best platform for news and views

ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ਼ ਨੇ ਖੇਡਾਂ ਵਿਚ ਮੱਲਾਂ ਮਾਰੀਆਂ

Please Click here for Share This News

ਭਿੱਖੀਵਿੰਡ 11 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਸੀ.ਬੀ.ਐਸ.ਈ ਵੱਲੋਂ ਪੰਜਾਬ
ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ 1 ਤੋਂ 4 ਅਕਤੂਬਰ ਨੂੰ ਕਰਵਾਈ ਗਈ
ਸੀ.ਬੀ.ਐਸ.ਈ ਕਲੱਸਟਰ ਐਥਲੈਟਿਕਸ ਵਿਚ ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ ਪਹੂਵਿੰਡ
(ਤਰਨ ਤਾਰਨ) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਣ ਕਰਦਿਆਂ ਅੰਡਰ 14 ਸਾਲ ਵਰਗ ਵਿਚ
ਸੋਹਣਦੀਪ ਸਿੰਘ ਨੇ 100 ਮੀਟਰ ਦੋੜ ਵਿਚ ਦੂਸਰਾ ਸਥਾਨ, ਕੁਲਬੀਰ ਸਿੰਘ ਨੇ ਲੰਬੀ ਛਾਲ
ਈਵੈਂਟ ਵਿਚ ਪਹਿਲਾ ਸਥਾਨ ਹਾਸਲ ਕੀਤਾ, ਅੰਡਰ 17 ਸਾਲ ਵਰਗ ਵਿਚ ਅਮਰਪ੍ਰੀਤ ਸਿੰਘ ਨੇ
ਲੰਬੀ ਛਾਲ ਵਿਚ ਤੀਸਰਾ ਸਥਾਨ ਕੀਤਾ। ਇਸੇ ਤਰ੍ਹਾਂ ਰਾਜਸਥਾਨ ਵਿਖੇ ਹੋਈ ਉਪਨ ਨੈਸ਼ਨਲ
ਲੈਵਲ ਮਾਰਸ਼ਲ ਆਰਟ ਵਿਚ ਅੰਦਰ 14 ਸਾਲ ਵਿਚ ਯੁਵਰਾਜ ਸਿੰਘ ਨੇ ਤੀਸਰਾ ਸਥਾਨ, ਉਪਨ ਵਰਗ
ਵਿਚ ਰਵੀਇੰਦਰ ਸਿੰਘ ਨੇ ਤੀਸਰਾ ਸਥਾਨ ਕੀਤਾ। ਸਕੂਲ ਪਹੰੁਚਣ ‘ਤੇ ਚੇਅਰਮੈਂਨ ਕਰਨਲ
ਜੀ.ਐਸ ਸੰਧੂ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਅਤੇ ਪੜਾਈ ਦੇ ਨਾਲ ਖੇਡਾਂ ਵਿਚ ਵੀ
ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਪਿ੍ਰੰਸੀਪਲ ਮੈਡਮ ਮਾਰੀਆ ਗੁਰੇਤੀ, ਕੈਪਟਨ
ਬਲਵੰਤ ਸਿੰਘ, ਜੋਰਜ ਪੋਲ, ਰਜਤਾ ਧਵਨ, ਡੀ.ਪੀ.ਈ ਸੁਖਬੀਰ ਸਿੰਘ, ਕੋਚ ਅਜੀਤ ਸਿੰਘ,
ਕੰਵਲਜੀਤ ਸਿੰਘ, ਧਰਮਿੰਦਰ ਸਿੰਘ, ਕੁਲਬੀਰ ਸਿੰਘ, ਕੁਲਦੀਪ ਸਿੰਘ, ਗੁਰਪਵਿੱਤਰ ਸਿੰਘ
ਆਦਿ ਹਾਜਰ ਸਨ।


ਕੈਪਸ਼ਨ :- ਸਕੂਲ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਚੇਅਰਮੈਂਨ ਕਰਨਲ ਜੀ.ਐਸ ਸੰਧੂ ਤੇ
ਪਿ੍ਰੰਸੀਪਲ ਮੈਡਮ ਮਾਰੀਆ ਗੁਰੇਤੀ ਆਦਿ।

Please Click here for Share This News

Leave a Reply

Your email address will not be published. Required fields are marked *