best platform for news and views

ਵਿਸ਼ਾਲ ਜਾਗਰਨ ਕਰਵਾਇਆ

Please Click here for Share This News

ਧੂਰੀ, 27 ਮਾਰਚ (ਮਹੇਸ਼)- ਸਥਾਨਕ ਮੰਗਲਾ ਆਸ਼ਰਮ (ਗਊਸ਼ਾਲਾ) ਵਿਖੇ ਬਜਰੰਗ ਦਲ ਪੰਜਾਬ ਦੀ ਧੂਰੀ ਇਕਾਈ ਵੱਲੋਂ ਸ੍ਰੀ ਰਾਮ ਨੌਵੀਂ ਦੇ ਸ਼ੁੱਭ ਮੌਕੇ ਵਿਸ਼ਾਲ ਜਾਗਰਨ ਕਰਵਾਇਆ ਗਿਆ। ਜਿਸ ਵਿਚ ਦੇਵ ਰਾਜ ਐਂਡ ਪਾਰਟੀ ਧੂਰੀ ਵੱਲੋਂ ਭਗਵਾਨ ਪੁਰਸ਼ੋਤਮ ਸ਼੍ਰੀ ਰਾਮ ਜੀ ਦੀ ਜੀਵਨ ਲੀਲ•ਾ ਮਨਮੋਹਕ ਝਾਕੀਆਂ ਦੇ ਰੂਪ ਵਿਚ ਪੇਸ਼ ਕਰ ਕੇ ਪ੍ਰਭੂ ਗੁਣਗਾਨ ਕੀਤਾ ਗਿਆ।  ਇਸ ਮੌਕੇ ਗਣੇਸ਼ ਪੂਜਣ ਦੀ ਰਸਮ ਅੰਮ੍ਰਿਤ ਲਾਲ ਸੈਕਟਰੀ ਇੰਡਸਟਰੀ ਚੈਂਬਰ, ਜੋਤੀ ਪ੍ਰਚੰਡ ਦੀ ਰਸਮ ਮੇਹਰ ਚੰਦ, ਝੰਡਾ ਰਸਮ ਵਿਕਾਸ ਜੈਨ ਸਾਬਕਾ ਪ੍ਰਧਾਨ ਬੀ.ਜੇ.ਪੀ. ਮੰਡਲ ਧੂਰੀ ਅਤੇ ਚੁੰਨਰੀ ਦੀ ਰਸਮ ਸੋਮ ਨਾਥ ਗਰਗ ਨੇ ਅਦਾ ਕੀਤੀ। ਸੰਸਥਾ ਵੱਲੋਂ ਅਤੁੱਟ ਭੰਡਾਰਾ ਵੀ ਵਰਤਾਇਆ ਗਿਆ। ਇਸ ਮੌਕੇ ਸੰਸਥਾ ਮੈਂਬਰ ਮਹੰਤ ਰਵੀ ਕਾਂਤ, ਟਿੰਕੂ ਜਿੰਦਲ ਪ੍ਰਧਾਨ, ਵਾਇਸ ਪ੍ਰਧਾਨ ਸੰਜੀਵ ਬਾਂਸਲ, ਸੈਕਟਰੀ ਸੰਜੇ ਸ਼ਰਮਾ, ਮਨਜੀਤ ਸਿੰਘ ਬਖ਼ਸ਼ੀ ਸਾਬਕਾ ਡੀ.ਪੀ.ਆਰ.ਓ. ਅਤੇ ਵਿਸ਼ਾਲ ਗਰਗ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਲੋਕ ਹਾਜ਼ਰ ਸਨ ।

ਫ਼ੋਟੋ ਕੈਪਸ਼ਨ:- ਝੰਡੇ ਦੀ ਰਸਮ ਅਦਾ ਕਰਦੇ ਹੋਏ ਵਿਕਾਸ ਜੈਨ ਤੇ ਹੋਰ ।

Please Click here for Share This News

Leave a Reply

Your email address will not be published. Required fields are marked *