best platform for news and views

ਸ਼ਹਿਰੀ ਸਥਾਨਕ ਇਕਾਈਆਂ (ਯੂਐਲਬੀਜ਼) ਵਲੋਂ ਗਾਂਧੀ ਜੈਯੰਤੀ ਮੌਕੇ ਸੂਬੇ ਭਰ ਵਿੱਚ ‘ਸਵੱਛਤਾ ਹੀ ਸੇਵਾ’ ਸ਼੍ਰਮਦਾਨ ਗਤੀਵਿਧੀਆਂ ਦਾ ਆਯੋਜਨ: ਬ੍ਰਹਮ ਮਹਿੰਦਰਾ

Please Click here for Share This News
ਚੰਡੀਗੜ, 2 ਅਕਤੂਬਰ:
2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ 150 ਵੀਂ ਵਰੇਗੰਢ ਦੇ ਮੌਕੇ ਸੂਬੇ ਦੀਆਂ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ (ਯੂਐਲਬੀਜ਼) ਵਲੋਂ ਸਵੱਛਤਾ ਹੀ ਸੇਵਾ ਮੁਹਿੰਮ (ਜੋ ਕਿ 11 ਸਤੰਬਰ, 2019 ਨੂੰ ਸ਼ੁਰੂ ਕੀਤੀ ਗਈ ਤੇ 27 ਅਕਤੂਬਰ ਚਲਾਈ ਜਾਣੀ ਹੈ)ਦੇ ਹਿੱਸੇ ਵਜੋਂ ਪਲਾਸਟਿਕ ਦੀ ਵਰਤੋਂ ਖ਼ਤਮ ਕਰਨ ਲਈ ਸ਼੍ਰਮਦਾਨ ਅਭਿਆਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ਼ਹਿਰੀ ਸਥਾਨਕ ਇਕਾਈਆਂ (ਯੂਐਲਬੀਜ਼) ਦੇ ਸਟਾਫ ਅਤੇ ਹੋਰ ਵਿਭਾਗਾਂ ਅਤੇ ਨਾਗਰਿਕਾਂ ਨੇ ਇਸ ਮੁਹਿੰਮ ਵਿੱਚ ਵਧ-ਚੜ ਕੇ ਭਾਗ ਲਿਆ। ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਦਿੱਤੀ।
ਯੂਐਲਬੀਜ਼  ਵਲੋਂ ਸੂਬੇ ਭਰ ਕੀਤੀਆਂ ਜਾ ਰਹੀਆਂ ਅਜਿਹੀਆਂ ਗਤੀਵਿਧੀਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸ਼੍ਰਮਦਾਨ ਅਭਿਆਨ ਤਹਿਤ ਪਲਾਸਟਿਕ ਇਕੱਠਾ ਕਰਨ ਦੇ ਨਾਲ ਪਲਾਸਟਿਕ ਦੀ ਵਰਤੋਂ ਰੋਕਣ ਲਈ ਵਿਦਿਆਰਥੀਆਂ ਵਲੋਂ ਜਾਗਰੂਕਤਾ ਰੈਲੀਆਂ , ਨੁੱਕੜ ਨਾਟਕ/ਸਕਿੱਟਾਂ  ਅਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਵਿੱਚ ਵਿੱਦਿਅਕ ਅਦਾਰਿਆਂ, ਧਾਰਮਿਕ ਸੰਸਥਾਵਾਂ , ਵਿਉਪਾਰ ਮੰਡਲਾਂ, ਮਾਰਕੀਟ ਐਸੋਸੀਏਸ਼ਨਾਂ, ਆਰਡਬਲਿਊਏ, ਟਰਾਂਸਪੋਰਟ ਯੂਨੀਅਨਾਂ, ਸਰਕਾਰੀ ਵਿਭਾਗਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਨੇ ਵੱਧ-ਚੜਕੇ ਹਿੱਸਾ  ਲਿਆ।
ਬੁਲਾਰੇ ਨੇ ਦੱਸਿਆ ਕਿ ਨਵੇਂ ਉਪਰਾਲੇ ਵਜੋਂ ਅੰਮਿ੍ਰਤਸਰ ਅਤੇ ਮੋਹਾਲੀ ਵਿੱਚ ਪਲੋਗ ਰਨ (ਦੋੜਦੇ ਹੋਏ ਹੱਥਾਂ ਵਿੱਚ ਥੈਲੇ ਫੜ ਕੇ ਪਲਾਸਟਿਕ ਵੇਸਟ ਇਕੱਠਾ ਕਰਨਾ) ਦਾ ਆਯੋਜਨ ਕੀਤਾ ਗਿਆ ਜਿਸ ਦੀ ਸ਼ੁਰੂਆਦ ਯੋਗਾ ਆਸਨਾ ਨਾਲ ਕੀਤੀ ਗਈ। ਉਨਾਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਏ.ਵੇਨੂ ਪ੍ਰਸਾਦ ਨੇ ਫੇਜ਼ 3ਬੀ1 ਸਥਿਤ ਸ਼ਹੀਦ ਮੇਜਰ ਜਸਬੀਰ ਸਿੰਘ ਪਾਰਕ ਤੋਂ ਪਲੋਗ ਰਨ ਨੂੰ ਸ਼ੁਰੂਆਤ ਕੀਤੀ। ਇਸ ਮਹਿੰਮ ਵਿੱਚ ਪੀਐਮਆਈਡੀਸੀ ਦੇ ਕਾਰਜ ਸਾਧਕ ਅਫਸਰ ਅਤੇ ਸਵੱਛ ਭਾਰਤ ਮਿਸ਼ਨ ਅਰਬਨ ਪੰਜਾਬ ਦੇ ਮਿਸ਼ਨ ਡਾਇਰੈਕਟਰ ਸ੍ਰੀ ਅਜੋਯ ਸ਼ਰਮਾ ਨੇ ਵੀ ਹਿੱਸਾ ਲਿਆ।
ਬੁਲਾਰੇ ਨੇ ਦੱਸਿਆ ਕਿ ਮਿਊਂਸੀਪਲ ਕਾਰਪੋਰੇਸ਼ਨ ਦੇ ਸਟਾਫ, ਸ਼ੈਲਬੀ ਹਸਪਤਾਲ ਦੇ ਸਟਾਫ, ਕਰਿਆਨਾ ਐਸੋਸੀਏਸ਼ਨ, ਵਿਉਪਾਰ ਮੰਡਲ ਦੇ ਮੈਂਬਰਾਂ, ਸੀਨੀਰ ਸਿਟੀਜ਼ਨ ਐਸੋਸੀਏਸ਼ਨ, ਪੈਰਾਗਾਨ, ਗਿਆਨ ਜਯੋਤੀ ਤੇ ਸੇਂਟ ਸੋਲਜ਼ਰ ਸਕੂਲ ਦੇ ਵਿਦਿਆਰਥੀਆਂ, ਵੱਖ ਵੱਖ ਸੈਰ ਕਰਨ  ਵਾਲਿਆਂ ਅਤੇ ਆਮ ਲੋਕਾਂ ਨੇ ਇਸ ਮੁਹਿੰਮ ਵਿੱਚ ਭਾਗ ਲਿਆ।  ਆਮ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਅਤੇ ਭਾਗ ਲੈਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਲਈ ਸਾਰੀ ਮੁਹਿੰਮ ਦੌਰਾਨ ਲਗਾਤਾਰ ਕਮੈਂਟਰੀ ਵੀ ਕੀਤੀ ਗਈ। ਇਸਦੇ ਨਾਲ ਹੀ ਇੱਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੀ ਵਰਤੋਂ ਰੋਕਣ ਲਈ ਇੱਕ ਜਾਗਰੂਕਤਾ ਰੈਲੀ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿਚ 300 ਤੋਂ ਵੱਧ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਯੂ.ਆਈ.ਡੀ.ਏ.ਆਈ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੀ 70 ਬੰਦਿਆਂ ਦੀ ਸਾਂਝੀ ਟੀਮ ਵਲੋਂ ਫੇਜ਼ 8 ਅਤੇ 10 ਵਿੱਚ ਸ਼੍ਰਮਦਾਨ ਅਭਿਆਨ ਵੀ ਚਲਾਇਆ ਗਿਆ।
ਬੁਲਾਰੇ ਨੇ ਦੱਸਿਆ ਕਿ ਇਸ ਮੁਹਿੰਮ ਦੀ ਤਰਜ਼ ’ਤੇ ਹੋਰਾਂ ਕਸਬਿਆਂ ਵਿੱਚ ਅਜਿਹੀਆਂ ਗਤੀਵਿਧੀਆਂ ਕੀਤੀਆਂ ਗਈਆਂ। ਸਰਕਾਰੀ ਬੁਲਾਰੇ ਨੇ ਦੱਸਿਆ ਕਿ  ਮਿਊਂਸੀਪਲ ਕਾਰਪੋਰੇਸ਼ਨ ਅੰਮਿ੍ਰਤਸਰ ਵਲੋਂ ਇੱਕ ਮੈਗਾ ਯੋਗਾ ਈਵੈਂਟ (ਜਿਸ ਵਿੱਚ ਕਰੀਬ 800 ਪ੍ਰਤੀਭਾਗੀਆਂ ਨੇ ਭਾਗ ਲਿਆ) , ਸ਼ਾਂਤੀ ਮਾਰਚ(ਕਰੀਬ 1000 ਪ੍ਰਤੀਭਾਗੀ), ਮਹਾਤਮਾ ਗਾਂਧੀ ਨੂੰ ਫੁੱਲਾਂ ਦੀ ਸ਼ਰਧਾਂਜਲੀ ਅਤੇ ਕਰੀਬ 1000 ਪ੍ਰਤੀਭਾਗੀਆਂ ਵਾਲੀ ਪਲੋਗ ਰਨ ਦਾ ਆਯੋਜਨ ਕੀਤਾ ਗਿਆ। ਇਸ ਤੋਂ ਬਾਅਦ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕੱਪੜੇ ਦੇ ਥੈਲਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਗਈਆਂ, ਜਿਸ ਵਿੱਚ ਤਕਰੀਬਨ 500 ਵਿਅਕਤੀਆਂ ਨੇ ਭਾਗ ਲਿਆ। ਇਹਨਾਂ ਸਾਰੀਆਂ ਗਤੀਵਿਧੀਆਂ ਵਿੱਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਨੀਲ ਦੱਤੀ, ਮੇਅਰ, ਕਮਿਸ਼ਨਰ ਕਾਰਪੋਰੇਸ਼ਨ, ਵਧੀਕ ਕਮਿਸ਼ਨਰ, ਏਡੀਸੀ(ਜਨਰਲ), ਐਸਡੀਐਮ, ਡੀਈਓ ਸੈਕੰਡਰੀ, ਐਨਸੀਸੀ ਵਲੰਟੀਅਰਾਂ ਅਤੇ ਹੋਰ ਜ਼ਿਲਾਂ ਅਧਿਕਾਰੀਆਂ ਵਲੋਂ ਸ਼ਿਰਕਤ ਕੀਤੀ ਗਈ। ਸਵੇਰੇ 5:30 ਤੋਂ  ਸਵੇਰੇ 9:30 ਤੱਕ(ਕੁੱਲ 4 ਘੰਟੇ) ਚੱਲੀਆਂ ਇਨਾਂ ਗਤੀਵਿਧੀਆਂ ਵਿੱਚ 3000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।
ਇਸੇ ਤਰਾਂ ਬਠਿੰਡਾ ਵਿੱਚ ਵੀ ‘ਸਵੱਛਤਾ ਹੀ ਸੇਵਾ’ ਮੁਹਿੰਮ ਅਧੀਨ ਰੋਜ਼ ਗਾਰਡਨ ਬਠਿੰਡਾ ਤੋਂ ਗਤੀਵਿਧੀਆਂ ਦੀ ਸ਼ੁਰੂਆਤ ਹੋਈ  ਜਿਸ ਵਿੱਚ ਖ਼ਜਾਨਾ ਮੰਤਰੀ ਮਨਪੀ੍ਰਤ ਸਿੰਘ ਬਾਦਲ, ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਭਾਗ ਲਿਆ। ਖ਼ਜ਼ਾਨਾ ਮੰਤਰੀ ਨੇ ਨਿੱਜੀ ਤੌਰ ’ਤੇ  ਸ਼ਹਿਰ ਦੀਆਂ 12 ਵੱਖ ਵੱਖ ਥਾਵਾਂ ’ਤੇ ਜਾ ਕੇ ਸ਼੍ਰਮਦਾਨ ਵਿੱਚ ਹਿੱਸਾ ਲਿਆ। ਸ਼ਹਿਰ ਵਿੱਚ ਸ਼੍ਰਮਦਾਨ ਕਰਨ ਲਈ 140 ਵਲੰਟੀਅਰਾਂ ਦੀ ਟੀਮ ਬਣਾਈ ਗਈ ਸੀ। ਗ਼ੈਰ-ਸਰਕਾਰੀ ਸੰਸਥਾਵਾਂ, ਐਨਐਸਐਸ, ਐਨਡੀਆਰਐਫ, ਸਿਵਲ ਡਿਫੈਂਸ, ਸਮਾਜਕ ਕਲੱਬਾਂ, ਡੇਰਾ ਸੱਚਾ ਸੌਦਾ, ਨੈਸ਼ਨਲ ਫਰਟੀਲਾਈਜ਼ਰ ਲਿਮਟਡ, ਅੰਬੁਜਾ ਸੀਮੈਂਟ, ਆਰਡਬਲਿਊਏ, ਐਚਪੀਸੀਐਲ ਦੇ ਵਲੰਟੀਅਰਾਂ ਅਤੇ ਹੋਰਨਾਂ ਨੇ ਹਿੱਸਾ ਲਿਆ।
ਇਸੇ ਤਰਾਂ ਮਿਊਂਸੀਪਲ ਕਾਰਪੋਰੇਸ਼ਨ ਮੋਗਾ ਵਿੱਚ ਵੀ ਪਲਾਸਟਿਕ ਕੁਲੈਕਸ਼ਨ ਲਈ ਸਾਰੇ 50 ਵਾਰਡਾਂ ਵਿੱਚ ਮੋਗਾ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ, ਸਿਟੀਜ਼ਨਾਂ ਤੇ ਗੈਰ-ਸਰਕਾਰੀ ਸੰੰਸਥਾਵਾਂ ਦੇ ਸਹਿਯੋਗ ਨਾਲ ਸ਼੍ਰਮਦਾਨ ਅਭਿਆਨ ਚਲਾਇਆ ਗਿਆ । ਇਕੱਠ ਕੀਤੇ ਹਰ ਕਿਸਮ ਦੇ ਪਾਬੰਦੀਸ਼ੁਦਾ ਪਲਾਸਟਿਕ ਨੂੰ ਮਟੀਰੀਅਲ ਰਿਕਵਰੀ ਫੈਸਲਿਟੀ ਲਈ ਭੇਜਿਆ ਗਿਆ। ਸ਼ਹਿਰ ਵਿੱਚ ਸ਼੍ਰਮਦਾਨ ਦੇ ਇਸ ਅਭਿਆਨ ਦੀ ਸ਼ੁਰੂਆਤ ਮੋਗਾ ਦੇ ਵਿਧਾਇਕ ਹਰਜੋਤ ਕਮਲ ਅਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਵਲੋਂ ਕੀਤੀ ਗਈ।
ਮਿਊਂਸੀਪਲ ਕਾਰਪੋਰੇਸ਼ਨ ਤਰਨ ਤਾਰਨ ਵਿੱਚ ਵੀ ਡਿਪਟੀ ਕਮਿਸ਼ਨਰ ਤਰਨ ਤਾਰਨ, ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਏਡੀਸੀ (ਜ) ਸ੍ਰੀ ਸੰਦੀਪ ਕੁਮਾਰ, ਜੀ.ਏ ਸ੍ਰੀ ਹਰਦੀਪ ਸਿੰਘ ਧਾਲੀਵਾਲ ਅਤੇ ਐਸਡੀਐਮ ਸੁਰਿੰਦਰ ਸਿੰਘ ਨੇ ‘ਸੇ ਨੋ ਟੂ ਪਲਾਸਟਿਕ ਅਤੇ ਪਲਾਸਟਿਕ ਬੈਗਜ਼’ ਦੀ ਸਹੁੰ ਚੁੱਕ ਕੇ ਅਭਿਆਨ ਵਿੱਚ  ਆਪਣਾ ਹਿੱਸਾ ਪਾਇਆ ।
ਮਿਊਂਸੀਪਲ ਕਾਰਪੋਰੇਸ਼ਨ ਪਠਾਨਕੋਟ ਵਿੱਚ ਵੀ ਸਕੂਲਾਂ, ਕਾਲਜਾਂ, ਗੈਰ ਸਰਕਾਰੀ ਸੰਸਥਾਵਾਂ ਤੇ ਸਿਟੀਜ਼ਨਾਂ ਵੱਲੋਂ ਇਸ ਵਿਆਪਕ ਮੁਹਿੰਮ ਵਿੱਚ ਭਾਗ ਲਿਆ ਗਿਆ। ਬੁਲਾਰੇ ਨੇ ਦੱਸਿਆ ਕਿ ਮਾਨਸਾ ਦੇ ਸਾਰੇ 27 ਵਾਰਡਾਂ ਵਿੱਚ ਵੀ ਸਕੂਲੀ ਬੱਚਿਆਂ ਵਲੋਂ ਪਲੋਗਿੰਗ ਕੀਤੀ ਗਈ ਜਿਸ ਵਿੱਚ ਵੱਖ ਵੱਖ ਸਰਕਾਰੀ ਵਿਭਾਗਾਂ, ਬਾਰ ਐਸੋਸੀਏਸ਼ਨਾਂ, ਧਾਰਮਿਕ ਸੰਸਥਾਵਾਂ  ਤੇ ਮਿਊਂਸੀਪਲ ਕਾਰਪੋਰਸ਼ਨਾਂ ਵਲੋਂ ਹਿੱਸਾ ਲਿਆ ਗਿਆ। ਮਾਨਸਾ ਵਿੱਚ ਕੁੱਲ 3200 ਲੋਕਾਂ ਨੇ ਅਭਿਆਨ ਵਿੱਚ ਭਾਗ ਲਿਆ।
Please Click here for Share This News

Leave a Reply

Your email address will not be published.