best platform for news and views

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਏ ਖੁਨਦਾਨ ਕੈਂਪ 45 ਯੁਨਿਟ ਖੁਨਦਾਨ ਕੀਤਾ

Please Click here for Share This News

ਬਲਜੀਤ ਪਾਲ, ਸਰਦੂਲਗੜ੍ਹ 24 ਮਾਰਚ
ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸਾਲ ਖੁਨਦਾਨ ਕੈਂਪ ਗੁਰੂ ਤੇਗ ਬਹਾਦਰ ਲੋਕ ਸੇਵਾ ਕਲੱਬ ਬੀਰੇਵਾਲਾ ਜੱਟਾਂ ਵੱਲੋ ਲਗਾਇਆਂ ਗਿਆ।ਜਾਣਕਾਰੀ ਦਿੰਦਿਆ ਹਰਤੇਜ ਸਿੰਘ ਨੇ ਦੱਸਿਆਂ ਕਿ ਇਸ ਸ਼ਹੀਦੀ ਦਿਹਾੜੇ ਮੌਕੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਮੂਹ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲਗਾਏ ਇਸ ਖੂਨਦਾਨ ਦਾ ਉਦਘਾਟਨ ਪਾਵਰ ਪਲਾਂਟ ਬਣਾਵਾਲੀ ਦੇ ਅਧਿਕਾਰੀ ਜੈਸਮੀਨ ਕੌਰ ਨੇ ਕੀਤਾ।ਖੁਨ ਇਕੱਤਰ ਕਰਨ ਲਈ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਦੀ ਟੀਮ ਮੈਡਮ ਸੁਨੈਣਾ ਦੀ ਆਗਵਾਈ ‘ਚ ਪਹੁੰਚੀ।ਕੈਂਪ ਦੌਰਾਨ 45 ਸਵੈ-ਇੱਛਤ ਖੂਨਦਾਨੀਆਂ ਨੇ ਆਪਣਾ ਖੁਨਦਾਨ ਕੀਤਾ।ਇਸ ਮੌਕੇ ਬੋਲਦਿਆ ਖੂਨਦਾਨੀ ਤੇ ਸਟੇਟ ਅਵਾਰਡੀ ਗੁਰਪ੍ਰੀਤ ਸਿੰਘ ਭੰਮਾਂ ਨੇ ਕਿਹਾ ਕਿ ਸਵੈ-ਇੱਛਤ ਖੂਨਦਾਨੀਆਂ ਵੱਲੋ ਦਾਨ ਕੀਤਾ ਗਏ ਖੂਨ ਨਾਲ ਰੌਜ਼ਾਨਾ ਹੀ ਵੱਖ-ਵੱਖ ਹਾਦਸਿਆ ‘ਚ ਜਖਮੀ ਵਿਅਕਤੀਆ ਅਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾ ਦੀਆ ਦੀਆਂ ਜਾਨਾਂ ਨੂੰ ਬਚਾਇਆ ਜਾ ਰਿਹਾ ਹੈ। ਇਨਸਾਨੀ ਖੁਨ ਦਾ ਕੋਈ ਵੀ ਬਦਲ ਨਹੀ ਹੈ ਇਸ ਦੀ ਪੂਰਤੀ ਸਿਰਫ ਦਾਨ ਕੀਤੇ ਖੁਨ ਨਾਲ ਹੀ ਹੁੰਦੀ ਹੈ।ਕੋਈ ਵੀ 18 ਸਾਲ ਤੋ 60 ਸਾਲ ਦਾ ਤੰਦਰੁਸਤ ਵਿਅਕਤੀ ਖੁਨਦਾਨ ਕਰ ਸਕਦਾ ਹੈ।ਉਨਾਂ ਨੌਜਵਾਨਾਂ ਨੂੰ ਖੁਨਦਾਨ ਲਹਿਰ ਨਾਲ ਜੁੜਣ ਲਈ ਕਿਹਾ।ਇਸ ਮੌਕੇ ਸਰਪੰਚ ਰਾਜ ਕੌਰ, ਟੇਕ ਸਿੰਘ, ਜਗਰਾਜ ਸਿੰਘ, ਸ਼ੇਰ ਸਿੰਘ, ਹਰਬੰਸ ਸਿੰਘ, ਹਰਤੇਜ ਸਿੰਘ, ਰਾਮ ਸਿੱਧੂ, ਜਗਦੀਪ ਸਿੰਘ, ਮੇਵਾ ਸਿੰਘ, ਗੁਰਵਿੰਦਰ ਸਿੰਘ, ਮਨਜੀਤ ਸਿੰਘ, ਸਿਮਰਜੀਤ ਸਿੰਘ, ਸੇਵਕ ਸਿੰਘ, ਸੰਸਾਰ ਸਿੰਘ ਆਦਿ ਹਾਜ਼ਰ ਸਨ।


ਕੈਪਸ਼ਨ: ਪਿੰਡ ਬੀਰੇ ਵਾਲਾ ਜੱਟਾਂ ਵਿਖੇ ਸ਼ਹੀਦੀ ਦਿਹਾੜੇ ਮੋਕੇ ਲਗਾਏ ਖੁਨਦਾਨ ਕੈਂਪ ‘ਚ ਖੂਨਦਾਨੀ ਅਤੇ ਪ੍ਰਬੰਧਕ।

 

 

Please Click here for Share This News

Leave a Reply

Your email address will not be published. Required fields are marked *