best platform for news and views

ਸ਼ਹੀਦ ਬਾਬਾ ਦੀਪ ਸਿੰਘ ਕਾਲਜ ਪਹੂਵਿੰਡ ਵਿਖੇ ਵਿਸਾਖੀ ਦਾ ਮੇਲਾ ਮਨਾਇਆ

Please Click here for Share This News

ਭਿੱਖੀਵਿੰਡ 17 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ )-ਸ਼ਹੀਦ ਬਾਬਾ ਦੀਪ ਸਿੰਘ ਗਰੁੱਪ ਆਫ
ਕਾਲਜ਼ਿਜ਼ ਪਹੂਵਿੰਡ ਵਿਖੇ ਵਿਸਾਖੀ ਦਾ ਮੇਲਾ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰਲੀ ਦੇ ਪਿ੍ਰੰਸੀਪਲ ਮੈਡਮ ਸਵਜੀਤ ਕੌਰ ਮੁੱਖ
ਮਹਿਮਾਨ ਵਜੋਂ ਪਹੰੁਚੇਂ। ਵਿਸਾਖੀ ਮੇਲੇ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਭੰਗੜਾ,
ਗਿੱਧਾ, ਸਕਿੱਟਾਂ, ਨਾਟਕ ਆਦਿ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਮੁੱਖ ਮਹਿਮਾਨ
ਪਿ੍ਰੰਸੀਪਲ ਮੈਡਮ ਸਵਜੀਤ ਕੌਰ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਨਾਲ ਪੜ੍ਹਾਈ ਕਰਨ ਲਈ
ਆਖਿਆ ਅਤੇ ਉਜਵਲ ਭਵਿੱਖ ਤੇ ਆਦਰਸ਼ ਨੈਤਿਕਤਾ ਬਾਰੇ ਵੀ ਦੱਸਿਆ। ਕਾਲਜ ਦੇ ਐਮ.ਡੀ
ਅਮਨਦੀਪ ਸਿੰਘ ਨੇ ਬੱਚਿਆਂ ਨੂੰ ਜੀਵਨ ਵਿਚ ਗਾਇਡੈਂਸ ਬਾਰੇ ਜਾਣਕਾਰੀ ਦਿੱਤੀ। ਮੈਡਮ
ਸੰਦੀਪ ਕੌਰ ਬਾਜਵਾ ਨੇ ਬੱਚਿਆਂਨੂੰ ਕੋ-ਕਰੀਕੂਲਰ ਐਕਟੀਵਿਟੀ ਬੱਚਿਆਂ ਨੂੰ ਆਦਰਸ਼ ਤੇ
ਸਾਇਕੋਲੋਜੀਕਲ ਸ਼ਖਸ਼ੀਅਤ ਨਿਖਾਰਨ ਬਾਰੇ ਦੱਸਿਆ। ਇਸ ਮੌਕੇ ਸ਼ਤੀਸ਼ ਕੁਮਾਰ ਕੋਛੜ,
ਗੁਰਿੰਦਰਜੀਤ ਸਿੰਘ ਨਾਰਲੀ, ਲੈਕਚਰਾਰ ਮੈਡਮ ਰੂਪਕੰਵਲ ਨਾਰਲੀ, ਪਿ੍ਰੰਸੀਪਲ
ਸੁਖਚੰਦਨਜੀਤ ਸਿੰਘ ਨਾਰਲੀ, ਬਿਕਰਮਜੀਤ ਸਿੰਘ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਵਿਸਾਖੀ ਮੇਲੇ ਦੌਰਾਨ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੀਆਂ ਕਾਲਜ ਵਿਦਿਆਰਥਣਾਂ।

Please Click here for Share This News

Leave a Reply

Your email address will not be published. Required fields are marked *