best platform for news and views

ਸ਼ਹਿਰ ਦੀਆਂ ਵੱਖ-ਵੱਖ ਥਾਂਵਾ ਤੇ ਸਵਯਮਸੇਵਕਾ ਵੱਲੋਂ ਅਨੁਸਾਸਿਤ ਢੰਗ ਨਾਲ ਕੱਢਿਆ ਪਥ ਸੰਚਲਨ 

Please Click here for Share This News

ਬਰਨਾਲਾ,(ਰਾਕੇਸ਼ ਗੋਇਲ):- ਰਾਸ਼ਟ੍ਰੀਯ ਸਵਯਮਸੇਵਕ ਸੰਘ, ਬਰਨਾਲਾ ਨੇ ਆਪਣਾ ਸਥਾਪਨਾ ਦਿਵਸ ਸ਼ਾਨੋ-ਸ਼ੋਕਤ ਨਾਲ ਸਥਾਨਕ ਸਾਂਤੀ ਹਾਲ ਰਾਮ ਬਾਗ ਵਿਖੇ ਮਨਾਇਆ। ਇਸ ਮੌਕੇ ਤੇ ਸੰਘ ਦੇ ਸਾਰੇ ਸਵਯਮਸੇਵਕਾ ਨੇ ਸ਼ਸ਼ਤਰ ਪੂਜਨ (ਦੰਡ) ਕੀਤਾ ਅਤੇ ਸ਼ਹਿਰ ਦੀਆਂ ਵੱਖ-ਵੱਖ ਥਾਂਵਾ ਤੇ ਸਵਯਮਸੇਵਕਾ ਵੱਲੋਂ ਅਨੁਸਾਸਿਤ ਢੰਗ ਨਾਲ ਪਥ ਸੰਚਲਨ ਕੱਢਿਆ ਗਿਆ।
ਇਸ ਮੌਕੇ ਤੇ ਸਾਰੇ ਸਵਯਮਸੇਵਕਾ ਨੂੰ ਸੰਬੋਧਨ ਕਰਦੇ ਹੋਏ ਸਮਾਗਮ ਦੇ ਮੁੱਖ ਵਕਤਾ ਅਤੇ ਪੰਜਾਬ ਪ੍ਰਾਂਤ ਦੇ ਪ੍ਰਾਂਤ ਪ੍ਰਚਾਰਕ ਸ੍ਰੀ ਮਾਨ ਪ੍ਰਮੋਦ ਸ਼ਰਮਾਂ ਨੇ ਕਿਹਾ ਕਿ ਸਨ 1925 ਵਿੱਚ ਦਸ਼ਿਹਰੇ ਵਾਲੇ ਦਿਨ ਨਾਗਪੁਰ ਦੇ ਮਹਾਨ ਕ੍ਰਾਂਤੀਕਾਰੀ ਡਾ. ਕੇਸ਼ਵ ਬਲਿਰਾਮ ਹੇਡਗੇਵਾਰ ਜੀ ਨੇ ਸਮਾਜ, ਸੰਗਠਨ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਰਾਸ਼ਟ੍ਰੀਯ ਸਵਯਮਸੇਵਕ ਸੰਘ ਦੀ ਸਥਾਪਨਾ ਕੀਤੀ ਸੀ। ਉਹਨਾਂ ਕਿਹਾ ਕਿ 1925 ਵਿੱਚ ਲੱਗਿਆ ਇੱਕ ਬੀਜ਼ ਅੱਜ ਇੱਕ ਵਟ ਦਾ ਦਰਖਤ ਬਣ ਗਿਆ ਹੈ, ਜਿਸ ਦੀਆਂ ਹਜ਼ਾਰਾਂ ਸ਼ਾਖਾਵਾਂ ਰਾਹੀਂ ਸਮਾਜ ਭਲਾਈ ਦੇ ਅਨੇਕ ਤਰ•ਾਂ ਦੇ ਕੰਮ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਰਾਸ਼ਟ੍ਰੀਯ ਸਤਿਕਾਰ ਨੂੰ ਫਿਰ ਤੋਂ ਜਿੰਦਾ ਕਰਨ ਵਿੱਚ ਸੰਘ ਦਾ ਅਮੁੱਲ ਯੋਗਦਾਨ ਰਿਹਾ ਹੈ, ਫਿਰ ਚਾਹੇ ਉਹ ਦੇਸ਼ ਵਟਵਾਰੇ ਦਾ ਸਮਾਂ ਹੋਵੇ ਜਾਂ ਫਿਰ ਦੇਸ਼ ਵਿੱਚ ਆਪਾਤਕਾਲ ਦੇ ਸਮੇਂ ਲੋਕਤੰਤਰ ਦੀ ਰੱਖਿਆ ਦਾ ਹੋਵੇ, ਹਰ ਸਥਿਤੀ ਵਿੱਚ ਸੰਘ ਦੇ ਸਵਯਮਸੇਵਕਾ ਨੇ ਆਪਣੀ ਜਾਨ ਤੇ ਖੇਲਕੇ ਸਮਾਜ ਅਤੇ ਲੋਕਤੰਤਰ ਨੂੰ ਜਿੰਦਾ ਰੱਖਣ ਲਈ ਆਪਣਾ ਜੀਵਨ ਦਿੱਤਾ। ਇਸ ਦੇ ਨਾਲ ਹੀ ਵਰਤਮਾਨ ਸਮੇਂ ਵਿੱਚ ਰਾਮ ਜਨਮ ਭੂਮੀ ਆਂਦੋਲਣ, ਗਉ ਸੇਵਾ, ਜੈਵਿਕ ਖੇਤੀ, ਸਮਾਜਿਕ ਸਮਰਸਤਾ ਅਤੇ ਪਰਿਵਾਰ ਪ੍ਰਬੋਧਨ ਨੂੰ ਨਵੀਂ ਦਿਸ਼ਾ ਦਿੱਤੀ ਹੈ।
ਸ੍ਰੀ ਮਾਨ ਪ੍ਰਮੋਦ ਜੀ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਚੀਨ ਵੱਲੋਂ ਆਪਣੇ ਦੇਸ਼ ਦੀ ਸੀਮਾ ਤੇ ਖੜੇ ਕੀਤੇ ਸੰਕਟ ਨੂੰ ਚੁਨੋਤੀ ਮੰਨਦੇ ਹੋਏ ਪੂਰੇ ਦੇਸ਼ ਭਰ ਵਿੱਚ ਚੀਨ ਦੇ ਖਿਲਾਫ ਸਵਦੇਸ਼ੀ ਦੇ ਸਮਰਥਨ ਵਿੱਚ ਇੱਕ ਵੱਡਾ ਜਨਅੰਦੋਲਣ ਖੜਾ ਕੀਤਾ ਹੈ, ਜਿਸਦੇ ਨਤੀਜੇਵੱਜੋਂ ਚੀਨ ਨੂੰ ਡੋਕਲਾਮ ਤੋਂ ਪਿੱਛੇ ਹਟਨਾ ਪਿਆ। ਉਹਨਾਂ ਸਮੂਹ ਸਵਯਮਸੇਵਕਾ ਅਤੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚ ਸਮਾਜਿਕ ਸਮਰਸਤਾ ਦਾ ਭਾਵ ਜਾਗ੍ਰਿਤ ਕਰਨ ਅਤੇ ਇਸੇ ਭਾਵ ਦੇ ਕਾਰਨ ਹੀ ਆਪਣਾ ਸਮਾਜ ਇੱਕਠਾ ਹੋਵੇਗਾ। ਉਹਨਾਂ ਕਿਹਾ ਕਿ ਅਜਿਹੇ ਇੱਕਠੇ ਤਕੜੇ ਸਮਾਜ ਦੇ ਜੋਰ ਤੇ ਹੀ ਅਸ਼ੀਂ ਭਾਰਤ ਮਾਤਾ ਨੂੰ ਪਰਮ ਵੈਭਵ ਤੇ ਲੈ ਕੇ ਜਾਣ ਵਿੱਚ ਸਮਰਥ ਹੋਵਾਂਗੇ।
ਇਸ ਮੌਕੇ ਹੋਰਨਾ ਤੋਂ ਇਲਾਵਾ ਸੰਗਰੂਰ ਵਿਭਾਗ ਦੇ ਸੰਘਚਾਲਕ ਮਾ. ਇਕਬਾਲ ਸਿੰਘ, ਪੰਜਾਬ ਸਹਿ ਸੇਵਾ ਪ੍ਰਮੁੱਖ ਡਾ. ਸੈਲੈਂਦਰ ਕੁੰਭਕਰਨੀ, ਸਹਿ ਵਿਭਾਗ ਕਾਰਜਵਾਹ ਸੁੱਖਦਰਸ਼ਨ ਕੁਮਾਰ, ਵਿਭਾਗ ਪ੍ਰਚਾਰਕ ਸਸ਼ਾਂਕ ਸ਼ਰਮਾਂ, ਜਿਲ•ਾ ਕਾਰਜਵਾਹ ਜੁਨਿੰਦਰ ਜੋਸ਼ੀ, ਜਤਿੰਦਰ ਕੁਮਾਰ, ਮਾ. ਬ੍ਰਿਜ ਲਾਲ, ਰਾਕੇਸ਼ ਕੁਮਾਰ, ਵਿਪਨ ਕੁਮਾਰ, ਪਰਵੀਨ ਕੁਮਾਰ, ਵਿਸ਼ਾਲ ਕੁਮਾਰ, ਪ੍ਰੋ. ਸੁਖਜਿੰਦਰ ਰਿਸ਼ੀ, ਦੀਪਕ ਕੁਮਾਰ, ਰਾਜੇਸ਼ ਕੁਮਾਰ, ਦੀਪਕ ਰਾਏ ਜਿੰਦਲ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਹਾਜ਼ਰ ਹੋਏ

Please Click here for Share This News

Leave a Reply

Your email address will not be published. Required fields are marked *