best platform for news and views

ਵੋਟਾਂ ਵਾਲੇ ਦਿਨ ਤੋਂ 72 ਘੰਟੇ ਪਹਿਲਾਂ ਲਾਗੂ ਕੀਤੇ ਜਾਣ ਵਾਲੇ ਐਕਸ਼ਨ ਪਲਾਨ ਨੂੰ ਇਨ ਬਿਨ ਲਾਗੂ ਕਰਨ ਲਈ ਸਬੰਧਤ ਅਧਿਕਾਰੀ ਜਿੰਮੇਵਾਰ : ਵੀ ਕੇ ਸਿੰਘ

Please Click here for Share This News

ਚੰਡੀਗੜ : ਪੰਜਾਬ ਵਿਧਾਨ ਸਭਾ ਚੋਣਾਂ 2017 ਦੀਆਂ ਵੋਟਾਂ ਵਾਲੇ ਦਿਨ ਤੋਂ 72 ਘੰਟੇ ਪਹਿਲਾਂ ਲਾਗੂ ਕੀਤੇ ਜਾਣ ਵਾਲੇ ਐਕਸ਼ਨ ਪਲਾਨ ਨੂੰ ਇਨ ਬਿਨ ਲਾਗੂ ਕਰਨ ਲਈ ਸਬੰਧਤ ਅਧਿਕਾਰੀ ਪੂਰੀ ਤਰ•ਾਂ ਜਿੰਮੇਵਾਰ ਹੋਣਗੇ। ਉਕਤ ਪ੍ਰਗਟਾਵਾ ਅੱਜ ਇੱਥ ੇਦਫ਼ਤਰ, ਮੁੱਖ ਚੋਣ ਅਫ਼ਸਰ ਪੰਜਾਬ ਵਿਖੇ ਚੋਣ ਤਿਆਰੀਆਂ ਸਬੰਧੀ ਪਠਾਨਕੋਟ, ਗੁਰਦਾਸਪੁਰ, ਅਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਫਿਰੋਜਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ ਅਤੇ ਬਠਿੰਡਾ ਦੇ ਜਿਲ•ਾਂ ਪ੍ਰਸ਼ਾਸਨ, ਪੁਲਿਸ, ਕਰ ਤੇ ਅਬਕਾਰੀ ਅਤੇ ਇਨਕਮ ਟੈਕਸ ਵਿਭਾਗਾਂ ਦੇ ਨੋਡਲ ਅਧਿਕਾਰੀਆਂ ਦੀ ਇੱਕ ਅਹਿਮ ਬੈਠਕ ਨੂੰ ਸੰਬੋਧਨ ਕਰਦਿਆਂ ਸ੍ਰੀ ਵੀ ਕੇ ਸਿੰਘ ਮੁੱਖ ਚੋਣ ਅਫ਼ਸਰ ਪੰਜਾਬ ਨੇ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਚੋਣਾਂ ਦੋਰਾਨ ਤੈਨਾਤ ਕੀਤਾ ਜਾਣ ਵਾਲਾ ਅਮਲਾ ਪੂਰੀ ਤਰ•ਾਂ ਟ੍ਰੇਡ ਹੋਣਾ ਚਾਹੀਦਾ ਹੈ ਅਤੇ ਜਦੋਂ ਵੀ ਕੋਈ ਸ਼ੀਜਰਜਾ ਕੋਈ ਛਾਪੇ ਮਾਰੀ ਕਰਨੀ ਹੈ ਤਾਂ ਇਸ ਦੀ ਸੂਚਨਾ ਇਨਕਮ ਟੈਕਸ ਵਿਭਾਗ ਨੂੰ ਵੀ ਦੇਣੀ ਹੈ।
ਉਨ•ਾਂ ਕਿਹਾ ਕਿ ਚੋਣਾਂ ਨਾਲ ਸੰਬੰਧਤ ਪ੍ਰਾਪਤ ਖੁਫੀਆ ਜਾਣਕਾਰੀ ਦੀ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਬਿਨ•ਾਂ ਸਮਾਂ ਗਵਾਏ ਕਰਨੀ ਹੈ ਤਾਂ ਜੋ ਵੋਟਾਂ ਤੋਂ ਤਿੰਨ ਦਿਨ ਪਹਿਲਾਂ ਵੋਟਰਾਂ ਨੂੰ ਭਰਮਾਉਣ ਲਈ ਵੰਡੇ ਜਾਂਦੇ ਪੈਸੇ, ਤੋਹਫੇ, ਸ਼ਰਾਬ ਅਤੇ ਨਸ਼ੀਲੇ ਪਦਾਰਥ ਤੇ ਰੋਕ ਲਗਾਈ ਜਾ ਸਕਦੀ ਹੈ।
ਸ੍ਰੀ ਸਿੰਘ ਨੇ ਜ਼ਿਲ•ਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਚੋਣਾਂ ਦੋਰਾਨ ਉਮੀਦਵਾਰਾਂ ਵੱਲੋਂ ਵਰਤੇ ਜਾਣ ਵਾਲੇ ਵੱਖ ਵੱਖ ਵਸਤਾਂ ਦੇ ਭਾਅ ਵੀ ਸਮਾਂ ਰਹਿੰਦਿਆਂ ਨਿਸ਼ਚਿਤ ਕਰ ਦਿੱਤੇ ਜਾਣ ਤਾਂ ਜੋ ਚੋਣ ਲੜ ਰਹੇ ਉਮੀਦਵਾਰ ਆਪਣੇ ਚੋਣ ਖਰਚਿਆਂ ਸਬੰਧੀ ਆਪਣੇਦਸ਼ਤਾਵੇਜ਼ ਪੇਸ਼ ਕਰ ਸਕਣ।
ਉਨ•ਾਂ ਕਿਹਾ ਕਿ ਨਾਕਿਆਂ ਤੇ ਤੈਨਾਤ ਕਰਮਚਾਰੀਆਂ ਨੂੰ ਸਿਫ਼ਟ ਸਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਅਜਿਹੇ ਪਿੰਡਾਂ ਅਤੇ ਇਲਾਕਿਆਂ ਦੀ ਵੀ ਪਛਾਣ ਕੀਤੀ ਜਾਵੇ ਜਿੱਥੇ ਦੇਸ਼ੀ ਦਾਰੂ ਵਿਕਣ ਜਾਂ ਬਣਾਉਣ ਦਾ ਕੰਮ ਹੁੰਦਾ ਹੋਵੇ। ਉਨ•ਾਂ ਕਿਹਾ ਕਿ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਵੱਲੋਂ ਚੋਣ ਡਿਊਟੀ ਸਬੰਧੀ ਦਿਖਾਈ ਗਈ ਲਾਪਰਵਾਹੀ ਲਈ ਸੀਨੀ ਅਰਅਧਿਕਾਰੀ ਜਿੰਮੇਵਾਰ ਹੋਵੇਗਾ। ਇਸ ਤੋਂ ਇਲਾਵਾ ਇੱਕ ਵਿਅਕਤੀ ਦੀ ਇੱਕ ਥਾਂ ਹੀ ਡਿਊਟੀ ਲਗਾਈ ਜਾਵੇ। ਇਸ ਮੀਟਿੰਗ ਵਿੱਚ ਸਟੇਟ ਪੁਲਿਸ ਨੋਡਲ ਅਫ਼ਸਰ ਵੀ ਕੇ ਬਾਵਰਾ (ਆਈਪੀਐਸ ) ਏਡੀਜੀਪੀ ਪੰਜਾਬ ਪੁਲਿਸ , ਇਨਕਮ ਟੈਕਸ ਵਿਭਾਗ ਦੇ ਨੋਡਲ ਅਫ਼ਸਰ ਰੋਹਿਤ ਮਹਿਰਾ ਅਤੇ ਕਰ ਤੇ ਅਬਕਾਰੀ ਵਿਭਾਗ ਦੇ ਨੋਡਲ ਅਫ਼ਸਰ ਗੁਰਤੇਜ਼ ਸਿੰਘ ਹਾਜਰ ਸਨ।

Please Click here for Share This News

Leave a Reply

Your email address will not be published.