best platform for news and views

ਵੱਖ ਵੱਖ ਸਕੂਲਾਂ ਵਿੱਚ ਟਰੈਫਿਕ ਨਿਯਮਾਂ ਸਬੰਧੀ ਦਿੱਤੀ ਜਾਣਕਾਰੀ

Please Click here for Share This News

ਧੂਰੀ,16 ਸਤੰਬਰ (ਮਹੇਸ਼ ਜਿੰਦਲ)- ਅੱਜ ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਵਿਖੇ ਟਰੈਫਿਕ ਇੰਚਾਰਜ ਧੂਰੀ ਸ੍ਰੀ ਪਵਨ ਕੁਮਾਰ ਵੱਲੋ ਟਰੈਫਿਕ ਚਿੰਨ,ਬੋਰਡ ਅਤੇ ਨਿਯਮਾਂ ਸਬੰਧੀ ਵਿਦਿਆਰਥੀਆ,ਅਧਿਆਪਕਾਂ ਅਤੇ ਡਰਾਇਵਰਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਸਕੂਲ ਦੀ ਟਰਾਂਸਪੋਰਟ ਦਫਤਰ ਅਤੇ ਸਕੂਲ ਦੀ ਲਾਇਬਰੇਰੀ ਵਿੱਚ ਇਨ੍ਹਾ ਦੇ ਬੋਰਡ ਵੀ ਲਗਾਏ ਗਏ। ਉਨਾ ਨੇ ਕਿਹਾ ਕਿ ਅਗਰ ਅਸੀਂ ਰੋਜ਼ਾਨਾ ਜਿੰਦਗੀ ਵਿੱਚ ਟਰੈਫਿਕ ਨਿਯਮਾਂ ਨੂੰ ਲਾਗੂ ਕਰੀਏ ਤਾਂ ਹਾਦਸਿਆਂ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।ਸਾਨੂੰ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਦੀ ਵਰਤੋਂ ਅਤੇ ਚਾਰ ਪਹੀਆ ਵਾਹਨ ਚਲਾਉਣ ਸਮੇਂ ਸੀਟ ਬੈਲਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਉਥੇ ਹੀ ਦੂਜੇ ਪਾਸੇ ਆਰੀਆ ਸੀਨੀਅਰ ਸਕੈਡਰੀ ਸਕੂਲ ਅਤੇ ਆਰੀਆ ਕਾਲਜ ਧੂਰੀ ਅਤੇ ਯਸ ਚੌਧਰੀ ਪਬਲਿਕ ਸਕੂਲ ਧੂਰੀ ਵਿਖੇ ਵੀ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਨਿਯਮਾ ਤੇ ਅਮਲ ਕਰਨ ਲਈ ਪ੍ਰੇਰਿਆ ਕੀਤਾ। ਉਨਾ ਕਿਹਾ ਕਿ ਸਾਨੂੰ ਆਪਣੇ ਵਾਹਨਾਂ ਦੇ ਸਾਰੇ ਕਾਗਜ਼ਾਤ ਪੂਰੇ ਰੱਖਣੇ ਚਾਹੀਦੇ ਹਨ ਅਤੇ ਕੋਈ ਵੀ ਵਿਅਕਤੀ ਬਿਨਾ ਡਰਾਈਵਿੰਗ ਲਾਈਸੈਂਸ ਦੇ ਡਰਾਈਵਿੰਗ ਨਹੀਂ ਕਰ ਸਕਦਾ ਅਤੇ ਅਜਿਹਾ ਕਰਨਾ ਕਾਨੂੰਨੀ ਅਪਰਾਧ ਹੈ ਉਨਾ ਕਿਹਾ ਕਿ ਅਗਰ ਅਸੀਂ ਰੋਜ਼ਾਨਾ ਜਿੰਦਗੀ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਾਂ ਤਾਂ ਜ਼ਿਆਦਤਾਰ ਹਾਦਸਿਆਂ ਨੂੰ ਰੋਕ ਕੇ ਅਸੀਂ ਕਈ ਕੀਮਤੀ ਜਿੰਦਗੀਆਂ ਬਚਾ ਸਕਦੇ ਹਾਂ। ਜੋ ਕਿ ਬੱਚੇ ਪੜਨ ਤੋ ਬਾਅਦ ਬਾਹਰ ਜਾਦੇ ਹਨ ਉਹਨਾਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਅੰਤ ਵਿੱਚ ਮਾਡਰਨ ਸੈਕੂਲਰ ਪਬਲਿਕ ਸਕੂਲ ਦੀ ਪ੍ਰਿੰਸੀਪਲ ਗੁਰਵਿੰਦਰ ਕੌਰ,ਆਰੀਆ ਸੀਨੀਅਰ ਸਕੈਡਰੀ ਸਕੂਲ ਅਤੇ ਆਰੀਆ ਕਾਲਜ ਧੂਰੀ ਦੇ ਪਿੰਸੀਪਲ ਬੀ.ਐਲ ਕਾਲੀਆ,ਯਸ ਚੌਧਰੀ ਪਬਲਿਕ ਸਕੂਲ ਦੇ ਪ੍ਰਿਸੀਪਲ ਮੋਨਿਕਾ ਵਾਰਸ਼ ਨੇ ਸਮੂਹ ਟਰੈਫਿਕ ਇੰਚਾਰਜ ਪਵਨ ਕੁਮਾਰ,ਟਰਾਸ਼ਪੋਰਟ ਇੰਚਾਰਜ ਹਰਦਿਆਲ ਸਿੰਘ,ਐਚ. ਸ.ਸ. ਕੇਵਲ ਸਿੰਘ,ਐਚ.ਸੀ ਮਿੱਠੂ ਸਿੰਘ ਦਾ ਧੰਨਵਾਦ ਕੀਤਾ ।

ਟਰੈਫਿਕ ਇੰਚਾਰਜ ਪਵਨ ਕੁਮਾਰ ਸਕੂਲ ਵਿਦਿਆਰਥੀਆ ਨੂੰ ਟਰੈਫਿਕ ਨਿਯਮਾ ਬਾਰੇ ਜਾਣਕਾਰੀ ਦਿੰਦੇ ਹੋਏ

 

 

Please Click here for Share This News

Leave a Reply

Your email address will not be published. Required fields are marked *