best platform for news and views

ਵੋਟਾਂ ਖਰੀਦਣ ਲਈ ਵਰਤੇ ਜਾਣਗੇ ਸਮਾਰਟ ਫੋਨ

Please Click here for Share This News

ਨਿਰਮਲ ਸਾਧਾਂਵਾਲੀਆ
ਚੰਡੀਗੜ੍ਹ : ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾ ਲੜ ਰਹੇ ਉਮੀਦਵਾਰਾਂ ਵਲੋਂ ਜਿਥੇ ਚੋਣ ਪ੍ਰਚਾਰ ਲਈ ਅਧੁਨਿਕ ਤਕਨੀਕਾਂ ਅਤੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ, ਉਥੇ ਹੀ ਵੋਟਾਂ ਖਰੀਦਣ ਲਈ ਵੀ ਨਵੀਂ ਤਕਨੀਕ ਦਾ ਸਹਾਰਾ ਲਏ ਜਾਣ ਦੀਆਂ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜੇਕਰ ਚੋਣ ਕਮਿਸ਼ਨ ਨੇ ਕੋਈ ਨਵੇਂ ਹੁਕਮ ਨਾ ਕੀਤੇ ਤਾਂ ਉਮੀਦਵਾਰਾਂ ਵਲੋਂ ਵੋਟਾਂ ਖਰੀਦਣ ਲਈ ਸਮਾਰਟ ਫੋਨ ਦਾ ਸਹਾਰਾ ਲੈਣ ਦੀਆਂ ਯੋਜਨਾਵਾਂ ਘੜੀਆਂ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੀਆਂ ਚੋਣਾ ਵਿਚ ਬਹੁਤ ਸਾਰੇ ਵੋਟਰਾਂ ਵਲੋਂ ਉਮੀਦਵਾਰਾਂ ਪਾਸੋਂ ਆਪਣੀ ਵੋਟ ਬਦਲੇ ਪੈਸੇ ਲੈ ਲਏ ਜਾਂਦੇ ਸਨ, ਪਰ ਵੋਟ ਕਿਸੇ ਹੋਰ ਉਮੀਦਵਾਰ ਨੂੰ ਪਾ ਦਿੱਤੀ ਜਾਂਦੀ ਸੀ। ਇਸ ਸਮੱਸਿਆ ਦੇ ਹੱਲ ਲਈ ਇਸ ਵਾਰ ਉਮੀਦਵਾਰਾਂ ਨੇ ਯੋਜਨਾਂ ਬਣਾਈ ਹੈ ਕਿ ਕਿਸੇ ਵੀ ਵੋਟਰ ਨੂੰ ਪੈਸੇ ਦੇਣ ਲਈ ਉਸ ਪਾਸੋਂ ਵੋਟ ਪਾਉਣ ਦਾ ਸਬੂਤ ਹਾਸਲ ਕੀਤਾ ਜਾਵੇਗਾ, ਤਾਂ ਜੋ ਉਹ ਪੈਸੇ ਲੈ ਕੇ ਕਿਸੇ ਹੋਰ ਨੂੰ ਵੋਟ ਨਾ ਪਾ ਦੇਵੇ। ਇਸ ਲਈ ਨਵੀਂ ਯੋਜਨਾ ਅਨੁਸਾਰ ਉਮੀਦਵਾਰਾਂ ਦੇ ਨੁਮਾਇੰਦਿਆਂ ਵਲੋਂ ਵੋਟਰ ਨੂੰ ਪੈਸੇ ਦੇਣ ਤੋਂ ਪਹਿਲਾਂ ਇਕ ਸਮਾਰਟ ਫੋਨ ਦਿੱਤਾ ਜਾਵੇਗਾ ਅਤੇ ਕਿਹਾ ਜਾਵੇਗਾ ਕਿ ਉਹ ਵੋਟ ਪਾਉਣ ਸਮੇਂ ਇਸ ਸਮਾਰਟ ਫੋਨ ਰਾਹੀਂ ਵੀਡੀਓ ਰਿਕਾਰਡਿੰਗ ਕਰੇ ਜਾਂ ਫੋਟੋ ਖਿੱਚੇ। ਜੇਕਰ ਉਹ ਵੋਟ ਸਬੰਧਿਤ ਉਮੀਦਵਾਰ ਦੇ ਹੱਕ ਵਿਚ ਭੁਗਤਾਉਣ ਦੀ ਵੀਡੀਓ ਜਾਂ ਫੋਟੋ ਦਿਖਾਵੇਗਾ ਤਾਂ ਹੀ ਉਸ ਨੂੰ ਵੋਟ ਦੇ ਪੈਸੇ ਦਿੱਤੇ ਜਾਣਗੇ। ਜੇਕਰ ਸਬੰਧਿਤ ਵੋਟਰ ਇਹ ਵੀਡੀਓ ਜਾਂ ਫੋਟੋ ਨਾ ਦਿਖਾ ਸਕਿਆ ਤਾਂ ਉਸ ਨੂੰ ਵੋਟ ਦੇ ਪੈਸੇ ਨਹੀਂ ਦਿੱਤੇ ਜਾਣਗੇ। ਇਸ ਤਰਾਂ ਉਮੀਦਵਾਰਾਂ ਵਲੋਂ ਖਰੀਦੀਆਂ ਗਈਆਂ ਵੋਟਾਂ ਉਨ੍ਹਾਂ ਦੇ ਹੱਕ ਵਿਚ ਭੁਗਤਣ ਦੀ ਸੰਭਾਵਨਾ ਵਧ ਜਾਵੇਗੀ। ਇਸ ਨਾਲ ਜਿਥੇ ਉਮੀਦਵਾਰਾਂ ਨੂੰ ਫਾਇਦਾ ਹੋਵੇਗ, ਉਥੇ ਉਨ੍ਹਾਂ ਗਰੀਬ ਵੋਟਰਾਂ ਨੂੰ ਨੁਕਸਾਨ ਹੋਵੇਗਾ, ਜੋ ਕਿ ਪਹਿਲਾਂ ਵੱਖ ਵੱਖ ਉਮੀਦਵਾਰਾਂ ਪਾਸੋਂ ਪੈਸੇ ਲੈ ਲੈਂਦੇ ਸਨ ਅਤੇ ਵੋਟ ਆਪਣੀ ਮਰਜੀ ਨਾਲ ਪਾ ਦਿੰਦੇ ਸਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਵੋਟਰਾਂ ਨੂੰ ਇਹ ਕਹਿਣਾ ਕਿ ਪੈਸੇ ਅਕਾਲੀਆਂ ਤੋਂ ਲਵੋ ਤੇ ਵੋਟ ਆਮ ਆਦਮੀ ਪਾਰਟੀ ਨੂੰ ਪਾਓ, ਇਸਦਾ ਅਸਰ ਵੀ ਘਟੇਗਾ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਚੋਣ ਕਮਿਸ਼ਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਪੁਲਿੰਗ ਬੂਥ ਅੰਦਰ ਮੋਬਾਈਲ ਫੋਨ ਦੀ ਇੰਟਰੀ ‘ਤੇ ਪਾਬੰਦੀ ਲਾਉਂਦਾ ਹੈ ਜਾਂ ਨਹੀਂ। ਜੇਕਰ ਪੋਲਿੰਗ ਬੂਥ ਅੰਦਰ ਮੋਬਾਈਲ ਫੋਨ ਲੈ ਕੇ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਵੋਟਾਂ ਖਰੀਦਣ ਵਾਲੇ ਇਨ੍ਹਾਂ ਉਮੀਦਵਾਰਾਂ ਦੀ ਯੋਜਨਾ ਪੂਰੀ ਤਰਾਂ ਸਫਲ ਹੋਣ ਦੀ ਸੰਭਾਵਨਾ ਹੈ।

Please Click here for Share This News

Leave a Reply

Your email address will not be published. Required fields are marked *