best platform for news and views

ਸ਼ਹੀਦ ਬਾਬਾ ਦੀਪ ਸਿੰਘ ਸਕੂਲ ਪਹੂਵਿੰਡ ਵਿਖੇ ਕਰਵਾਈਆਂ ਖੇਡਾਂ

Please Click here for Share This News
ਹਰਜਿੰਦਰ ਸਿੰਘ ਗੋਲਣ ਭਿੱਖੀਵਿੰਡ,
ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ ਪਹੂਵਿੰਡ ਵੱਲੋਂ ਕਰਨਲ ਜੀ ਐੱਸ ਸੰਧੂ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਦੇ 550 ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਦੀਆਂ ਖੇਡਾਂ ਕਰਵਾਈਆਂ ਗਈਆਂ ! ਮੁੱਖ ਮਹਿਮਾਨ ਵਜੋਂ ਪਹੁੰਚੇ ਐਸ ਪੀ ਡੀ ਹਰਜੀਤ ਸਿੰਘ , ਡੀ ਐੱਸ ਪੀ ਸੁਲੱਖਣ ਸਿੰਘ ਮਾਨ ਨੇ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਕਰਨਲ ਜੀ ਸੰਧੂ ਦੀ ਅਗਵਾਈ ਹੇਠ ਚੱਲ ਰਹੇ ਸਕੂਲ ਨੇ ਜਿੱਥੇ ਵੱਡੇ ਵੱਡੇ ਖਿਡਾਰੀ ਪੈਦਾ ਕੀਤੇ ਹਨ ਉੱਥੇ ਇਹ ਸਕੂਲ ਦੇ ਵਿਦਿਆਰਥੀ ਨੈਸ਼ਨਲ ਲੇਵਲ ਤੇ ਖੇਡ ਕੇ ਮੱਲਾਂ ਮਾਰ ਰਹੇ ਹਨ ਜੋ ਖੁਸ਼ੀ ਤੇ ਮਾਣ ਵਾਲੀ ਗੱਲ ਹੈ ! ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਉੱਚ ਮੁਕਾਮ ਹਾਸਲ ਕਰਨ ਲਈ ਸਖ਼ਤ ਤੋਂ ਸਖ਼ਤ ਮਿਹਨਤ ਕਰੋ ਤਾਂ ਜੋ ਖੇਡਣਾ ਹੀ ਉੱਚ ਮੁਕਾਮ ਤੇ ਪਹੁੰਚਿਆ ਜਾ ਸਕੇ ! ਕਰਨਲ ਜੀਐਸ ਸੰਧੂ ਨੇ ਮੁੱਖ ਮਹਿਮਾਨ ਵਜੋਂ ਪਹੁੰਚੇ ਐਸ ਪੀ ਡੀ ਹਰਜੀਤ ਸਿੰਘ ,ਡੀ ਐੱਸ ਪੀ ਸੁਲੱਖਣ ਸਿੰਘ ਮਾਨ ,ਥਾਣਾ ਭਿੱਖੀਵਿੰਡ ਦੇ ਮੁਖੀ ਚੰਦਰ ਭੂਸ਼ਣ ਦਾ ਧੰਨਵਾਦ ਕਰਦਿਆਂ ਕਿਹਾ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ ਦੇ ਕੋਚ ਹਰਜੀਤ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਟ੍ਰੇਨਿੰਗ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਖੇਡ ਕੇ ਨਾਮਣਾ ਖੱਟ ਰਹੇ ਹਨ ਉੱਥੇ ਇਸ ਸਕੂਲ ਦੇ ਵਿਦਿਆਰਥੀ ਬੀ ਐਸ ਐਫ ਸੀ ਆਰ ਪੀ ਐਫ ,ਪੰਜਾਬ ਪੁਲਿਸ ਆਦਿ ਸੁਰੱਖਿਆ ਫੋਰਸਾਂ ਵਿੱਚ ਭਰਤੀ ਹੋ ਕੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੇ ਹਨ ! ਇਸ ਮੌਕੇ 100 ਮੀਟਰ ਜੂਨੀਅਰ ਦੌੜ ਵਿੱਚ ਫਸਟ ਸੋਨਦੀਪ ਸਿੰਘ, 100 ਮੀਟਰ ਜੂਨੀਅਰ ਲੜਕੀਆਂ ਦੀ ਫਸਟ ਜੇਤੂ  ਜਸਮੀਤ ਕੌਰ , 1500 ਮੀਟਰ ਸੀਨੀਅਰ ਲੜਕੇ ਨਿਸ਼ਾਨ ਸਿੰਘ  , 800 ਮੀਟਰ ਲੜਕੀ ਕੁਲਜੀਤ ਕੌਰ, ਹਾਈ ਜੰਪ ਜੇਤੂ ਕੁਲਬੀਰ ਸਿੰਘ , ਰੈਸਲਿੰਗ 48 ਕਿਲੋ ਗੁਰਸੇਵਕ ਸਿੰਘ ,45 ਕਿੱਲੋ ਅਰਸ਼ਦੀਪ ਸਿੰਘ ,40 ਕਿਲੋ ਸੁਖਜਿੰਦਰ ਸਿੰਘ, 35 ਰਾਹੁਲਪ੍ਰੀਤ ਸਿੰਘ ,ਸ਼ੌਟਪੁੱਟ ਕਰਨਦੀਪ ਸਿੰਘ ,ਆਦਿ ਜੇਤੂਆਂ ਨੂੰ ਮੁੱਖ ਮਹਿਮਾਨ ਵਜੋਂ ਪਹੁੰਚੇ ਐਸ ਪੀ ਡੀ ਹਰਜੀਤ ਸਿੰਘ ,ਡੀ ਐੱਸ ਪੀ ਸੁਲੱਖਣ ਸਿੰਘ ਮਾਨ , ਕਰਨਲ ਜੀ ਐਸ ਸੰਧੂ ,ਕੈਪਟਨ ਬਲਵੰਤ ਸਿੰਘ ,ਐੱਸ ਐੱਚ ਓ ਚੰਦਰ ਭੂਸ਼ਣ ,ਕੋਚ ਏ ਐੱਸ ਆਈ ਹਰਜੀਤ ਸਿੰਘ ਆਦਿ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ! ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਮੁੱਖ ਮਹਿਮਾਨ ਵਜੋਂ ਪਹੁੰਚੇ ਐਸ ਪੀ ਡੀ ਹਰਜੀਤ ਸਿੰਘ , ਡੀਐੱਸਪੀ ਸੁਲੱਖਣ ਸਿੰਘ ਮਾਨ, ਐੱਸ ਐੱਚ ਓ ਭਿੱਖੀਵਿੰਡ ਚੰਦਰ ਭੂਸ਼ਣ ਆਦਿ ਨੂੰ ਸਨਮਾਨ ਚਿੰਨ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ! ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ ਪੀ ਸੁਖਬੀਰ ਸਿੰਘ ,ਕੋਚ ਅਜੀਤ ਸਿੰਘ ਸੁਖਦੇਵ ਸਿੰਘ ਪਹੁਵਿੰਡ , ਗੁਰਪਵਿੱਤਰ ਸਿੰਘ ,  ਰਵਿੰਦਰ ਸਿੰਘ , ਪ੍ਰੋਫੈਸਰ ਗ੍ਰੈਗੀ ਪੌਲ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ !
ਫੋਟੋ ਕੈਪਸ਼ਨ :- ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ ਪਾਊਂਡ ਵਿਖੇ ਹੋਈਆਂ ਖੇਡਾਂ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਐਸ ਪੀ ਡੀ ਹਰਜੀਤ ਸਿੰਘ ਡੀਐੱਸਪੀ ਸੁਲੱਖਣ ਸਿੰਘ ਮਾਨ ਕਰਨਲ ਜੀ ਐੱਸ ਸੰਧੂ , ਸਕੂਲ ਵਿਦਿਆਰਥੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ
Please Click here for Share This News

Leave a Reply

Your email address will not be published.