਹੀ ਕੀਤੀ ਸੀ। ਇਸ ਸਭ ਕਾਸੇ ਕਰਕੇ ਸਰਕਾਰ ਨੂੰ ਇਸ ਇਮਾਰਤ ਨੂੰ ਵਿਰਾਸਤੀ ਦਰਜਾ ਦੇ ਕੇ ਸੁਰੱਖਿਅਤ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ•ੀਆਂ ਸ਼ਹੀਦਾਂ ਸਬੰਧੀ ਖੋਜ ਕਾਰਜ ਕਰ ਸਕਣ। ਉਨ•ਾਂ ਇਸ ਇਮਾਰਤ ਵਿੱਚ ਸ਼ਹੀਦਾਂ ਨਾਲ ਸਬੰਧਤ ਲਾਇਬ੍ਰੇਰੀ ਅਤੇ ਅਜਾਇਬ ਘਰ ਬਣਾਉਣ ਦੀ ਵੀ ਮੰਗ ਕ3ੀਤੀ। ਇਸ ਮੌਕੇ ਲਵਪੀ੍ਰਤ ਹਰਾਜ, ਜੱਜ ਕੋਟਲੀ, ਗੁਰਵਿੰਦਰ ਹਰਾਜ, ਰਿੰਕੂ ਚੱਕ, ਜਗਜੀਤ ਚੱਕ, ਸਤਨਾਮ ਹਰੀਕੇ, ਰਾਜਵਿੰਰਦ ਖੋਖਰ, ਜੱਸੀ ਸੰਗਰਾਣਾ ਹੋਰੀਂ ਵੀ ਮੋਜੂਦ ਸਨ। ਇਸ ਮੌਕੇ 8 ਜਨਵਰੀ ਨੂੰ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸਮਾਧ ‘ਤੇ ਕੀਤੇ ਜਾ ਸਹੁੰ ਚੁੱਕ ਸਮਾਗਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।
ਸ਼ਹੀਦ ਭਗਤ ਸਿੰਘ ਸਮਾਗਮ ਦਾ ਪੋਸਟਰ ਰਿਲੀਜ਼ ਕਰਦੇ ਹੋਏ ਵਿਦਿਆਰਥੀ ਆਗੂ।