best platform for news and views

ਵੇਖਿਓ ਪੰਜਾਬੀਓ ਜਰਾ ਸੰਭਲ ਕੇ

Please Click here for Share This News

ਚੰਦ ਸੁਆਰਥਾਂ,ਪੈਸੇ ਤੇ ਨਸ਼ੇ ਪਿਛੇ ਲੱਗਕੇ ਕੋਈ ਗਲਤੀ ਕਰ ਲਈ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਬਰਬਾਦ ਕਰਨ ਵੱਲ ਇਹ ਸਾਡਾ ਕਦਮ ਹੋਵੇਗਾ
ਡਾਂਗਾਂ ਤੇ ਲਾਰਿਆ ਦਾ ਸ਼ਿਕਾਰ ਹੁੰਦੇ ਆ ਰਹੇ ਪੰਜਾਬੀਓ ਇਹ ਵੇਲਾ ਜ਼ਮੀਰਾਂ ਵੇਚਣ ਦਾ ਨਹੀਂ ਜੇ ਸਗੋਂ ਸੁੱਤੀਆਂ ਜ਼ਮੀਰਾ ਨੂੰ ਜਗਾ ਕੇ ਸਹੀ ਫੈਸਲਾ ਕਰਨ ਦਾ ਹੈ

 

 

 

 

ਰਾਜਨ ਮਾਨ

ਪਿਛਲੇ ਕਈ ਵਰਿ•ਆਂ ਤੋਂ ਦਿਲਾਂ ਵਿੱਚ ਕਈ ਵਲਵਲੇ ਲੈ ਕੇ ਬੈਠੇ ਪੰਜਾਬੀਆਂ ਦੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਵਿੱਚ ਮਹਿਜ਼ ਦੋ ਦਿਨ ਬਚੇ ਹਨ। ਚਾਰ ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਸਾਰੀਆਂ ਸਿਆਸੀ ਧਿਰਾਂ ਵਲੋਂ ਸਿਰਧੱੜ ਦੀ ਬਾਜ਼ੀ ਲਾ ਦਿੱਤੀ ਗਈ ਹੈ। ਹੁਣ ਡੋਰਾਂ ਪੰਜਾਬੀਆਂ ਦੇ ਹੱਥ ਵਿੱਚ ਹਨ। ਸਾਰੀਆਂ ਹੀ ਧਿਰਾ ਨੇ ਵੋਟਰਾਂ ਨੂੰ ਭਰਮਾਉਣ ਲਈ ਕਈ ਪੱਤੇ ਖੇਡੇ ਹਨ। ਵੋਟਰ ਨੂੰ ਹਰ ਹੱਥਕੰਡਾ ਅਪਣਾਕੇ ਵਰਗਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਨਿਘਾਰ ਵੱਲ ਜਾ ਰਹੇ ਪੰਜਾਬ ਨੂੰ ਬਚਾਉਣ ਦਾ ਹੁਣ ਸਹੀ ਸਮਾਂ ਆਇਆ ਹੈ ਅਤੇ ਜੇਕਰ ਅੱਜ ਮੁੜ ਅਸੀਂ ਪਹਿਲਾਂ ਦੀ ਤਰ•ਾਂ ਚੰਦ ਸੁਆਰਥਾਂ,ਪੈਸੇ ਤੇ ਨਸ਼ੇ ਪਿਛੇ ਲੱਗਕੇ ਕੋਈ ਗਲਤੀ ਕਰ ਲਈ ਤਾਂ ਆਉਣ ਵਾਲੀਆਂ ਪੀੜ•ੀਆਂ ਨੂੰ ਬਰਬਾਦ ਕਰਨ ਵੱਲ ਇਹ ਸਾਡਾ ਕਦਮ ਹੋਵੇਗਾ।  ਪਿਛਲੇ ਇੱਕ ਦਹਾਕੇ ਤੋਂ ਸਿਆਸਤ ਦਾ ਨਿੱਘ ਮਾਣਦੇ ਆ ਰਹੇ ਹਾਕਮ ਧਿਰ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਦੇਸ਼ ਦਾ ਅੰਨਦਾਤਾ ਸਿਵਿਆਂ ਦੇ ਰਾਹ ਪੈ ਗਿਆ ਹੈ ਅਤੇ ਸੈਂਕੜੇ ਕਿਸਾਨਾਂ ਨੇ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਮੌਤ ਨੂੰ ਗਲੇ ਲਗਾਇਆ ਹੈ। ਪੰਜਾਬ ਵਿੱਚ ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਦਾ ਹਰ 8 ਮਿੰਟ ਬਾਅਦ ਸਿਵਾ ਬਲ ਰਿਹਾ ਹੈ।ਕਈ ਮਾਂਵਾਂ ਦੀਆਂ ਕੁੱਖਾਂ ਉਜੜ ਗਈਆਂ ਤੇ ਕਈ ਭੈਣਾਂ ਦੇ ਵੀਰ ਤੇ ਕਈ ਸੁਹਾਗਣਾਂ ਦੇ ਸਿਰਦੇ ਤਾਜ਼ ਇਸ ਨਸ਼ੇ ਰੂਪੀ ਦੈਂਤ ਨੇ ਨਿਗਲ ਲਏ ਹਨ। ਬੇਰੁਜ਼ਗਾਰੀ ਦੇ ਬੋਲਬਾਲੇ ਨੇ ਜਵਾਨੀ ਸੜਕਾਂ ਤੇ ਲੈ ਆਂਦੀ ਹੈ। ਨਸ਼ੇ ਦੀ ਸ਼ਰੇਆਮ ਸਪਲਾਈ ਕਾਰਨ ਹੀ ਬਲਾਤਕਾਰ ਦੀਆਂ ਘਟਨਾਵਾਂ ਵਿੱਚ 33 ਫ਼ੀਸਦੀ, ਅਗਵਾ ਅਤੇ ਉਧਾਲਣ ਦੀਆਂ ਵਾਰਦਾਤਾਂ ਵਿੱਚ 14 ਫ਼ੀਸਦੀ, ਲੁੱਟਾਂ ਖੋਹਾਂ ਵਿੱਚ 22 ਫ਼ੀਸਦੀ, ਸੰਨ• ਲਾਉਣ ਦੀਆਂ ਘਟਨਾਵਾਂ ਵਿੱਚ 15 ਫ਼ੀਸਦੀ ਦਾ ਵਾਧਾ ਹੋਣਾ ਪੰਜਾਬ ਦੇ ਮੱਥੇ ‘ਤੇ ਕਲੰਕ ਲਗਾ ਦਿੱਤਾ ਹੈ।
ਸਿਆਸਤਦਾਨਾਂ ਵਲੋਂ ਜੁਝਾਰੂ ਪੰਜਾਬੀਆਂ ਨੂੰ ਵਿਕਾਊ ਮਾਲ ਸਮਝਿਆ ਜਾ ਰਿਹਾ ਹੈ। ਸੱਤਾ ਹਥਿਆਉਣ ਲਈ ਸਿਆਸਤਦਾਨਾਂ ਵਲੋਂ ਲਾਈ ਗਈ ਮੰਡੀ ਵਿੱਚ ਪੰਜਾਬੀਆਂ ਦਾ ਮੁੱਲ ਲਾਇਆ ਜਾ ਰਿਹਾ ਹੈ। ਕਿਸੇ ਸਮੇਂ ਦੇਸ਼ ਨੂੰ ਲੀਡ ਕਰਲ ਵਾਲਾ ਪੰਜਾਬੀ ਅੱਜ ਵਿਕਾਊ ਤਾਂ ਨਹੀਂ ਹੋ ਗਿਆ ਇਹ ਸਵਾਲ ਉੱਠ ਰਿਹਾ ਹੈ। ਜਦੋਂ ਕਦੇ ਵੀ ਦੇਸ਼ ਤੇ ਕਿਸੇ ਤਰ•ਾਂ ਦੀ ਵੀ ਭੀੜ• ਬਣੀ ਹੈ ਤਾਂ ਪੰਜਾਬੀਆਂ ਨੇ ਹੀ ਅੱਗੇ ਹੋ ਕੇ ਕੁਰਬਾਨੀਆਂ ਦੇ ਕੇ ਦੇਸ਼ ਦੀ ਆਨ ਤੇ ਸ਼ਾਨ ਬਰਕਰਾਰ ਰੱਖੀ ਹੈ। ਦੂਸਰਿਆਂ ਲਈ  ਆਪਣੇ ਸਿਰ ਕਲਮ ਕਰਵਾਉਣ ਵਾਲੇ ਯੋਧਿਆਂ ਦੀ ਇਹਨਾਂ ਸਿਆਸਤਦਾਨਾਂ ਵਲੋਂ ਬੋਲੀਆਂ ਲਾਈਆਂ ਜਾ ਰਹੀਆਂ ਹਨ। ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਬਜਾਏ ਨਸ਼ੇ, ਭਾਂਡੇ, ਮੰਜੇ, ਸਿਲੰਡਰ, ਸਮਾਰਟ ਫੋਨ, ਚੁੱਲ•ੇ, ਗ੍ਰਾਂਟਾਂ ਦੇ ਲਾਰੇ ਜਾਂ ਫਿਰ ਪ੍ਰਤੀ ਵੋਟ ਦਾ ਮੁੱਲ ਪਾ ਕੇ ਵੋਟਰਾਂ ਨੂੰ ‘ਵਿਕਾਊ ਮਾਲ’ ਬਣਾਇਆ ਜਾ ਰਿਹਾ ਹੈ । ਪਾਰਟੀਆਂ ਵੱਲੋਂ ਤਿਆਰ ਕੀਤਾ ਚੋਣ ਮਨੋਰਥ ਪੱਤਰ ਤਾਂ ਹੁਣ ਲਾਰੇ-ਲੱਪਿਆਂ ਨਾਲ ਭਰਿਆ ਦਸਤਾਵੇਜ਼ ਹੀ ਬਣਕੇ ਰਹਿ ਗਿਆ ਹੈ ਅਤੇ ਚੋਣਾਂ ਉਪਰੰਤ ਇਨ•ਾਂ ਚੋਣ ਮਨੋਰਥ ਪੱਤਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਪੰਜਾਬ ਦੇ ਲੋਕ ਪਿਛਲੇ ਇੱਕ ਦਹਾਕੇ ਤੋਂ ਆਪਣੇ ਭਾਗ ਖੁੱਲਣ ਦੀ ਉਡੀਕ ਵਿੱਚ ਬੈਠੇ ਹਨ ਪਰ ਉਹਨਾਂ ਦੇ ਭਾਗ ਤਾਂ ਨਹੀਂ ਖੁੱਲੇ ਸਗੋਂ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੋ ਗਈ ਹੈ। ਕਿਸੇ ਵੀ ਪਾਸੇ ਝਾਤ ਮਾਰ ਲਈ ਜਾਵੇ ਤਾਂ ਭ੍ਰਿਸ਼ਟਾਚਾਰੀ ਤੇ ਧੱਕੇਸ਼ਾਹੀ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ ਲੋਕ ਸਹੂਲਤਾਂ ਦਾ ਇੰਤਜਾਰ ਕਰ ਰਹੇ ਹਨ ਕਈ ਬਜ਼ੁਰਗ ਤਾਂ ਪੈਨਸ਼ਨਾਂ ਨੂੰ ਤਰਸਦੇ ਹੀ ਰੱਬ ਨੂੰ ਪਿਆਰੇ ਹੋ ਗਏ ਹਨ। ਪੰਜਾਬ ਵਿੱਚ ਧਨਾੜ ਲੋਕਾਂ ਦਾ ਵਿਕਾਸ ਹੋਇਆ ਹੈ। ਦਸ ਵਰ•ੇ ਹਾਕਮਾਂ ਦੇ ਪੀ.ਏ.ਲੁੱਢੀਆਂ ਪਾਉਂਦੇ ਰਹੇ ਤੇ ਆਮ ਲੋਕ ਆਪਣੇ ਨੇਤਾ ਨੂੰ ਮਿਲਣ ਲਈ ਤਰਸਦੇ ਰਹੇ।
ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦੀ ਸੱਤਾ ਦਾ ਨਿੱਘ ਮਾਣ ਰਹੇ ਹਾਕਮਾਂ ਨੂੰ ਲੱਗਦਾ ਹੈ ਕੇ ਸ਼ਾਇਦ ਪੈਸੇ ਨਾਲ ਹਰ ਵਾਰ ਹੀ ਜ਼ਮੀਰ ਖਰੀਦੇ ਜਾ ਸਕਦੇ ਹਨ ਅਤੇ ਇਸੇ ਕਾਰਨ ਹੀ ਉਹਨਾਂ ਨੇ ਆਮ ਲੋਕਾਂ ਦੀ ਬਜਾਏ ਆਪਣੇ ਆਪ ਦਾ ਵਿਕਾਸ ਕਰਲ ਵੱਲ ਜ਼ਿਆਦਾ ਧਿਆਨ ਦਿੱਤਾ ਹੈ। ਪੰਜਾਬ ਦਿਨੋ ਦਿਨ ਗਰੀਬ ਹੋ ਰਿਹਾ ਹੈ ਅਤੇ ਇਹ ਲੋਕ ਪਹਿਲਾਂ ਨਾਲੋਂ ਅਮੀਰ ਹੁੰਦੇ ਜਾ ਰਹੇ ਹਨ ਇਸਦਾ ਸਬੂਤ ਇਹਨਾਂ ਵਲੋਂ ਕਾਗਜ਼ ਭਰਨ ਸਮੇਂ ਆਪਣੀਆਂ ਜਾਇਦਾਦਾਂ ਦੇ ਦਿੱਤੇ ਵੇਰਵਿਆਂ ਤੋਂ ਮਿਲਦਾ ਹੈ। ਪੰਜਾਬ ਦਾ ਜੱਟ ਕਰਜ਼ਾਈ ਹੋਣ ਕਾਰਨ ਫਾਹਾ ਲੈ ਰਿਹਾ ਹੈ ਅਤੇ ਇਹ ਸਿਆਸਤਦਾਨ ਹੋਰ ਅਮੀਰ ਹੋਈ ਜਾ ਰਹੇ ਹਨ। ਸੂਝਵਾਨ ਤੇ ਜੁਝਾਰੂ ਪੰਜਾਬੀਓ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਚੰਗੀ ਤਰ•ਾਂ ਸੋਚਿਓ ਕਿ ਹੁਣ ਆਪਣਾ ਵਿਕਾਸ ਕਰਨ ਵਾਲਿਆਂ ਦੀ ਬਜਾਏ ਪੰਜਾਬ ਦਾ ਵਿਕਾਸ ਕਰਨ ਵਾਲੇ ਦਾ ਬਟਨ ਦਬਾਉਣਾ। ਫਸਲੀ ਬਟੇਰਾਂ ਵਾਂਗ ਤੁਹਾਡੇ ਹਲਕਿਆਂ ਵਿੱਚ ਆ ਕੇ ਵਿਕਾਸ ਕਰਲ ਦੇ ਦਾਅਵੇ ਕਰਨ ਵਾਲੇ ਪਹਿਲਾਂ ਪੰਜ ਸਾਲ ਕਿਥੇ ਸਨ ਇਹ ਗੱਲ ਵੀ ਸੋਚ ਲੈਣਾਂ। ਵੱਡੇ ਵੱਡੇ ਵਿਕਾਸ ਦੇ ਦਾਅਵੇ ਕਰਨ ਵਾਲਿਆਂ ਦੀਆਂ ਝੂਠੀਆਂ ਗੱਲਾਂ ਵਿੱਚ ਆ ਕੇ ਠੱਗੇ ਨਾ ਜਾਇਓ।
Êਪੰਜਾਬ ਦਾ ਵਿਕਾਸ ਕਰਨ ਦਾ ਦਾਅਵਾ ਕਰਨ ਵਾਲੇ ਬਾਦਲਾਂ ਦੀ ਹਾਲਤ ਇਸਵਾਰ ਕੋਈ ਬਹੁਤੀ ਵਧੀਆ ਨਜ਼ਰ ਨਹੀਂ ਆ ਰਹੀ। ਹਾਲ ਹੀ ਵਿੱਚ ਹਰਮਿਰਤ ਕੌਰ ਬਾਦਲ ਵਲੋਂ ਪੰਜਾਬ ਵਾਸੀਆਂ ਨੂੰ ਕੀਤੀ ਗਈ ਅਪੀਲ ਵਿੱਚ ਅਪੀਲ ਘੱਟ ਤੇ ਤਰਲਾ ਜ਼ਿਆਦਾ ਨਜ਼ਰ ਆ ਰਿਹਾ ਹੈ। ਬਾਦਲਾਂ ਤੇ ਮਜੀਠੀਆ ਦਾ ਹਲਕੇ ਵਿੱਚ ਘਿਰੇ ਰਹਿਣਾ ਉਹਨਾ ਵਲੋਂ ਕੀਤੇ ਵਿਕਾਸ ਦੀ ਨਿਸ਼ਾਨੀ ਨਜ਼ਰ ਆ ਰਹੀ ਹੈ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀਆਂ ਦਾ ਤਮਾਸ਼ਾ ਵੇਖਦੇ ਆ ਰਹੇ ਇਹਨਾਂ ਸਿਆਸਤਦਾਨਾਂ ਦੇ ਇਸਵਾਰ ਆਪਸ ਵਿੱਚ ਸਿੰਗ ਫਸੇ ਹੋਣ ਕਾਰਨ ਪਹਿਲੀਵਾਰ ਪੰਜਾਬੀ ਇਹਨਾਂ ਦਾ ਤਮਾਸ਼ਾ ਵੇਖ ਰਹੇ ਹਨ। ਕਿਧਰੇ ਪੰਜਾਬ ਦੇ ਸੂਝਵਾਨ ਲੋਕ ਹਾਕਮਾ ਵਲੋਂ ਕੀਤੇ ਵਿਕਾਸ ਦਾ ਅਫਜਾਨਾ ਕੁਝ ਹੋਰ ਰੂਪ ਵਿੱਚ ਹੀ ਨਾ ਦੇ ਦੇਣ। ਹਾਕਮਾਂ ਵਿਰੁੱਧ ਜੋ ਗੁੱਸਾ ਹਾਲ ਦੀ ਘੜੀ ਲੋਕਾਂ ਦੇ ਅੰਦਰ ਹੈ ਕਿਧਰੇ ਚਾਰ ਫਰਵਰੀ ਨੂੰ ਇਹ ਕਿਸੇ ਕਾਰਨਾਂ ਕਰਕੇ ਠੰਡਾ ਨਾ ਪੈ ਜਾਵੇ ਇਸ ਦਾ ਧਿਆਨ ਰੱਖਣ ਦੀ ਲੋੜ ਹੈ। ਕਈ ਵਰਿ•ਆਂ ਤੋਂ ਡਾਂਗਾਂ ਤੇ ਲਾਰਿਆ ਦਾ ਸ਼ਿਕਾਰ ਹੁੰਦੇ ਆ ਰਹੇ ਪੰਜਾਬੀਓ ਇਹ ਵੇਲਾ ਜ਼ਮੀਰਾਂ ਵੇਚਣ ਦਾ ਨਹੀਂ ਜੇ ਸਗੋਂ ਸੁੱਤੀਆਂ ਜ਼ਮੀਰਾ ਨੂੰ ਜਗਾ ਕੇ ਸਹੀ ਫੈਸਲਾ ਕਰਨ ਦਾ ਹੈ। ਅੱਜ ਤੁਹਾਡੇ ਵਲੋਂ ਲਿਆ ਗਿਆ ਸਹੀ ਫੈਸਲਾ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਮੁੜ ਲੀਹਾਂ ਤੇ ਲਿਆ ਸਕਦਾ ਹੈ ਅਤੇ ਇਹ ਫੈਸਲਾ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਬਰਬਾਦੀ ਤੇ ਖੁਸ਼ਹਾਲੀ ਵੱਲ ਲਿਜਾ ਸਕਦਾ ਹੈ। ਹੁਣ ਫੈਸਲੇ ਦੀ ਘੜੀ ਆ ਚੁੱਕੀ ਹੈ, ਜਰਾ ਸੰਭਲ ਕੇ ਪੰਜਾਬੀਓ।

Please Click here for Share This News

Leave a Reply

Your email address will not be published. Required fields are marked *