best platform for news and views

ਵਿਸਾਖੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

Please Click here for Share This News

ਭਿੱਖੀਵਿੰਡ 5 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਚੇਅਰਮੈਂਨ ਇੰਦਰਜੀਤ ਸਿੰਘ ਸੰਧੂ ਦੇ
ਗ੍ਰਹਿ ਪਿੰਡ ਕਲਸੀਆਂ ਕਲਾਂ ਵਿਖੇ ਵਿਸਾਖੀ ਦਿਹਾੜੇ ਨੂੰ ਸਮਰਪਿਤ ਤੇ ਸਰਬੱਤ ਦੇ ਭਲੇ
ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਜਥਾ ਵੱਲੋਂ ਰੱਬੀ ਬਾਣੀ ਦਾ
ਕੀਰਤਨ ਕੀਤਾ ਗਿਆ। ਸਮਾਗਮ ਮੌਕੇ ਪੰਥਕ ਪ੍ਰਸਿੱਧ ਕਵੀਸ਼ਰ ਭਾਈ ਅਮਰਜੀਤ ਸਿੰਘ ਸਭਾਰਾ,
ਵਰਿਆਮ ਸਿੰਘ ਬੀ.ਏੇ, ਮਨਪ੍ਰੀਤ ਸਿੰਘ ਸੈਦੋ, ਕਰਮਵੀਰ ਸਿੰਘ, ਕਵੀਸ਼ਰ ਤਰਸੇਮ ਸਿੰਘ ਮੰਡ
ਆਦਿ ਜਥਿਆਂ ਵੱਲੋਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ, ਉਥੇ
ਐਸ.ਜੀ.ਪੀ.ਸੀ ਪ੍ਰਚਾਰਕ ਭਾਈ ਗੁਰਬਚਨ ਸਿੰਘ ਕਲਸੀਆਂ ਨੇ ਕਥਾਂ-ਵਿਚਾਰਾਂ ਰਾਂਹੀ
ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ
ਐਡਵੋਕੇਟ ਗੋਰਵਦੀਪ ਸਿੰਘ ਵਲਟੋਹਾ ਨੇ ਵਿਸਾਖੀ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ
ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖਾਲਸਾ ਪੰਥ ਦੀ ਸਾਜਣਾ ਕਰਕੇ ਆਪਣੇ
ਪੰਥ ਨੂੰ ਇਕ ਵੱਖਰਾ ਰੂਪ ਦਿੱਤਾ, ਜਿਸ ਕਰਕੇ ਖਾਲਸਾ ਪੰਥ ਦੀ ਦੁਨੀਆਂ ‘ਤੇ ਵੱਖਰੀ
ਪਹਿਚਾਣ ਹੈ। ਆਈ.ਟੀ ਕਾਲਜ ਦੇ ਚੇਅਰਮੈਂਨ ਇੰਦਰਜੀਤ ਸਿੰਘ ਸੰੰਧੂ, ਅਵਤਾਰ ਸਿੰਘ,
ਸੁਖਵੰਤ ਸਿੰਘ, ਗੁਰਮੇਲ ਸਿੰਘ, ਪਿ੍ਰੰਸੀਪਲ ਮਨਮਿੰਦਰ ਸਿੰਘ ਵੱਲੋਂ ਧਾਰਮਿਕ
ਸਖਸੀਅਤਾਂ, ਕਵੀਸ਼ਰ ਜਥਿਆਂ, ਸਿਆਸੀ ਆਗੂਆਂ ਤੇ ਇਲਾਕੇ ਦੇ ਮੋਹਤਬਾਰ ਵਿਅਕਤੀਆਂ ਨੂੰ
ਸਿਰਪਾਉ ਦੇ ਕੇ ਸਨਮਾਨਿਤ ਕਰਦਿਆਂ ਸਮਾਗਮ ਵਿਚ ਪਹੰੁਚਣ ‘ਤੇ ਧੰਨਵਾਦ ਕੀਤਾ। ਇਸ ਮੌਕੇ
ਕਿਰਪਾਲ ਸਿੰਘ, ਕੰਧਾਲ ਸਿੰੰਘ ਬਾਠ, ਅਰਜਨ ਸਿੰਘ ਭਾਊ, ਸਰਪੰਚ ਕਸ਼ਮੀਰ ਸਿੰਘ, ਸਰਪੰਚ
ਹਜੂਰਾ ਸਿੰਘ ਲੱਧੂ, ਸ਼ਤੀਸ਼ ਕੁਮਾਰ, ਸਰਪੰਚ ਨਰਿੰਦਰ ਸਿੰਘ, ਚੇਅਰਮੈਂਨ ਬਚਿੱਤਰ ਸਿੰਘ
ਚੂੰਗ, ਸਰਪੰਚ ਹਰਜੀਤ ਸਿੰਘ ਚੂੰਗ, ਸਰਪੰਚ ਮੇਜਰ ਸਿੰਘ ਅਲਗੋਂ, ਸਰਪੰਚ ਬਖਸੀਸ ਸਿੰਘ,
ਥਾਣੇਦਾਰ ਅਮਰੀਕ ਸਿੰਘ, ਸ਼ਸ਼ੀ ਕਪੂਰ ਪੰਪ ਵਾਲੇ, ਧਰਮ ਸਿੰਘ ਪੂਨੀਆ, ਤਾਰਾ ਸਿੰਘ,
ਡਾ:ਸੁਖਦੇਵ ਸਿੰਘ, ਗੁਰਬਿੰਦਰ ਸਿੰਘ, ਡਾ:ਅੰਮ੍ਰਿਤਪਾਲ ਸਿੰਘ ਆਦਿ ਹਾਜਰ ਸਨ। ਇਸ ਮੌਕੇ
ਸੰਗਤਾਂ ਦੀ ਸੇਵਾ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।


ਫੋਟੋ ਕੈਪਸ਼ਨ :- ਸਮਾਗਮ ਮੌਕੇ ਗੋਰਵਦੀਪ ਸਿੰਘ ਵਲਟੋਹਾ ਆਦਿ ਨੂੰ ਸਨਮਾਨਿਤ ਕਰਦੇ ਹੋਏ
ਚੇਅਰਮੈਂਨ ਇੰਦਰਜੀਤ ਸਿੰਘ ਸੰਧੂ।

Please Click here for Share This News

Leave a Reply

Your email address will not be published. Required fields are marked *