best platform for news and views

ਵੋਟਾਂ ਦੌਰਾਨ ਲੋਕ ਖਰੇ ਤੇ ਖੋਟੇ ਦੀ ਪਰਖ ਜਰੂਰ ਕਰਨ : ਬੀਬੀ ਪਰਮਜੀਤ ਕੌਰ ਖਾਲੜਾ

Please Click here for Share This News

ਭਿੱਖੀਵਿੰਡ 9 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਅਮਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ
ਸ਼ਹਾਦਤ ਕਰਕੇ ਸਾਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਵੱਖ-ਵੱਖ ਹਲਕਿਆਂ ਦੇ ਪਿੰਡਾਂ
ਤੇ ਕਸਬਿਆਂ ਵਿਚ ਲੋਕਾਂ ਵੱਲੋਂ ਬਹੁਤ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ, ਜਿਸ ਦਾ
ਖਾਲੜਾ ਪਰਿਵਾਰ ਹਮੇਸ਼ਾ ਰਿਣੀ ਰਹੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਿੱਖੀਵਿੰਡ ਵਿਖੇ
ਪੀ.ਡੀ.ਪੀ ਆਗੂਆਂ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਹਲਕਾ
ਖਡੂਰ ਸਾਹਿਬ ਤੋਂ ਪੰਜਾਬ ਏਕਤਾ ਪਾਰਟੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਕੀਤਾ
ਤੇ ਆਖਿਆ ਕਿ ਸਾਡੇ ਸੰਗਠਨ ਦੇ ਉਮੀਦਵਾਰ ਵੋਟਾਂ ਦੌਰਾਨ ਕਿਸੇ ਕਿਸਮ ਦੇ ਨਸ਼ੇ ਦੀ ਵਰਤੋਂ
ਨਹੀ ਕਰਨਗੇ, ਸਗੋਂ ਵੋਟਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਗੇ। ਪੰਜਾਬ
ਏਕਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਨੇ ਹਲਕਾ ਖਡੂਰ ਸਾਹਿਬ ਦੇ
ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ, ਦੇਸ਼
‘ਚ ਰਿਸ਼ਤਵਖੋਰੀ, ਭ੍ਰਿਸ਼ਟਾਚਾਰੀ, ਬੇਰੋਜਗਾਰੀ, ਨਸ਼ਿਆਂ ਨੂੰ ਖਤਮ ਕਰਨ ਲਈ ਆਪਣੀ ਵੋਟ
ਤਾਕਤ ਦਾ ਸਹੀ ਇਸਤੇਮਾਲ ਕਰਦਿਆਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਜਿਤਾਉਣ ਤਾਂ ਜੋ
ਬੀਬੀ ਖਾਲੜਾ ਸੰਸਦ ਵਿਚ ਲੋਕਾਂ ਦੀ ਆਵਾਜ ਨੂੰ ਬੁਲੰਦ ਕਰ ਸਕੇ। ਇਸ ਮੌਕੇ ਅਰਸ਼ਬੀਰ
ਸਿੰਘ ਨਾਰਲੀ, ਗੁਰਬਿੰਦਰ ਸਿੰਘ ਭੁੱਚਰ, ਬਲਜੀਤ ਸਿੰਘ ਸੁਰਸਿੰਘ, ਬਲਜੀਤ ਸਿੰਘ ਭੰਡਾਲ,
ਤਰਸੇਮ ਸਿੰਘ ਥੇਹਕਲਾਂ, ਗੁਰਮੁਖ ਸਿੰਘ ਕਲਸੀਆਂ, ਹਰਦੀਪ ਸਿੰਘ ਦੋਦੇ, ਡਾ:ਸੁਖਵੰਤ
ਸਿੰਘ ਮੁਗਲਚੱਕ, ਦਲਜੀਤ ਸਿੰਘ ਨਾਰਲੀ, ਜੋਗਾ ਸਿੰਘ ਆਦਿ ਹਾਜਰ ਸਨ।


ਫੋਟੋ ਕੈਪਸ਼ਨ :- ਮੀਟਿੰਗ ਦੌਰਾਨ ਪੀ.ਡੀ.ਪੀ ਆਗੂਆਂ ਨਾਲ ਪੰਜਾਬ ਏਕਤਾ ਪਾਰਟੀ ਉਮੀਦਵਾਰ
ਬੀਬੀ ਪਰਮਜੀਤ ਕੌਰ ਖਾਲੜਾ।

Please Click here for Share This News

Leave a Reply

Your email address will not be published. Required fields are marked *