best platform for news and views

ਵੱਡੇ ਬਾਦਲ ਤੇ ਛੋਟੇ ਬਾਦਲ ਦੀਆਂ ਰੈਲੀਆਂ ‘ਚ ਫਿਰ ਹੰਗਾਮਾ

Please Click here for Share This News

ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਵਿਰੁੱਧ ਲੋਕਾਂ ਦਾ ਗੁੱਸਾ ਠੰਡਾ ਪੈਣ ਦਾ ਨਾਮ ਹੀ ਨਹੀਂ ਲੈ ਰਿਹਾ। ਰੋਜ਼ਾਨਾਂ ਹੀ ਕਿਸੇ ਨਾ ਕਿਸੇ ਰੈਲੀ ਵਿਚ ਆਗੂਆਂ ਨੂੰ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਫਿਰ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਰੈਲੀ ਵਿਚ ਹੰਗਾਮਾ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਖਰੜ ਵਿਖੇ ਅੱਜ ਸ੍ਰੀ ਸੁਖਬੀਰ ਸਿੰਘ ਬਾਦਲ ਇਕ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ। ਜਦੋਂ ਆਪਣੇ ਭਾਸ਼ਨ ਵਿਚ ਸ੍ਰੀ ਬਾਦਲ ਆਪਣੀਆਂ ਪ੍ਰਾਪਤੀਆਂ ਦਾ ਜਿਕਰ ਕਰ  ਰਹੇ ਸਨ ਤਾਂ ਉਹ ਕਹਿ ਰਹੇ ਸਨ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦਾ ਨਕਸ਼ਾ ਬਦਲ ਦਿੱਤਾ ਹੈ ਤਾਂ ਰੈਲੀ ਵਿਚ ਹਾਜਰ ਇਕ ਵਿਅਕਤੀ ਨੇ ਸ੍ਰੀ ਬਾਦਲ ਦੇ ਦਾਅਵਿਆਂ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ। ਮਨਸੂਰ ਅਹਿਮਦ ਨਾਮ ਦੇ ਇਸ ਵਿਅਕਤੀ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਸਭ ਬਕਵਾਸ ਹੈ, ਸੜਕਾਂ ਟੁੱਟੀਆਂ ਹੋਈਆਂ ਨੇ, ਭਰਿਸ਼ਟਾਚਾਰ ਦਾ ਬੋਲਬਾਲਾ ਹੈ, ਲੋਕ ਦੁਖੀ ਹਨ, ਵਿਕਾਸ ਸਵਾਹ ਦਾ ਹੋਇਟਆ ਹੈ। ਸ੍ਰੀ ਬਾਦਲ ਦੇ ਸੁਰੱਖਿਆ ਜਵਾਨਾਂ ਨੇ ਇਸ ਵਿਅਕਤੀ ਨੂੰ ਤੁਰੰਤ ਕਾਬੂ ਕਰ ਲਿਆ ਅਤੇ ਹਫੜਾ ਦਫੜੀ ਮੱਚ ਗਈ। ਇਸ ਦੌਰਾਨ ਸ੍ਰੀ ਬਾਦਲ ਨੇ ਆਪਣਾ ਭਾਸ਼ਨ ਜਾਰੀ ਰੱਖਿਆ ਅਤੇ ਲੋਕਾਂ ਦਾ ਧਿਆਨ ਉਸ ਵਿਅਕਤੀ ਵੱਲ ਹੋ ਗਿਆ। ਸੁਰੱਖਿਆ ਅਮਲਾ ਇਸ ਵਿਅਕਤੀ ਨੂੰ ਪਾਸੇ ਲੈ ਗਿਆ।

ਇਸੇ ਦੌਰਾਨ ਜਿਲਾ ਸੰਗਰੂਰ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਵਿਚ ਸਿੱਖ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਰੋਸ ਪ੍ਰਗਟ ਕੀਤਾ। ਇਸ ਦੌਰਾਨ ਅਕਾਲੀ ਵਰਕਰਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵਿਚਕਾਰ ਮਾਮੂਲੀ ਝੜਪ ਵੀ ਹੋਈ। ਇਸ ਦੌਰਾਨ ਅਕਾਲੀ ਵਰਕਰਾਂ ਵਲੋਂ ਸਿੱਖ ਜਥੇਬੰਦੀਆਂ ਦੇ ਇਕ ਮੈਂਬਰ ਨੂੰ ਘੇਰ ਕੇ ਕੁੱਟਮਾਰ ਵੀ ਕੀਤੀ ਗਈ। ਪਤਾ ਲੱਗਾ ਹੈ ਕਿ ਸਿੱਖ ਜਥੇਬੰਦੀਆਂ ਦਾ ਇਹ ਕਾਰਕੁੰਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸੁਖਬੀਰ ਸਿੰਘ ਬਾਦਲ ਦੀ ਰੈਲੀ ਵਿਚ ਅਕਾਲੀ ਸਰਕਾਰ ਵਿਰੁੱਧ ਬੋਲਣ ਵਾਲੇ ਵਿਅਕਤੀ ਨੂੰ ਕਾਬੂ ਕਰਦੇ ਹੋਏ ਸਰੱਖਿਆ ਜਵਾਨ

ਜਿਲਾ ਸੰਗਰੂਰ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਵਿਚ ਰੋਸ ਪ੍ਰਗਟ ਕਰਨ ਵਾਲੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਦੀ ਕੀਤੀ ਗਈ ਕੁੱਟਮਾਰ ਪਿਛੋਂ ਆਪਣੀ ਪੱਗ ਚੁੱਕ ਕੇ ਜਾਂਦਾ ਹੋਇਆ ਨੁਮਾਇੰਦਾ।

Please Click here for Share This News

Leave a Reply

Your email address will not be published. Required fields are marked *